ਥੋਪੇ ਗਏ ਖੇਤੀ ਕਾਨੂੰਨਾਂ ਦਾ ਅਨੋਖਾ ਵਿਰੋਧ

0
298

ਫਤਹਿਗੜ੍ਹ ਚੂੜੀਆਂ ਅਮਨਦੀਪ ਸਿੰਘ ਖਾਲਸਾ
ਮੋਦੀ ਸਰਕਾਰ ਵੱਲੋਂ ਕਿਸਾਨਾਂ ਤੇ ਥੋਪੇ ਖੇਤੀ ਕੂਨੂੰਨੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਜਿਥੇ ਕਿਸਾਨਾਂ, ਮਜਦੂਰਾਂ ਵੱਲੋਂ ਵੱਖ ਵੱਖ ਤਰੀਕਿਆਂ ਨਾਲ ਪ੍ਦਰਸ਼ਨ ਕੀਤਾ ਜਾ ਰਿਹਾ ਹੈ ਉਥੇ ਆਸਟਰੇਲੀਆ ਦੇ ਮੈਲਬਰਨ ਸੂਬੇ ਵਿੱਚ ਰਹਿੰਦੇ ਬਰਿੰਦਰ ਸਿੰਘ ਬਾਜਵਾ ਗੁਰਦਾਸਪੁਰ ਜਿਲੇ ਦੇ ਪੰਜਾਬੀ ਗੁਰ ਸਿੱਖ ਨੇ ਪੰਦਰਾਂ ਹਜਾਰ ਫੁੱਟ ਉਚੇ ਅਕਾਸ਼ ਵਿੱਚੋਂ ਜਮੀਨ ਤੇ ਛਲਾਂਗ ਮਾਰ ਕੇ ਭਾਰਤੀ ਸਾਮਰਾਜੀ ਸਾਸ਼ਨ ਦੀਆਂ ਬੰਦ ਅੱਖਾਂ ਖੋਲਣ ਲਈ ਇੱਕ ਨਿਵੇਕਲਾ ਉਪਰਾਲਾ ਕੀਤਾ ਹੈ। ਮੈਲਬਰਨ ਚ ਰਹਿੰਦੇ ਬਰਿੰਦਰ ਸਿੰਘ ਬਾਜਵਾ ਅਤੇ ਉਸ ਦੇ ਦੋਸਤ ਕਰਨਪ੍ੀਤ ਸਿੰਘ ਖਹਿਰਾ ਨੇ ਮੋਦੀ ਦੀਆਂ ਅੱਖਾਂ ਤੇ ਪਏ ਕਾਲੇ ਪੜਦੇ ਨੂੰ ਉਤਾਰਨ ਅਤੇ ਕਿਸਾਨਾਂ ਨਾਲ ਆਪਣੀ ਹਮਦਰਦੀ ਦਿਖਾਉਣ ਲਈ ਕੁਝ ਦਿਨ ਪਹਿਲਾਂ ਇਹ ਅਨੋਖਾ ਪ੍ਦਰਸ਼ਨ ਕਰਨ ਲਈ ਸਲਾਹ ਕੀਤੀ ਸੀ ਪਰ ਆਸਟਰੇਲੀਆ ਦਾ ਮੌਸਮ ਕੁਝ ਦਿਨ ਖਰਾਬ ਰਹਿਣ ਦੇ ਕਾਰਣ ਇਹ ਛਲਾਂਗ ਦਾ ਪ੍ਦਰਸ਼ਨ ਨਹੀਂ ਹੋ ਸਕਿਆ ਬੀਤੇ ਦਿਨ ਅਸਮਾਨ ਸਾਫ ਹੋਣ ਤੇ ਉਨ੍ਹਾਂ ਨੇ ਆਪਣੇ ਸਰੀਰ ਤੇ ਨੋ ਫਾਰਮਰ ਨੋ ਫੂਡ ਵਾਲੀ ਜੈਕਟ ਪਹਿਨ ਕੇ ਅਤੇ ਹੱਥ ਵਿੱਚ ਬੈਨਰ ਫੜ ਅਸਮਾਨ ਚੋਂ ਪੰਦਰਾਂ ਹਜਾਰ ਫੁੱਟ ਤੋਂ ਛਲਾਂਗ ਮਾਰ ਕੇ ਦੱਸ ਦਿੱਤਾ ਹੈ ਕਿ ਮੋਦੀ ਬੇਸ਼ੱਕ ਉਹ ਅਸਟਰੇਲੀਆ ਵਿੱਚ ਹਨ ਪਰ ਉਨ੍ਹਾਂ ਦੀ ਜਨਮ ਭੂਮੀ ਅਤੇ ਪੁਰਖਿਆਂ ਦੀ ਧਰਤੀ ਪੰਜਾਬ ਤੇ ਕੋਈ ਕਾਰਪੋਰੇਟ ਘਰਾਣਾਂ ਹੱਲ ਚਲਾਏ ਉਸ ਨੂੰ ਉਹ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ।