ਡੀ.ਏ.ਵੀ. ਸਕੂਲ ਦੀ ਇਮਾਰਤ ਨੂੰ ਲੈ ਕੇ ਸਕੂਲ ਦੇ ਵਿਹੜੇ ’ਚ ਲੱਗਿਆ ਜ਼ੋਰਦਾਰ ਧਰਨਾ

0
67

ਬਰੇਟਾ ਰੀਤਵਾਲ
ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਦੀ ਇਮਾਰਤ ਜਿਸਨੂੰ ਨਗਰ ਕੌਂਸਲ ਪ੍ਰਸ਼ਾਸਨ ਵੱਲੋ ਨਕਾਰਾ ਹੋਣ ਦੇ ਸਰਟੀਫਕੇਟ ਅਧੀਨ ਪਿਛਲੇ ਹਫਤੇ ਇਸਦੇ ਮਲਬੇ ਦੀ ਬੋਲੀ ਕਰਕੇ ਢਾਹੇ ਜਾਣ ਲਈ ਰਾਹ ਪੱਧਰਾ ਕੀਤਾ ਗਿਆ ਸੀ । ਇਸ ਦੇ ਵਿਰੋਧ ਵਿੱਚ ਬਣੀ ਸੰਘਰਸ਼ ਕਮੇਟੀ ਤੇ ਇਲਾਕੇ ਦੀਆ ਵੱਖ-ਵੱਖ ਜਥੇਬੰਦੀਆਂ ,ਕਲੱਬ ਅਤੇ ਕਈ ਸੰਸਥਾਵਾਂ ਵੱਲੌਂ ਬੋਲੀ ਦੇ ਸਮੇਂ ਧਰਨਾ ਦੇ ਕੇ ਵਿਰੋਧ ਕੀਤਾ ਗਿਆ ਸੀ ਅਤੇ ਇਸ ਤੋਂ ਪਹਿਲਾ ਹੀ ਕਾਰਜ ਸਾਧਕ ਅਫਸਰ ਨਾਲ ਮੀਟਿੰਗ ਕਰਕੇ ਵਿਰੋਧ ਜਤਾਇਆ ਸੀ ਅਤੇ ਮੰਗ ਕੀਤੀ ਸੀ ਕਿ ਇਸ ਇਮਾਰਤ ਨੂੰ ਢਾਹਿਆ ਨਾ ਜਾਵੇ। ਇਸ ਇਮਾਰਤ ਵਿੱਚ ਲੜਕੀਆਂ ਦਾ ਸੰਕੈਡਰੀ ਸਕੂਲ, ਤਹਿਸੀਲ ਦਫਤਰ ਅਤੇ ਹੋਰ ਛੋਟੇ ਸਰਕਾਰੀ ਦਫਤਰ ਇਸ ਇਮਾਰਤ ਵਿੱਚ ਲਿਆਏ ਜਾਣ ਕਿਉਂਕਿ ਇਹ ਇਮਾਰਤ ਪੂਰੀ ਤਰ੍ਹਾਂ ਠੀਕ ਹੈ । ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਆੜਤੀਆਂ ਐਸੋਸੀਏਸਨ ਦੇ ਪ੍ਰਧਾਨ ਜਤਿੰਦਰ ਮੋਹਨ ਗਰਗ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੇਜਰ ਸਿੰਘ, ਜਸਵਿੰਦਰ ਸਿੰਘ ਧਰਮਪੁਰਾ, ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਤਾਰਾ ਚੰਦ , ਤੇਜਾ ਸਿੰਘ ਬਰੇਟਾ , ਮੈਡੀਕਲ ਪ੍ਰਕੇਟੀਸ਼ਨਰ ਐਸੋਸ਼ੀਏਸ਼ਨ ਦੇ ਗਿਆਨ ਚੰਦ ਅਜਾਦ, ਸੰਜੀਵ ਕੁਮਾਰ ਅੰਗਹੀਣ ਯੂਨੀਅਨ , ਮਜਦੂਰ ਮੁਕਤੀ ਮੋਰਚਾ ਨਿੱਕਾ ਸਿੰਘ ਬਹਾਦਰਪੁਰ, ਦਸੌਦਾ ਸਿੰਘ ਬਹਾਦਰਪੁਰ ਜਮਹੂਰੀ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ ਦੇ ਚਰਨਜੀਤ ਸਿੰਘ ਕਿਸ਼ਨਗੜ੍ਹ , ਕੋਂਸਲਰ ਵਿਨੋਦ ਕੁਮਾਰ,ਕੋਂਸਲਰ ਦਰਸ਼ਨ ਸਿੰਘ ਮੱਘੀ , ਸੁਮੇਸ ਬਾਲੀ, ਜਸਵਿੰਦਰ ਸਿੰਘ ਧਰਮਪੁਰਾ, ਸੰਜੂ ਯਾਦਵ,ਕੇਵਲ ਸ਼ਰਮਾ,ਇਕਬਾਲ ਸਿੰਘ,ਸਿਕੰਦਰ ਸਿੰਘ ਸਾਬਕਾ ਮੀਤ ਪ੍ਰਧਾਨ,ਹਰਮੇਸ਼ ਸਿੰਗਲਾ,ਗੁਲਜਾਰ ਸਿੰਘ ਅਤੇ ਰਾਜੇਸ਼ ਸਿੰਗਲਾ ਨੇ ਕਿਹਾ ਕਿ ਜੇਕਰ ਇਮਾਰਤ ਨੂੰ ਢਹਿ ਢੇਰੀ ਕਰਨ ਦੀ ਕੋਸ਼ਿਸ ਕੀਤੀ ਤਾਂ ਜਥੇਬੰਦੀਆਂ ਸਮੇਤ ਇਲਾਕਾ ਵਾਸੀਆ ਵੱਲੋ ਤਿਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਸਿਵਲ ਪ੍ਰਸ਼ਾਸਨ ਦੀ ਹੋਵੇਗੀ।