ਥਾਣਾ ਮਹਿਤਪੁਰ ਦੀ ਪੁਲਿਸ ਵੱਲੋਂ ਲੁੱਟ-ਖੋਹ ਦੇ 2 ਮੁਕੱਦਮਿਆਂ ਵਿੱਚ 8 ਦੋਸ਼ੀ ਗਿ੍ਰਫਤਾਰ

0
126

ਮਹਿਤਪੁਰ ਅਜੀਤ ਸਿੰਘ
ਇੰਸਪੈਕਟਰ ਲਖਵੀਰ ਸਿੰਘ ਮੁੱਖ ਥਾਣਾ ਅਫਸਰ ਮਹਿਤਪੁਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਥਾਣਾ ਮਹਿਤਪੁਰ ਦੇ ਏਰੀਆ ਵਿਚ ਲੁੱਟ ਖੋਹ ਕਰਨ ਵਾਲੇ ੪ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਤੇ ਉਨ੍ਹਾਂ ਪਾਸੋਂ ਖੋਹ ਕੀਤੇ ਮੋਟਰਸਾਈਕਲ ਤੇ ਵਾਰਦਾਤ ਵਿੱਚ ਵਰਤੇ ਗਏ ਮੋਟਰਸਾਈਕਲਾਂ ਨੂੰ ਬਰਾਮਦ ਕੀਤਾ ਗਿਆ । ਇਸ ਤੋਂ ਇਲਾਵਾ ਥਾਣਾ ਮਹਿਤਪੁਰ ਦੀ ਪੁਲਿਸ ਵੱਲੋਂ ਐਨ ਡੀ ਪੀ ਐੱਸ ਐਕਟ ਦੇ ਮੁਕੱਦਮਿਆਂ ਵਿਚ ੨ ਭਗੌੜਿਆਂ ਨੂੰ ਗਿ੍ਰਫਤਾਰ ਕੀਤਾ ਹੈ । ਉਹਨਾਂ ਹੋਰ ਜਾਣਕਾਰੀ ਦਿੰਦੇ ਹੌਏ ਦੱਸਿਆ ਕਿ ਥਾਣਾ ਮਹਿਤਪੁਰ ਦੀ ਪੁਲਿਸ ਵੱਲੋਂ ੫੫੦ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਅਤੇ ੨ ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ, ਸ਼ਰਾਬ ਦੀ ਸ਼ਪੈਸ਼ਲ ਮੁਹਿੰਮ ਦੌਰਾਨ ਪਿਛਲੇ ਮਹੀਨੇ ਤੋਂ ਲੈ ਕੇ ਹੁਣ ਤੱਕ ਕੁੱਲ ੧੨ ਮੁਕੱਦਮੇ ਐਕਸਾਈਜ਼ ਐੱਕਟ ਦੋਰਾਨ ਦਰਜ ਕਰਕੇ ੯ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਅਤੇ ੯੯,੭੫੦ ਨਾਜਾਇਜ਼ ਸ਼ਰਾਬ, ੯੪੦੦ ਕਿੱਲੋ ਲਾਹਣ ਬਰਾਮਦ ਕੀਤੀ ਗਈ, ਪਿਛਲੇ ਮਹੀਨੇ ਤੋਂ ਲੈ ਕੇ ਹੁਣ ਤੱਕ ਟ੍ਰੈਫ਼ਿਕ ਦੇ ਕੁੱਲ ੩੩੦ ਚਲਾਨ, ੨੫ ਵਹੀਕਲ ਬੰਦ ਕੀਤੇ ਗਏ ਅਤੇ ੨੪੫ ਮਾਸਕ ਚਲਾਣ ਕਰਕੇ ਕੁੱਲ ੧,੨੨,੫੦੦/- ਰਾਸ਼ੀ ਜਮ੍ਹਾ ਕਰਵਾਈ ਗਈ ਹੈ ।