ਤੇਲ ਦੀਆਂ ਕੀਮਤਾਂ ਹਰ ਦਿਨ ਤੋੜ ਰਹੀਆਂ ਹਨ ਰਿਕਾਰਡ , ਅੱਜ ਫ਼ਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ

0
64

ਨਵੀਂ ਦਿੱਲੀ : 2 ਦਿਨਾਂ ਬਾਅਦ ਅੱਜ ਫਿਰ ਤੇਲ ਕੰਪਨੀਆਂ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ ‘ਚ 35 ਪੈਸੇ ਤੇ ਡੀਜ਼ਲ ਦੀ ਕੀਮਤ ‘ਚ 35 ਪੈਸੇ ਪ੍ਰਤੀ ਪੈਸੇ ਲੀਟਰ ਦਾ ਵਾਧਾ ਹੋਇਆ ਹੈ। ਦੇਸ਼ ਦੇ ਕਈ ਸ਼ਹਿਰਾਂ ਵਿਚ ਪੈਟਰੋਲ 100 ਰੁਪਏ ਤੋਂ ਪਾਰ ਹੋ ਗਿਆ ਹੈ।

ਅੱਜ ਦਿੱਲੀ ਵਿਚ ਪੈਟਰੋਲ 90.93 ਰੁਪਏ ਅਤੇ ਡੀਜ਼ਲ 81.32 ਰੁਪਏ ਵਿੱਕ ਰਿਹਾ ਹੈ। ਇਸੇ ਤਰ੍ਹਾਂ ਮੁੰਬਈ ਵਿੱਚ ਪੈਟਰੋਲ 97.34 ਰੁਪਏ ਅਤੇ ਡੀਜ਼ਲ 88.44 ਰੁਪਏ, ਕੋਲਕਾਤਾ ਵਿੱਚ ਪੈਟਰੋਲ 91.12 ਰੁਪਏ ਅਤੇ ਡੀਜ਼ਲ 84.20 ਰੁਪਏ ਅਤੇ ਚੇਨਈ ਵਿੱਚ ਪੈਟਰੋਲ 92.90 ਰੁਪਏ ਅਤੇ ਡੀਜ਼ਲ 86.31 ਰੁਪਏ ਹੈ। ਭੋਪਾਲ ਵਿੱਚ ਪੈਟਰੋਲ 98.96 ਰੁਪਏ ਅਤੇ ਡੀਜ਼ਲ 89.60 ਰੁਪਏ ਹੈ।

ਇਸ ਦੌਰਾਨ ਪੈਟਰੋਲ ਦੇ ਨਾਲ ਡੀਜ਼ਲ ਵੀ ਅਸਮਾਨ ‘ਤੇ ਪਹੁੰਚ ਗਿਆ ਹੈ। ਅੱਜ ਡੀਜ਼ਲ ਵਿੱਚ ਵੀ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਮਹੀਨੇ 13 ਦਿਨਾਂ ਵਿਚ ਇਸਦੀ ਕੀਮਤ ਵਿਚ 3.84 ਰੁਪਏ ਦਾ ਵਾਧਾ ਹੋਇਆ ਹੈ। ਨਵੇਂ ਸਾਲ ਵਿਚ ਡੀਜ਼ਲ ਦੀ ਕੀਮਤ ਤਕਰੀਬਨ ਡੇਢ ਮਹੀਨਿਆਂ ਵਿਚ 24 ਦਿਨਾਂ ਲਈ ਵਧੀ ਪਰ ਡੀਜ਼ਲ ਇਨ੍ਹਾਂ ਦਿਨਾਂ ਵਿਚ 07.45 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।