ਡੀ.ਏ.ਵੀ. ਸਕੂਲ, ’ਚ ਮੈਰਾਥਨ ’ਤੇ ਸਵੱਛਤਾ ਅਭਿਆਨ

0
170

ਮੂਨਕ ਜੋਗਾ ਮਹਿਲ
ਬਾਬੂ ਬਿ੍ਰਸ਼ ਭਾਨ ਡੀ.ਏ.ਵੀ.ਸੀ.ਸੈ.ਪਬਲਿਕ ਸਕੂਲ, ਮੂਨਕ ਵਿੱਚ ਪਿ੍ਰੰਸੀਪਲ ਸ੍ਰੀ ਸੰਜੀਵ ਸ਼ਰਮਾ ਜੀ ਦੀ ਯੋਗ ਅਗਵਾਈ ਵਿੱਚ ਗਾਂਧੀ ਜੀ ਦੀ 150ਵੀਂ ‘ਜਯੰਤੀ ਮੌਕੇ’ਉੱਤੇ ਮੈਰਾਥਨ’ ਤੇ ‘ਸਵੱਛਤਾ ਅਭਿਆਨ’ ਕਰਵਾਇਆ ਗਿਆ।ਇਸ ਵਿੱਚ ਪਿ੍ਰੰਸੀਪਲ ਸਾਹਿਬ ਜੀ,ਸਾਰੇ ਅਧਿਆਪਕ ਅੱਠਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿੱਚ ਭਾਗ ਲੈਣ ਵਾਲਿਆਂ ਨੂੰ ਮਾਸਕ ਤੇ ਦਸਤਾਨੇ ਦਿੱਤੇ ਗਏ।ਸਵੱਛਤਾ ਨਾਲ ਸੰਬੰਧਿਤ ਸਲੋਗਨਾਂ ਵਾਲੇ ਬੈਨਰ ਫੜ ਕੇ ਦੇਸ਼ ਭਗਤੀ ਦੇ ਗੀਤਾਂ ਨਾਲ ਮੈਰਾਥਨ ਸਕੂਲ ਤੋਂ ਸ਼ੁਰੂ ਹੋ ਕੇ ਤਾਲਿਵ ਚੌਂਕ ਤੋਂ ਹੁੰਦੇ ਹੋਏ ਬੈਰੀਅਰ ਤੱਕ ਕੀਤੀ ਗਈ।ਬੈਰੀਅਰ ਤੋਂ ਬਜ਼ਾਰ ਵਿਚੋਂ ਹੁੰਦੇ ਹੋਏ ਸਕੂਲ ਤੱਕ ਵਾਪਸ ਆਏ।ਦੌੜਦੇ ਤੇ ਜੋਗਿੰਗ ਕਰਦੇ ਹੋੋਏ ਰਸਤੇ ਵਿੱਚ ਪਲਾਸਟਿਕ ਤੇ ਹੋਰ ਕਚਰਾ ਚੁੱਕ ਕੇ ਇਕੱਠਾ ਕੀਤਾ ਤੇ ਸਕੂਲ ਦੇ ਬਾਹਰ ਬਣੇ ‘ਥਿੰਕ’ ਵਿੱਚ ਪਾਇਆ ਤੇ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਤੇ ਆਲਾ-ਦੁਆਲਾ ਸਾਫ ਰੱਖਣ ਲਈ ਪ੍ਰੇਰਿਤ ਕੀਤਾ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ ਚਲਾਏ ਗਏ’ਫਿੱਟ ਇੰਡੀਆ’ ਤੇ ‘ਸਵੱਛਤਾ-ਅਭਿਆਨ’ਵਿੱਚ ਆਪਣਾ ਯੋਗਦਾਨ ਪਾਇਆ।ਲੋਕਾਂ ਨੂੰ ਕੱਪੜੇ ਦੇ ਬਣੇ ਥੈਲੇ ਵਰਤਣ ਤੇ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਲਈ ਜਾਗਰੂਕ ਕੀਤਾ। ਸਕੂਲ ਵਿੱਚ ਸਾਰਿਆਂ ਨੂੰ ‘ਰਿਫਰੈਸ਼ਮਟ’ਦਿੱਤੀ ਗਈ ਤੇ ਪਿ੍ਰੰਸੀਪਲ ਸਾਹਿਬ ਜੀ ਨੇ ਸਾਰਿਆ ਦਾ ਇਸ ਯੋਗਦਾਨ ਦੇ ਲਈ ਧੰਨਵਾਦ ਕੀਤਾ।