ਦਸਤਾਰਾਂ ਸਜਾਉਣ ਸਬੰਧੀ ਲੰਗਰ ਪ੍ਰਤੀ ਭਾਰੀ ਉਤਸ਼ਾਹ

0
297

ਭਾਰੀ ਮੀਂਹ ਅਤੇ ਹੋਰ ਮੁਸੀਬਤਾਂ ਦੇ ਬਾਵਜੂਦ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਦਸਤਾਰਾਂ ਦੇ ਲੰਗਰ ਚਲਾਏ ਜਾ ਰਹੇ ਹਨ। ਨਵੀਂ ਦਿੱਲੀ ਦੇ ਸਿੰਘੂ ਬਾਰਡਰ ਵਿਖੇ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋ ਰਹੇ ਲੋਕਾਂ ਵੱਲੋਂ ਇੱਥੇ ਦੇਸ਼ ਵਿੱਦੇਸ਼ ਦੀਆਂ ਸੰਗਤਾਂ ਦੀ ਮਦਦ ਨਾਲ ਲਗਾਏ ਗਏ ਦਸਤਾਰਾਂ ਸਜਾਉਣ ਸਬੰਧੀ ਲੰਗਰ ਪ੍ਰਤੀ ਵੀ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਦਸਤਾਰਾਂ ਸਜਾਉਣ ਦੀ ਸੇਵਾ ਨਿਭਾਅ ਰਹੇ ਸੰਤ ਬਾਬਾ ਸਵਰਨਜੀਤ ਸਿੰਘ ਮੁਖੀ ਤਰਨਾ ਦਲ ਸ਼ਹੀਦਾਂ ਦੋਆਬਾ ਅਤੇ ਭਾਈ ਹਰਪ੍ਰੀਤ ਸਿੰਘ ਪਠਲਾਵਾ ਦਾ ਕਹਿਣਾ ਹੈ ਕਿ ਰੋਜ਼ਾਨਾ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਬੱਚੇ ਬੱਚੀਆਂ ਇੱਥੇ ਦਸਤਾਰਾਂ ਸਜਾਉਣ ਲਈ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਦਸਤਾਰਾਂ ਬਿਲਕੁਲ ਮੁਫਤ ਦਿੱਤੀਆਂ ਜਾ ਰਹੀਆਂ ਹਨ।