ਡੀ. ਏ. ਵੀ. ਬਿਲਗਾ ਵਿੱਚ ਮਨਾਇਆ ਵਣ ਮਹਾਂ ਉਤਸਵ

0
223

ਬਿਲਗਾ- ਪਿ੍ਰ. ਰਵੀ ਸ਼ਰਮਾ
ਐਸ. ਆਰ. ਟੀ. ਡੀ. ਏ. ਵੀ. ਪਬਲਿਕ ਸਕੂਲ ਬਿਲਗਾ ਵਿੱਚ ਵਾਤਾਵਰਣ ਦੀ ਰੱਖਿਆ ਲਈ ਵਣ ਮਹਾਂ ਉਤਸਵ ਮਨਾਇਆ ਗਿਆ । ਇਸ ਮੌਕੇ ਤੇ ਬਿਲਗਾ ਦੇ ਐਗਜ਼ੀਕਿਊਟਿਵ ਅਫਸਰ ਸ੍ਰੀ ਸੁਰਿੰਦਰ ਕੁਮਾਰ ਅਗਰਵਾਲ ਮੁੱਖ ਮਹਿਮਾਨ ਦੇ ਰੂਪ ਵਿੱਚ ਆਏ ਅਤੇ ਸਕੂਲ ਵਿੱਚ ਤੇ ਨਾਲ ਹੀ ਨਾਲ ਰਾਵਾਂ – ਖੇਲਾ ਰੋਡ ਤੇ ਵੀ ਪੋਦੇ ਲਗਾਏ ਗਏ । ਸਰਦਾਰ ਗੁਰਨਾਮ ਸਿੰਘ ਜੱਖੂ – ਮੇਂਬਰ ਨਗਰ ਪੰਚਾਇਤ ਗੈਸਟ ਆਫ ਆਨਰ ਦੇ ਰੂਪ ਵਿੱਚ ਆਏ । ਇਸ ਮੌਕੇ ਤੇ ਸੂਲ ਦੇ ਪਿ੍ਰੰਸੀਪਲ ਰਵੀ ਸ਼ਰਮਾ ਨੇ ਕਿਹਾ ਦੱਸਿਆ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਸਾਲ ਦੇ ਸੰਬੰਧ ਵਿੱਚ ਵਣ ਮਹਾਂ ਉਤਸਵ ਮਨਾਇਆ । ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਸੰਬੰਧ ਵਿੱਚ 100 ਪੌਦੇ ਲਗਾਉਣ ਦਾ ਟੀਚਾ ਕੀਤਾ ਹੈ । ਇਸ ਲਈ ਸਕੂਲ ਦੇ ਬੱਚਿਆਂ ਨੂੰ ਇਕ-ਇਕ ਪੌਦਾ ਲਗਾਉਣ ਲਈ ਦਿੱਤਾ ਜਾਵੇਗਾ ਅਤੇ ਇਹ ਦੇਖਿਆ ਜਾਵੇਗਾ ਕਿ ਪੌਦਾ ਲੱਗਣ ਤੋਂ ਬਾਅਦ ਵਾਲੀ ਸੰਭਾਲ ਕੀਤੀ ਜਾ ਰਹੀ ਜਾਂ ਨਹੀਂ । ਮੁੱਖ ਮਹਿਮਾਨ ਦੇ ਰੂਪ ਵਿੱਚ ਆਏ ਸ੍ਰੀ ਸੁਰਿੰਦਰ ਕੁਮਾਰ ਅਗਰਵਾਲ ਨੇ ਕਿਹਾ ਜੀਵਨ ਦੇਣ ਵਾਲੀ ਆਕਸੀਜਨ ਦੇਣ ਵਾਲੇ ਪੌਦਿਆਂ ਦੀ ਰੱਖਿਆ ਕਰਨੀ ਅਤੇ ਨਵੇਂ ਪੌਦੇ ਲਗਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ । ਇਸ ਮੌਕੇ ਗੁਰਨਾਮ ਸਿੰਘ ਜੱਖੂ ਨੇ ਕਿਹਾ ਵਾਤਾਵਰਣ ਦੀ ਰੱਖਿਆ ਤਾਂ ਹੀ ਸਾਰਥਕ ਹੋਵੇਗੀ ਜੇ ਪਲਾਸਟਿਕ ਨਾਲ ਬਣੇ ਪਦਾਰਥਾਂ ਦਾ ਪ੍ਰਯੋਗ ਨਾਂ ਕੀਤਾ ਜਾਵੇ ਅਤੇ ਸਾਲਿਡ ਵੇਸਟ ਮੈਨਜਮੈਂਟ ਵਿਚ ਆਪਣਾ ਯੋਗਦਾਨ ਦਿੱਤਾ ਜਾਵੇ।