ਠੰਢ੍ਹੇ ਪਾਣੀ ਅਤੇ ਬਰਤਨਾਂ ਦੀ ਅਣਹੋਂਦ ਵਿੱਚ ਵੀ ਕਿਸਾਨ ਤਿੱਖੜ ਦੁਪਹਿਰ ’ਚ ਧਰਨਿਆਂ ਤੇ ਡਟੇ

0
51

ਰਾਮਪੁਰਾ ਫੂਲ ਸੁਰਿੰਦਰ ਕਾਂਸਲ
ਖੇਤੀ ਵਿਰੋਧੀ ਕਾਨੂੰਨਾਂ ਦੇ ਸਤਾਏ ਸੈਂਕੜੇ ਕਿਸਾਨ ਮਰਦ/ਔਰਤਾਂ ਤਿੱਖੜ ਦੁਪਹਰਿਆਂ ਵਿਚ ਵੀ ਧਰਨਿਆਂ ਤੇ ਭਾਵੇਂ ਡਟੇ ਹੋਏ ਹਨ,ਲੇਕਿਨ ਲੋੜੀਂਦੇ ਬਰਤਨਾਂ, ਸਾਮਿਆਨੇ ਅਤੇ ਠੰਢ੍ਹੇ ਪਾਣੀ ਦੀ ਕਮੀਂ ਦਾਨੀਆਂ ਦੀ ਧਰਤੀ ਰਾਮਪੁਰਾ ਫੂਲ ਅੰਦਰ ਜਰੂਰ ਰੜਕ ਰਹੀ ਹੈ। ਇਹਨਾਂ ਘਾਟਾਂ ਦੇ ਬਾਵਜੂਦ ਇੱਥੋਂ ਦੇ ਰੇਲਵੇ ਸਟੇਸਨ ਕੰਪਲੈਕਸ ਅੰਦਰ ਬੀਤੇ ਛੇ ਮਹੀਨਿਆਂ ਤੋਂ ਧਰਨਾ ਦੇ ਰਹੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ, ਉਹਨਾਂ ਅੱਜ ਐਲਾਨ ਕੀਤਾ ਕਿ ਜੇਠ ਹਾੜ੍ਹ ਮਹੀਨੇ ਦੀਆਂ ਕੜਕਦੀਆਂ ਧੁੱਪਾਂ ਵੀ ਉਹਨਾਂ ਦੇ ਹੌਂਸਲੇ ਪਸਤ ਨਹੀਂ ਕਰ ਸਕਣਗੀਆਂ। ਕਿਸਾਨ ਰੇਲਵੇ ਮੋਰਚੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਡਕੌਂਦਾ ਦੇ ਸੀਨੀਅਰ ਆਗੂਆਂ ਗੁਰਦੀਪ ਸਿੰਘ ਸੇਲਬਰਾਹ,ਸਾਧਾ ਸਿੰਘ ਖੋਖਰ ਜਲ੍ਹਿਾ ਆਗੂ, ਸਵਰਨ ਸਿੰਘ ਭਾਈਰੂਪਾ, ਸੁਖਜੀਤ ਕੌਰ ਰਾਮਪੁਰਾ,ਨੰਬਰਦਾਰ ਬਹਾਦਰ ਸਿੰਘ, ਡਾਕਟਰ ਕੁਲਦੀਪ ਸਿੰਘ, ਸੁਖਜਿੰਦਰ ਸਿੰਘ ਰਾਮਪੁਰਾ, ਮੱਖਣ ਸਿੰਘ ਖੂਹਵਾਲਾ, ਡਾਕਟਰ ਸੁਖਵਿੰਦਰ ਸਿੰਘ ਬਾਲਿਆਂਵਾਲੀ ਤੇ ਇਨਕਲਾਬੀ ਕੇਂਦਰ ਦੇ ਹਰਮੇਸ ਕੁਮਾਰ ਰਾਮਪੁਰਾ ਨੇ ਆਪਣੇ ਸੰਬੋਧਨ ਰਾਹੀਂ ਕਿਹਾ ਕਿ ਕਿਹਾ ਕਿ ਆਪਣੀ, ਪੰਜਾਬ ਅਤੇ ਦੇਸ ਦੀ ਹੋਂਦ ਅਤੇ ਸੱਭਿਅਤਾ ਦੀ ਰਾਖੀ ਲਈ ਜਾਰੀ ਇਹ ਅੰਦੋਲਨ ਮਹੀਨਿਆਂ ਨਹੀਂ , ਸਗੋਂ ਸਾਲਾਂ ਵੱਧੀ ਚੱਲਣ ਤੋਂ ਵੀ ਨਹੀਂ ਹਿਚਕਚਾਏਗਾ ਤੇ ਆਖਰ ਵਿੱਚ ਲੋਕ ਵਿਰੋਧੀ ਕੇਂਦਰ ਸਰਕਾਰ ਨੂੰ ਖੇਤੀ ਅਤੇ ਲੋਕ ਵਿਰੋਧੀ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਖੇਤੀ ਵਿਰੋਧੀ ਬਿਲਾਂ ਖਿਲਾਫ ਰੋਸ ਪ੍ਰਗਟ ਕਰਨ ਲਈ ਕਿਸਾਨਾਂ ਨੇ ਬਿਲਾਂ ਦੀਆਂ ਕਾਪੀਆਂ ਵੀ ਸਾੜੀਆਂ।