ਦਿੱਲੀ ਸੰਘਰਸ਼ ਲਈ ਚਹਿਲ ਤੋਂ ਜੱਥਾ ਕੀਤਾ ਰਵਾਨਾ

0
46

ਭਾਦਸੋਂ – ਮਨਜੋਤ ਪੰਧੇਰ ਚਹਿਲ
ਦਿੱਲੀ ਬਾਰਡਰਾਂ ਤੇ ਚਲ ਰਹੇ ਕਿਸਾਨ ਅੰਦੋਲਨ ਵਿੱਚ ਆਪਣੇ ਹੱਕਾਂ ਦੀ ਰਾਖੀ ਕਰਦਿਆਂ ਅਤੇ ਕਿਸਾਨੀ ਨੂੰ ਬਚਾਉਣ ਲਈ 200 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਕੇਂਦਰ ਦੀ ਮੋਦੀ ਸਰਕਾਰ ਆਪਣੇ ਚਹੇਤੇ ਪੁੰਜੀਪਤੀਆਂ ਦੇ ਹੱਥਾਂ ਦੀ ਕਠਪੱੁਤਲੀ ਬਣਕੇ ਆਪਣੇ ਅੜੀਅਲ ਰਵਈਏ ਨੂੰ ਨਹੀਂ ਛੱਡ ਰਹੀ । ਇਹ ਸਬਦ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਚਹਿਲ ਇਕਾਈ ਦੇ ਵਿੱਤ ਸਕੱਤਰ ਡਾ.ਨਰਿੰਦਰ ਸਿੰਘ ਨਿੰਦੀ ਨੇ ਦਿੱਲੀ ਸੰਘਰਸ ਲਈ ਜੱਥਾ ਰਵਾਨਾ ਕਰਨ ਮੋਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੇ । ਉਨਾਂ ਕੇਂਦਰ ਸਰਕਾਰ ਦੀਆਂ ਕਿਸਾਨ, ਮਜਦੂਰ ਅਤੇ ਲੋਕ ਮਾਰੂ ਨੀਤੀਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੇ ਇਹ ਸਿੱਧ ਕਰ ਕੇ ਰੱਖ ਦਿੱਤਾ ਕਿ ਮੋਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ, ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਿਸਾਨਾਂ ਦੇ ਢਿੱਡ ਤੇ ਲੱਤ ਮਾਰੀ ਜਾ ਰਹੀ ਹੈ, ਜਿਸ ਨੂੰ ਕਿਸਾਨ ਕਦੇ ਵੀ ਸਹਿਣ ਨਹੀਂ ਕਰਨਗੇ ਅਤੇ ਆਪਣੇ ਹੱਕਾ ਲਈ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ । ਇਸ ਮੋਕੇ ਡਾ.ਨਰਿੰਦਰ ਸਿੰਘ ਨਿੰਦੀ, ਜੋਰਾ ਸਿੰਘ ਨੰਬਰਦਾਰ, ਅਵਤਾਰ ਸਿੰਘ ਤਾਰਾ, ਬਲਬੀਰ ਸਿੰਘ ਬੱਗਾ, ਜਸਪਾਲ ਸਿੰਘ, ਬੇਅੰਤ ਸਿੰਘ, ਸੁਖਦੇਵ ਸਿੰਘ ਸਿੱਧੂੁ, ਗੁਰਮੁਖ ਸਿੰਘ, ਧਰਮਿੰਦਰ ਸਿੰਘ,
ਅਵਤਾਰ ਸਿੰਘ, ਰਣਧੀਰ ਸਿੰਘ,
ਬਲਦੇਵ ਸਿੰਘ ਦੇਬੀ ਹਾਜਰ ਸਨ ।