ਟਰੰਪ ਦੀ ਭਾਰਤ ਆਮਦ ਅੱਜ

0
527

ਦੋਵਾਂ ਦੇਸਾਂ ਵਿਚਕਾਰ 5 ਸਮਝੌਤੇ, ਲਗਭਗ 25 ਹਜ਼ਾਰ ਕਰੋੜ ਰੁਪਏ ਦੇ ਰੱਖਿਆ ਸੌਦਿਆਂ’ ’ਤੇ ਦਸਤਖਤ ਕਰਨ ਦੀ ਵੀ ਸੰਭਾਵਨਾ
ਪ੍ਰਵਾਸੀ ਭਾਰਤੀਆਂ, ਖਾਸ ਕਰਕੇ ਪੇਸ਼ੇਵਰ ਨੌਜਵਾਨਾਂ ਲਈ ਐਚ-1 ਬੀ ਵੀਜੇ ਬਾਰੇ ਭਾਰਤ ਦੀਆਂ ਪ੍ਰੇਸ਼ਾਨੀਆਂ, ਅਫਗਾਨਿਸਤਾਨ ਦੀ ਸਥਿਤੀ, ਊਰਜਾ ਸੁਰੱਖਿਆ ਆਦਿ ’ਤੇ ਵੀ ਵਿਚਾਰ-ਵਟਾਂਦਰੇ ਦੀ ਉਮੀਦ
ਨਵੀਂ ਦਿੱਲੀ – ਆਵਾਜ਼ ਬਿੳੂਰੋ
ਅਮਰੀਕਾ ਦੇ ਰਾਸਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ 24 ਫਰਵਰੀ ਨੂੰ ਅਹਿਮਦਾਬਾਦ ’ਚ ਸ਼ਾਨਦਾਰ ਸਵਾਗਤ ਤੋਂ ਬਾਅਦ ਆਗਰਾ ’ਚ ਤਾਜ ਮਹਿਲ ਵੇਖਣ ਲਈ ਰਵਾਨਾ ਹੋਣਗੇ, ਪਰ ਉੱਥੇ ਮਹਿਮਾਨਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਹੋਣਗੇ। ਸਰਕਾਰੀ ਸੂਤਰਾਂ ਅਨੁਸਾਰ ਸ਼ਿਖਰ ਸੰਮੇਲਨ ਦੀ ਬੈਠਕ ਵਿੱਚ ਦੋਵਾਂ ਦੇਸਾਂ ਵਿਚਕਾਰ 5 ਸਮਝੌਤੇ ਕੀਤੇ ਜਾਣ ਦੀ ਤਿਆਰੀ ਹੋ ਰਹੀ ਹੈ। ਲਗਭਗ 25 ਹਜਾਰ ਕਰੋੜ ਰੁਪਏ ਦੇ ਰੱਖਿਆ ਸੌਦਿਆਂ ’ਤੇ ਦਸਤਖਤ ਕਰਨ ਦੀ ਵੀ ਸੰਭਾਵਨਾ ਹੈ। ਅਮਰੀਕਾ ਦੇ ਵਾਸੰਿਗਟਨ ‘ਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਇੱਕ ਸੀਨੀਅਰ ਪ੍ਰਸਾਸਨਿਕ ਅਧਿਕਾਰੀ ਨੇ ਕਿਹਾ ਕਿ ਰਾਸਟਰਪਤੀ ਭਾਰਤ ਅਤੇ ਅਮਰੀਕਾ ਵਿਚਕਾਰ ਮਜਬੂਤ ਅਤੇ ਸਥਾਈ ਸਬੰਧਾਂ ਦਾ ਪ੍ਰਦਰਸਨ ਕਰਨ ਲਈ ਭਾਰਤ ਜਾ ਰਹੇ ਹਨ। ਇਹ ਸਬੰਧ ਲੋਕਤੰਤਰੀ ਪਰੰਪਰਾ, ਸਾਂਝੀ ਰਣਨੀਤੀ ਤੇ ਆਰਥਿਕ ਰੂਚੀ ਅਤੇ ਦੋਵਾਂ ਦੇਸਾਂ ਦੇ ਨਾਗਰਿਕਾਂ ਵਿਚਕਾਰ ਆਪਸੀ ਸਬੰਧਾਂ ਉੱਤੇ ਅਧਾਰਿਤ ਹਨ। ਅਧਿਕਾਰੀ ਨੇ ਕਿਹਾ ਕਿ ਇਸ ਮੁਲਾਕਾਤ ਦੌਰਾਨ ਆਰਥਿਕ ਅਤੇ ਊਰਜਾ ਖੇਤਰਾਂ ‘ਚ ਸਮਝੌਤੇ ਵਰਗੇ ਮਹੱਤਵਪੂਰਨ ਖੇਤਰਾਂ ’ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਦੋਵਾਂ ਦੇਸਾਂ ਵਿਚਕਾਰ ਸਾਲ 2018 ‘ਚ ਆਪਸੀ ਵਪਾਰ 142 ਬਿਲੀਅਨ ਡਾਲਰ ਨੂੰ ਪਾਰ ਕਰ ਗਿਆ ਸੀ। ਇਸ ‘ਚ ਹੋਰ ਵਾਧਾ ਹੋਣ ਦੀ ਉਮੀਦ ਹੈ। ਦਿੱਲੀ ਆਉਣ ਤੋਂ ਬਾਅਦ ਉਨ੍ਹਾਂ ਦੇ ਅਧਿਕਾਰਤ ਪ੍ਰੋਗਰਾਮ 25 ਫਰਵਰੀ ਤੋਂ ਸੁਰੂ ਹੋਣਗੇ। ਟਰੰਪ ਦੀ ਭਾਰਤ ਫੇਰੀ ਦੌਰਾਨ ਘੱਟੋ-ਘੱਟ ਪੰਜ ਸਮਝੌਤਿਆਂ ‘ਤੇ ਦਸਤਖਤ ਕੀਤੇ ਜਾਣ ਦੀ ਤਿਆਰੀ ਹੋ ਰਹੀ ਹੈ। ਪਰ ਇਸ ਫੇਰੀ ਦਾ ਉਦੇਸ਼ ਦੁਵੱਲੇ ਸਮਝੌਤਿਆਂ ਦੀ ਬਜਾਏ ਅਮਰੀਕੀ ਲੀਡਰਸਪਿ ਦੀ ਭਾਰਤ ਦੀ ਪੁਰਾਣੀ ਸੱਭਿਆਚਾਰਕ ਵਿਭਿੰਨਤਾ ਅਤੇ ਲੋਕਤੰਤਰ ਦੀ ਤਾਕਤ ਦਾ ਪ੍ਰਦਰਸਨ ਕਰਨਾ ਹੋਵੇਗਾ। ਜਿਸ ਨਾਲ ਦੋਵਾਂ ਦੇਸਾਂ ਦੀ ਗਲੋਬਲ ਰਣਨੀਤਕ ਭਾਈਵਾਲੀ ਹੋਰ ਮਜਬੂਤ ਹੋਵੇਗੀ। ਸਰਕਾਰੀ ਸੂਤਰਾਂ ਅਨੁਸਾਰ ਸ਼ਿਖਰ ਸੰਮੇਲਨ ਦੀ ਬੈਠਕ ਵਿੱਚ ਦੋਵੇਂ ਦੇਸਾਂ ਵਿਚਾਲੇ ਪੰਜ ਸਮਝੌਤੇ ਕੀਤੇ ਜਾਣ ਦੀ ਤਿਆਰੀ ਹੋ ਰਹੀ ਹੈ। ਲਗਭਗ 25 ਹਜਾਰ ਕਰੋੜ ਰੁਪਏ ਦੇ ਰੱਖਿਆ ਸੌਦਿਆਂ ‘ਤੇ ਦਸਤਖਤ ਕਰਨ ਦੀ ਵੀ ਸੰਭਾਵਨਾ ਹੈ। ਕੇਂਦਰੀ ਕੈਬਨਿਟ ਦੀ ਰੱਖਿਆ ਕਮੇਟੀ ਨੇ ਹਾਲ ਹੀ ਵਿੱਚ ਨੇਵੀ ਲਈ 24 ਰੋਮੀਓ ਮਲਟੀਮਿਸਨ ਹੈਲੀਕਾਪਟਰ, ਹਵਾਈ ਸੈਨਾ ਲਈ 6 ਅਪਾਚੇ ਜੰਗੀ ਹੈਲੀਕਾਪਟਰਾਂ ਅਤੇ 6 ਪੀ-8 ਆਈ ਸਮੁੰਦਰੀ ਜਹਾਜਾਂ ਦੇ ਖਰੀਦਣ ਦੇ ਸੌਦਿਆਂ ਨੂੰ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਦੀ ਸਪਲਾਈ ਸਾਲ 2023-24 ਤੱਕ ਕੀਤੇ ਜਾਣ ਦੀ ਉਮੀਦ ਹੈ। ਇਸ ਤੋਂ ਇਲਾਵਾ ਟਰੰਪ ਮੇਕ ਇਨ ਇੰਡੀਆ ਪ੍ਰੋਗਰਾਮ ਦੇ ਤਹਿਤ ਐਫ-18, ਐਫ-15 ਐਕਸ ਜਾਂ ਐਫ-16 ਦਾ ਨਵਾਂ ਅਤੇ ਵਿਕਸਿਤ ਐਡੀਸ਼ਨ ਐਫ-21 ਸੰਯੁਕਤ ਰੂਪ ਨਾਲ ਬਣਾਉਣ ਦਾ ਪ੍ਰਸਤਾਵ ਵੀ ਪੇਸ਼ ਕਰ ਸਕਦੇ ਹਨ। ਬੈਠਕ ‘ਚ ਪ੍ਰਵਾਸੀ ਭਾਰਤੀਆਂ, ਖਾਸ ਕਰਕੇ ਪੇਸੇਵਰ ਨੌਜਵਾਨਾਂ ਲਈ ਐਚ1ਬੀ ਵੀਜੇ ਬਾਰੇ ਭਾਰਤ ਦੀਆਂ ਪ੍ਰੇਸ਼ਾਨੀਆਂ, ਅਤਿਵਾਦ ਦਾ ਮੁਕਾਬਲਾ, ਅਫਗਾਨਿਸਤਾਨ ਦੀ ਸਥਿਤੀ, ਊਰਜਾ ਸੁਰੱਖਿਆ ਆਦਿ ‘ਤੇ ਵੀ ਵਿਚਾਰ-ਵਟਾਂਦਰੇ ਦੀ ਉਮੀਦ ਹੈ।
ਟਰੰਪ ਦੀ ਭਾਰਤ ਫੇਰੀ ਮੌਕੇ ਕਸ਼ਮੀਰੀ ਸਿੱਖਾਂ ਨੂੰ ਚੌਕਸ ਰਹਿਣ ਦੇ ਸੁਨੇਹੇ
ਸ੍ਰੀਨਗਰ – ਆਵਾਜ਼ ਬਿੳੂਰੋ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਮੌਕੇ ਕਸ਼ਮੀਰੀ ਸਿੱਖਾਂ ਨੂੰ ਚੌਕਸ ਰਹਿਣ ਦੇ ਸੁਨੇਹੇ ਦਿੱਤੇ ਜਾ ਰਹੇ ਹਨ। ਸਾਲ 2002 ਵਿੱਚ ਜਦੋਂ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਭਾਰਤ ਆਏ ਸੀ ਤਾਂ ਚਿੱਠੀਸਿੰਘਪੋਰਾ ਕਾਂਡ ਵਾਪਰਿਆ ਸੀ। ਇਸ ਬਾਰੇ ਅਜੇ ਤੱਕ ਕਈ ਖਦਸ਼ੇ ਜਤਾਏ ਜਾਂਦੇ ਹਨ।ਹੁਣ ਟਰੰਪ ਦੀ ਭਾਰਤ ਫੇਰੀ ਮੌਕੇ ਸਿੱਖ ਜਥੇਬੰਦੀ ਨੇ ਕਸ਼ਮੀਰ ਵਿਚਲੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ 2002 ਦੇ ਚਿੱਠੀਸਿੰਘਪੋਰਾ ਕਾਂਡ ਨੂੰ ਯਾਦ ਰੱਖਦਿਆਂ ਟਰੰਪ ਦੀ ਅਗਾਮੀ ਭਾਰਤ ਫੇਰੀ ਦੇ ਮੱਦੇਨਜਰ ਚੌਕਸ ਰਹਿਣ ਲਈ ਆਖਿਆ ਹੈ। ਜਥੇਬੰਦੀ ਨੇ ਕਿਹਾ ਹੈ ਕਿ ਸਿਖਰਲੇ ਆਗੂਆਂ ਦੀਆਂ ਫੇਰੀਆਂ 2002 ਦੇ ਚਿੱਠੀਸਿੰਘਪੋਰਾ ਕਾਂਡ ਦੀ ਯਾਦ ਦਿਵਾ ਦਿੰਦੀਆਂ ਹਨ ਜਦੋਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਭਾਰਤ ਫੇਰੀ ਦੌਰਾਨ 36 ਸਿੱਖਾਂ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਵਰ੍ਹਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਆਲ ਪਾਰਟੀਜ ਸਿੱਖ ਕੋਆਰਡੀਨੇਸ਼ਨ ਕਮੇਟੀ (ਏਪੀਐਸਸੀਸੀ) ਦੇ ਚੇਅਰਮੈਨ ਜਗਮੋਹਨ ਸਿੰਘ ਰੈਣਾ ਨੇ ਕਿਹਾ, ‘‘ਸਿਖਰਲੇ ਵਿਦੇਸ਼ੀ ਆਗੂਆਂ ਖਾਸ ਕਰਕੇ ਅਮਰੀਕੀ ਸ਼ਖਸੀਅਤਾਂ ਦੀ ਫੇਰੀ ਦੌਰਾਨ ਵਾਦੀ ਵਿੱਚ ਵੱਸਦੇ ਸਿੱਖਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਪੂਰਾ ਭਾਰਤ ਟਰੰਪ ਦੇ ਦੌਰੇ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ, ਪਰ ਕਸ਼ਮੀਰ ਦੇ ਸਿੱਖਾਂ ਲਈ ਇਹ ਫੇਰੀ ਡਰ ਦਾ ਕਾਰਨ ਬਣੀ ਹੋਈ ਹੈ ਕਿਉਂਕਿ ਇਸ ਭਾਈਚਾਰੇ ਦੇ ਮੈਂਬਰ ਫਿਰ ਰਡਾਰ ’ਤੇ ਹਨ।’’ ਰੈਣਾ ਨੇ ਅੱਗੇ ਕਿਹਾ, ‘‘ਸਿੱਖਾਂ ਵਿੱਚ ਅਸੁਰੱਖਿਆ ਦੀ ਭਾਵਨਾ ਹੈ ਤੇ ਉਨ੍ਹਾਂ ਨੂੰ ਡਰ ਹੈ ਕਿ ਅਮਰੀਕੀ ਸਦਰ ਦੀ ਫੇਰੀ ਦੌਰਾਨ ਕਿਧਰੇ ਕੋਈ ਮੰਦਭਾਗੀ ਘਟਨਾ ਨਾ ਵਾਪਰ ਜਾਵੇ।’’ ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਭਾਰਤ ਫੇਰੀ ਦੌਰਾਨ ਕਸ਼ਮੀਰ ਦੇ ਸਿੱਖਾਂ ’ਤੇ ਹੋਏ ਹਮਲੇ ਦੇ ਜਖਮ 20 ਵਰ੍ਹਿਆਂ ਬਾਅਦ ਅੱਜ ਵੀ ਅੱਲ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਚਿੱਠੀਸਿੰਘਪੋਰਾ ਕਾਂਡ ਦੇ ਦੋਸ਼ੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਰੈਣਾ ਨੇ ਮਾਮਲੇ ਦੀ ਨਿਰਪੱਖ ਤੇ ਪੂਰੀ ਜਾਂਚ ਦੀ ਮੰਗ ਕੀਤੀ ਹੈ।