ਥਾਣਾ ਭੋਗਪੁਰ ਵਿੱਚ ਅਕਾਲੀਆਂ ਨੇ ਵੀਰਪਾਲ ਕੌਰ ਖਿਲਾਫ ਦਿੱਤੀ ਸ਼ਿਕਾਇਤ

0
108

ਭੋਗਪੁਰ ਸੁਖਵਿੰਦਰ ਜੰਡੀਰ
ਬੀਤੇ ਦਿਨੀਂ ਵੀਰਪਾਲ ਕੌਰ ਨਾਮਕ ਇੱਕ ਔਰਤ ਵੱਲੋਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਡੇਰੇ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਕੀਤੇ ਜਾਣ ਤੋਂ ਬਾਅਦ ਸਮੂਹ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸੇ ਰੋਸ ਦੇ ਚੱਲਦਿਆਂ ਅੱਜ ਭੋਗਪੁਰ ਵਿੱਚ ਅਕਾਲੀ ਦਲ ਬਾਦਲ ਦੇ ਭੋਗਪੁਰ ਸਹਿਰੀ ਜਥੇਦਾਰ ਪਰਮਿੰਦਰ ਸਿੰਘ ਕਰਵਾਲ ਦੀ ਅਗਵਾਈ ਹੇਠ ਇੱਕ ਵਫਦ ਵੱਲੋਂ ਥਾਣਾ ਭੋਗਪੁਰ ਵਿੱਚ ਸਹਾਇਕ ਥਾਣਾ ਮੁਖੀ ਨੂੰ ਕਥਿਤ ਔਰਤ ਵੀਰਪਾਲ ਖ਼ਿਲਾਫ਼ ਮਾਮਲਾ ਦਰਜ ਕਰਨ ਲਈ ਸ਼ਿਕਾਇਤ ਦਿੱਤੀ ਇਸ ਸਬੰਧੀ ਭੋਗਪਰ ਸ਼ਹਿਰੀ ਜਥੇਦਾਰ ਪਰਮਿੰਦਰ ਸਿੰਘ ਕਰਵਲ ਨੇ ਦੱਸਿਆ ਕਿ ਪਿਛਲੇ ਦਿਨੀਂ ਡੇਰਾ ਸਿਰਸਾ ਨਾਲ ਸਬੰਧਤ ਵੀਰਪਾਲ ਕੋਰ ਨੇ ਕੁਝ ਮੀਡੀਆ ਰਾਹੀਂ ਬਿਆਨ ਦਿੰਦਿਆਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਕੀਤੀ ਸੀ ਜਿਸ ਨਾਲ ਸਮੂਹ ਸਿੱਖ ਸੰਗਤਾਂ ਇਸ ਨੂੰ ਗਹਿਰੀ ਸੱਟ ਵੱਜੀ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਸ਼ਹਿਰ ਅਤੇ ਕਸਬੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਵੀਰਪਾਲ ਕੌਰ ਖਿਲਾਫ ਮੁਕੱਦਮਾ ਦਰਜ ਕਰਨ ਅਤੇ ਤੁਰੰਤ ਉਸ ਨੂੰ ਗਿ੍ਰਫਤਾਰ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਤੇ ਹਰਬੋਲਿੰਦਰ ਸਿੰਘ ਬੋਲੀਨਾ, ਕੌਂਸਲਰ ਸੁਖਜੀਤ ਸਿੰਘ ਸੈਣੀ, ਸਾਬਕਾ ਕੌਂਸਲਰ ਜਸਵੰਤ ਸਿੰਘ, ਜਥੇਦਾਰ ਸੇਵਾ ਸਿੰਘ, ਯੂਥ ਆਗੂ ਮਨਦੀਪ ਸਿੰਘ ਥਿਆੜਾ, ਕਮਲਜੀਤ ਸਿੰਘ, ਗੁਰੂ ਆਗਿਆ ਪਾਲ ਸਿੰਘ, ਨਰਿੰਦਰ ਸਿੰਘ ਡੱਲੀ ਆਦਿ ਹਾਜਰ ਸਨ।