ਜੀਰਾ ਸ਼ਹਿਰ ਵਿੱਚ 6 ਕੋਰੋਨਾ ਪੌਜੀਟਿਵ ਕੇਸ ਆਉਣ ਨਾਲ ਲੋਕਾਂ ਵਿੱਚ ਦਹਿਸ਼ਤ

0
20

ਜੀਰਾ ਤਰਸੇਮ ਲਾਲ ਖੁਰਾਣਾ
ਦੇਸ਼ ਵਿੱਚ ਕਰੋਨਾ ਦੀ ਵੈਕਸੀਨ ਆਉਣ ਅਤੇ ਇਸਦੇ ਟੀਕਾਕਰਨ ਸੁਰੂ ਹੋਣ ਦੇ ਬਾਵਜੂਦ ਕਰੋਨਾ ਪੌਜੀਟਿਵ ਕੇਸ ਹੇਠਲੇ ਪੱਧਰ ਤੇ ਜਾਣ ਤੋਂ ਬਾਅਦ ਕਰੋਨਾ ਪੌਜਿਿਟਵ ਕੇਸਾਂ ਦੀ ਗਿਣਤੀ ਮੁੜ ਤੋਂ ਵਧਣੀ ਮੁੜ ਤੋਂ ਸੁਰੂ ਹੋ ਗਈ ਹੈ ਜਿਸ ਕਰਕੇ ਦੇਸ ਦੀਆਂ ਕੁਝ ਸਟੇਟਾਂ ਦੀਆਂ ਸਰਕਾਰਾਂ ਵੱਲੋਂ ਲੌਕਡਾਊਨ ਲਗਾਉਣ ਬਾਰੇ ਵਿਚਾਰ ਕਰਨਾ ਸੁਰੂ ਕਰ ਦਿੱਤਾ ਹੈ । ਪੰਜਾਬ ਵਿੱਚ ਵੀ ਕਰੋਨਾ ਦੇ ਕੇਸਾਂ ਦੀ ਗਿਣਤੀ ਵਧਣੀ ਸੁਰੂ ਹੋ ਗਈ ਹੈ ਜਿਸ ਕਰਕੇ ਲੰਬੇ ਸਮੇਂ ਦੇ ਲੌਕਡਾਊਨ ਦਾ ਸੰਤਾਪ ਭੋਗਣ ਤੋਂ ਬਾਅਦ ਲੋਕ ਆਰਥਿਕ ਤੌਰ ਤੇ ਕੁਝ ਪੈਰਾਂ ਸਿਰ ਹੋਣੇ ਸੁਰੂ ਹੋ ਗਏ ਸਨ ਪਰ ਕਰੋਨਾ ਦੇ ਮਰੀਜਾਂ ਦੀ ਵਧਣੀ ਸੁਰੂ ਹੋਈ ਗਿਣਤੀ ਤੋਂ ਲੋਕ ਮੁੜ ਤੋਂ ਖੌਫਜਦਾ ਹਨ। ਸਿਹਤ ਵਿਭਾਗ ਦੇ ਸੂਤਰਾਂ ਦੇ ਮੁਤਾਬਕ ਫਰੈਂਡਜ ਇਨਕਲੇਵ ਜੀਰਾ ਵਿਖੇ 6 ਮਰੀਜ ਕਰੋਨਾ ਪੌਜਟਿਵ ਪਾਏ ਗਏ ਹਨ । ਜਿਸ ਦੀ ਰਿਪੋਰਟ ਸੋਸਲ ਮੀਡੀਆ ਤੇ ਨਸਰ ਹੋਣ ਤੋਂ ਬਾਅਦ ਲੋਕਾਂ ਵਿੱਚ ਦਹਿਸਤ ਦਾ ਮਾਹੌਲ ਹੈ । ਦੂਸਰੇ ਪਾਸੇ ਕੁਝ ਸਰਾਰਤੀ ਅਨਸਰਾਂ ਵੱਲੋਂ ਕਥਿਤ ਤੌਰ ਤੇ ਅਫਵਾਹਾਂ ਫੈਲਾਉਣ ਦਾ ਕੰਮ ਵੀ ਸੁਰੂ ਕਰ ਦਿੱਤਾ ਗਿਆ ਹੈ । ਕਿਸੇ ਸਰਾਰਤੀ ਅਨਸਰ ਵੱਲੋਂ ਸਥਾਨਕ ਸਹਿਰ ਦੇ ਇਕ ਪ੍ਰਸਿੱਧ ਪ੍ਰਾਈਵੇਟ ਸਕੂਲ ਵੱਲੋਂ ਸਰਕਾਰ ਵੱਲੋਂ ਜਾਰੀ ਗਾਈਡਲਾਈਨ ਦੀ ਪਾਲਣਾ ਨਾ ਕਰਨ ਲਈ ਬਦਨਾਮ ਕਰਨ ਦੇ ਮੰਤਵ ਨਾਲ ਉਸ ਸਕੂਲ ਵਿੱਚ ਪੜ੍ਹਦੇ ਕੁਝ ਵਿਦਿਆਰਥੀਆਂ ਦੇ ਕਰੋਨਾ ਪੌਜੀਟਿਵ ਆਉਣ ਦੀ ਸਹਿਰ ਵਿੱਚ ਅਫਵਾਹ ਫੈਲਾ ਦਿੱਤੀ ਗਈ , ਜਿਸ ਕਰ ਕੇ ਉਸ ਸਕੂਲ ਵਿਚ ਪਡ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਦੂਸਰੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਵੀ ਦਹਿਸ਼ਤ
ਫੈਲ ਗਈ। ਇੱਥੋਂ ਤੱਕ ਕਿ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਸਕੂਲਾਂ ਵਿਚ ਨਾ ਭੇਜਣ ਬਾਰੇ ਵੀ ਵਿਚਾਰ ਕਰਨ ਲੱਗ ਪਏ ਹਨ।