ਦਾਖਾ ਪੁਲਿਸ ਵੱਲੋਂ ਚਾਰ ਕਿੱਲੋ ਅਫੀਮ ਸਮੇਤ ਤਿੰਨ ਕਾਬੂ

0
175

ਮੁੱਲਾਂਪੁਰ ਦਾਖਾ ਰਾਹੁਲ ਗਰੋਵਰ
ਚਰਨਜੀਤ ਸਿੰਘ ਸੋਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾਂ ਤਸ਼ਕਰਾਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਸੀ ਬਲਵਿੰਦਰ ਸਿੰਘ ਬਾਵਾ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਲੁਧਿਆਣਾ (ਦਿਹਾਤੀ) ਅਤੇ ਗੁਰਬੰਸ ਸਿੰਘ ਬੈਂਸ ਪੀ.ਪੀ.ਐਸ, ਡੀ.ਐਸ.ਪੀ ਦਾਖਾਂ ਦੀ ਯੋਗ ਰਹਿਨੁਮਾਈ ਹੇਠ ਇੰਸਪੈਕਟਰ ਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਦਾਖਾ ਨੇ ਸਮੇਤ ਪੁਲਿਸ ਪਾਰਟੀ ਸਮੇਤ ਰਾਏਕੋਟ ਰੋਡ ਰਕਬਾ ਚੌਕ ਵਿਖੇ ਦੋਰਾਨੇ ਚੈਕਿੰਗ ਮੋਟਰ ਸਾਇਕਲ ਨੰਬਰ ਪੀਬੀ10 ਐਫ.ਜੈੱਡ- 5285 ਮਾਰਕਾ ਡਿਸਕਵਰ ਪਰ ਸਵਾਰ ਤਿੰਨ ਨੌਜਵਾਨ ਵਿਅਕਤੀਆਂ ਆਬਿਦ ਮੈਨੂੰ ਪੁੱਤਰ ਜਹੀਰ ਅਨਸਾਰੀ ਦਾਸੀ ਪਿੰਡ ਰੋਹ ਥਾਣੀ ਰੋਹ ਜਿਲਾ ਨਾਵਦਾ ਬਿਹਾਰ ਹਾਲ ਵਾਸੀ ਉਸ਼ਾ ਕਿਰਨ ਵਾਲੀ ਗਲੀ ਕਿਰਾਏਦਾਰ ਮਕਾਨ ਡਾਕਟਰ ਅਰੋੜਾ ਨਵੀਂ ਅਬਾਦੀ ਅਕਾਲਗੜ ਥਾਣਾ ਸੁਧਾਰ ਜਿਲਾ ਲੁਧਿਆਣਾ, ਬਲਵਿੰਦਰ ਸਿੰਘ ਉਰਫ ਹੈਪੀ ਪੁੱਤਰ ਜੋਗਿੰਦਰ ਸਿੰਘ ਵਾਸੀ ਕੋਠੇ ਜ਼ੋਰ ਜੰਗੀ ਥਾਣਾ ਸਿਟੀ ਜਗਰਾਓ ਜਿਲਾ ਲੁਧਿਆਣਾ ਅਤੇ ਸੁਖਵਿੰਦਰ ਸਿੰਘ ਉਰਫ ਰਾਜੂ ਪੁੱਤਰ ਚਰਨਜੀਤ ਸਿੰਘ ਵਾਸੀ ਕੋਠੇ ਸ਼ੇਰ ਜੰਗ ਥਾਣਾ ਸਿਟੀ ਜਗਰਾਓ ਜਿਲਾਂ ਲੁਧਿਆਣਾ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਚੈਕ ਕੀਤਾ ਤਾਂ ਉਕਤਾਨ ਵਿਅਕਤੀਆਂ ਪਾਸੇ ਤਲਾਸ਼ੀ ਕਰਨ ਤੋਂ 4 ਕਿੱਲੋਗ੍ਰਾਮ ਬਾਮਦ ਹੋਈ। ਜਿਸ ਸਬੰਧੀ ਮੁਕੱਦਮਾ ਨੰਬਰ 05 ਦੀ ਧਾਰਾ 18,25/61/85 ਐਨ.ਡੀ.ਪੀ.ਸੀ ਤਹਿਤ ਥਾਣਾ ਦਾਖਾ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸੀਆਨ ਉਕਤਾਨ ਨੇ ਪੁੱਛਗਿੱਛ ਪਰ ਦੱਸਿਆ ਕਿ ਆਬਿਦ ਹੁਸੈਨ ਦਾ ਦੋਸਤ ਇਮਰਾਨ ਖਾਨ ਜੋ ਪਟਨਾਂ ਦਾ ਰਹਿਣ ਵਾਲਾ ਹੈ, ਉਹ ਸਸਤੇ ਭਾਅ ਤੇ ਅਫੀਮ ਲਿਆ ਤੇ ਉਕਤਾਨ ਤਿੰਨਾਂ ਦੋਸੀਆਨ ਨੂੰ ਪੰਜਾਬ ਵਿੱਚ ਸਮਗਲਿੰਗ ਕਰਨ ਲਈ ਸਪਲਾਈ ਕਰਦਾ ਸੀ। ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਦੋਸ਼ੀਆਂਨ ਵੱਲੋਂ ਪੰਜਾਬ ਵਿੱਚ ਕਿੱਥੇ-ਕਿੱਥੇ ਅਤੇ ਕਿੰਨੀ ਤਦਾਦ ਵਿੱਚ ਅਫੀਮ ਦੀ ਸਪਲਾਈ ਕੀਤੀ ਜਾਂਦੀ ਰਹੀ ਹੈ ਅਤੇ ਇਹਨਾਂ ਦੇ ਚੌਥੇ ਦੋਸ਼ੀ ਇਮਰਾਨ ਖਾਨ ਵਾਸੀ ਪਟਨਾ ਨੂੰ ਕਾਬੂ ਕਰਨ ਲਈ ਦੋਸ਼ੀਆਨ ਉਕਤਾਨ ਪਾਸੇ ਇਮਰਾਨ ਖਾਨ ਦੇ ਟਿਕਾਣਿਆਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਰੇਡ ਕੀਤਾ ਜਾਵੇਗਾ। ਦੋਸ਼ੀਆਂ ਪਾਸੇ ਦੋਰਾਨੇ ਪੁੱਛਗਿੱਛ ਹੋਰ ਰਿਕਵਰੀ ਹੋਣ ਦੀ ਸੰਭਾਵਨਾ ਹੈ।