ਥਰਮਲ ਪਲਾਂਟ ਸੰਘਰਸ਼ ’ਚ ਕਿਸਾਨ ਦੀ ਮੌਤ ਕੁਰਬਾਨੀ ਨੂੰ ਅਜਾਂਈ ਨਹੀਂ ਜਾਣ ਦੇਵਾਂਗੇ : ਮਲੂਕਾ

0
91

ਬਠਿੰਡਾ ਗੌਰਵ ਕਾਲੜਾ
ਬਠਿੰਡਾ ਦੇ ਥਰਮਲ ਪਲਾਟ ਨੂੰ ਬੰਦ ਕਰਨ ਦਾ ਫੈਸਲਾ ਸਰਕਾਰ ਦੇ ਵਿਸ਼ੇਸ਼ ਤੌਰ ’ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਲਈ ਵੱਡੀ ਸਿਰਦਰਦੀ ਬਣਦਾ ਜਾ ਰਿਹਾ ਹੈ ਜਿਸ ਦਿਨ ਤੋਂ ਪਲਾਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਉਸੇ ਦਿਨ ਤੋਂ ਵੱਖੋ ਵੱਖ ਰਾਜਨੀਤਿਕ, ਮੁਲਾਜਮ ਤੇ ਕਿਸਾਨ ਜੱਥੇਬੰਦੀਆ ਵੱਲੋਂ ਫੈਸਲੇ ਦੇ ਵਿਰੋਧ ਵਿੱਚ ਧਰਨੇ ਮੁਜਾਹਰੇ ਕੀਤੇ ਜਾ ਰਹੇ ਹਨ। ਜੱਥੇਬੰਦੀਆ ਤੋਂ ਇਲਾਵਾ ਬਠਿੰਡਾ ਤੇ ਨਾਲ ਲੱਗਦੇ ਇਲਾਕਿਆ ਵਿੱਚ ਆਮ ਲੋਕਾਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਹ ਮੁੱਦਾ ਉਸ ਸਮੇਂ ਗਭੀਰ ਹੋ ਗਿਆ ਜਦ ਚੀਮਾ ਮੰਡੀ ਨਾਲ ਸਬੰਧਤ ਕਿਸਾਨ ਆਗੂ ਜੋਗਿੰਦਰ ਸਿੰਘ ਵੱਲੋਂ ਥਰਮਲ ਪਲਾਟ ਦੇ ਗੇਟ ਅੱਗੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਜੋਗਿੰਦਰ ਸਿੰਘ ਵੱਲੋਂ ਆਪਣੇ ਗਲੇ ਵਿੱਚ ਤਖਤੀ ਪਾਈ ਹੋਈ ਸੀ ਜਿਸ ਵਿੱਚ ਸਪੱਸ਼ਟ ਲਿਖਿਆ ਹੋਇਆ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਬਣੇ ਪਲਾਂਟ ਨੂੰ ਬੰਦ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਆਪਣੀ ਜਾਨ ਦੇ ਰਿਹਾ ਹੈ। ਜਿਕਰਯੋਗ ਹੈ ਕਿ ਅੱਜ ਸਵੇਰੇ 8 ਵਜੇ ਥਰਮਲ ਪਲਾਂਟ ਦੇ ਗੇਟ ਤੇ ਜੋਗਿੰਦਰ ਸਿੰਘ ਵੱਲੋਂ ਖੁਦਕਸ਼ੀ ਕੀਤੀ ਗਈ। ਜੋਗਿੰਦਰ ਸਿੰਘ ਦੀ ਮੌਤ ਦੀ ਖਬਰ ਸੁਣਦਿਆ ਕਿਸਾਨ ਜੱਥੇਬੰਦੀਆ ਸਿਵਲ ਹਸਪਤਾਲ ਬਠਿੰਡਾ ਪੁੱਜੀਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਪ੍ਰਧਾਨ ਸਿੰਕਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਦਰਸ਼ਨ ਸਿੰਘ ਕੋਟਫੱਤਾ ਕਈ ਸੀਨੀਅਰ ਆਗੂਆ ਸਮੇਤ ਮੌਕੇ ਤੇ ਪਹੁੰਚੇ। ਮਲੂਕਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਪਣੇ ਨਿੱਜੀ ਹਿੱਤਾ ਲਈ ਲੋਕਾਂ ਦੀਆ ਭਾਵਨਾਵਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿਉਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਅਤੇ ਨਾਲ ਲੱਗਦੇ ਇਲਾਕਾ ਵਾਸੀਆ ਦੀਆ ਭਾਵਨਾਵਾ ਨਾਲ ਜੁੜਿਆ ਹੈ। ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਸਮਾਗਮਾ ਸਮੇਂ 1969 ਵਿੱਚ ਗੁਰੂਆ ਦੇ ਨਾਮ ਤੇ ਇਸ ਪਲਾਂਟ ਦਾ ਨੀਹ ਪੱਥਰ ਰੱਖਿਆ ਗਿਆ ਸੀ। ਮਲੂਕਾ ਨੇ ਕਿਹਾ ਕਿ ਜਸਵਿੰਦਰ ਸਿੰਘ ਦੀ ਕੁਰਬਾਨੀ ਅਜਾਂਈ ਨਹੀ ਜਾਣ ਦਿੱਤੀ ਜਾਵੇਗੀ ਤੇ ਸ਼੍ਰੋਮਣੀ ਅਕਾਲੀ ਦਲ ਥਰਮਲ ਪਲਾਂਟ ਨੂੰ ਬਚਾਉਣ ਲਈ ਵੱਡੇ ਤੋਂ ਵੱਡਾ ਸੰਘਰਸ਼ ਕਰੇਗਾ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਜਸਵਿੰਦਰ ਸਿੰਘ ਦੀ ਕੁਰਬਾਨੀ ਤੇ ਲੋਕਾਂ ਦੀਆ ਭਾਵਨਾਵਾ ਦੀ ਕਦਰ ਕਰਦਿਆ ਆਪਣੀ ਗਲਤੀ ਸੁਧਾਰਨੀ ਚਾਹੀਦੀ ਹੈ ਤੇ ਤੁਰੰਤ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਵਾਪਿਸ ਲੈਣਾ ਚਾਹੀਦਾ ਹੈ। ਮਲੂਕਾ ਨੇ ਕਿਹਾ ਕਿ ਉਹ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਜਸਵਿੰਦਰ ਸਿੰਘ ਦੇ ਪਰਿਵਾਰ ਦੀ ਹਰ ਸੰਭਵ ਮਦਦ ਕਰਨਗੇ ਤੇ ਕਿਸਾਨ ਯੂਨੀਅਨ ਦੇ ਆਗੂਆ ਤੇ ਪਰਿਵਾਰ ਦੀ ਸਹਿਮਤੀ ਨਾਲ ਜਸਵਿੰਦਰ ਸਿੰਘ ਦੀ ਯਾਦਗਾਰ ਬਣਾਈ ਜਾਵੇਗੀ। ਇਸ ਮੌਕੇ ਭੁਪਿੰਦਰ ਸਿੰਘ ਭੁੱਲਰ, ਬਲਕਾਰ ਸਿੰਘ ਬਰਾੜ, ਮੋਹਨਜੀਤ ਪੁਰੀ, ਨਿਰਮਲ ਸਿੰਘ ਸੰਧੂ, ਦਲਜੀਤ ਬਰਾੜ, ਰਾਜਵਿੰਦਰ ਸਿੰਘ, ਚਮਕੌਰ ਮਾਨ, ਡਾ ਓਮ ਪ੍ਰਕਾਸ਼ ਸ਼ਰਮਾਂ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾਂ ਮਲੂਕਾ ਹਾਜਰ ਸਨ।