ਜਰੂਰਤਮੰਦ ਨੂੰ ਸਹਾਇਤਾ ਦੇ ਲਈ ਅਜੇ ਮੰਗੂਪੁਰ ਨੇ ਜਾਰੀ ਕੀਤੇ ਮੋਬਾਇਲ ਨੰਬਰ

0
149

ਕਾਠਗੜ ਜਤਿੰਦਰਪਾਲ ਸਿੰਘ ਕਲੇਰ
ਚੀਨ ਦੇ ਵੁਹਾਨ ਸ਼ਹਿਰ ਤੇ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਵਾਇਰਸ ਦੇ ਵੱਧਦੇ ਕਦਮ ਏਸ਼ੀਆ ਤੱਕ ਪਹੁੰਚ ਚੁੱਕੇ ਹਨ। ਇਸਦੇ ਕਾਰਨ ਹਜਾਰਾ ਵਿਦੇਸ਼ੀ ਲੋਕ ਆਪਣੀ ਜਾਨ ਤੋ ਹੱਥ ਧੋ ਬੈਠੇ ਹਨ। ਵਿਭਿਨ ਦੇਸ਼ਾ ਦੀ ਸਰਕਾਰਾਂ ਵੱਲੋਂ ਇਸ ਵਾਇਰਸ ਨੂੰ ਰੋਕਣ ਦੇ ਲਈ ਕਈ ਤਰਾ ਦੇ ਯਤਨ ਕੀਤੇ ਜਾ ਰਹੇ ਹਨ। ਇਸੀ ਦੇ ਤਹਿਤ ਪੰਜਾਬ ਵਿੱਚ ਵੀ ਕਰਫਿਉ ਲਗਾਇਆ ਗਿਆ ਹੈ। ਜਿਸ ਨੂੰ ਦੇਸ਼ਵਾਸੀ ਪੂਰਾ ਸਮਰਥਨ ਦੇ ਰਹੇ ਹਨ। ਪੰਜਾਬ ਵਿੱਚ ਇਸ ਵਾਇਰਸ ਦੇ ਪੀੜਿਤਾਂ ਦੀ ਸੰਖਿਆ 21 ਤੱਕ ਪਹੁੰਚ ਜਾਣ ਦੇ ਬਾਦ ਸਰਕਾਰ ਨੇ 31 ਮਾਰਚ ਤੋ ਵਧਾ 14 ਅਪ੍ਰੈਲ ਤੱਕ ਲਾਕਡਾਉਨ ਲਗਾ ਦਿੱਤਾ ਹੈ। ਸਰਕਾਰ ਵੱਲੋਂ ਉਠਾਏ ਗਏ ਇਸ ਕਦਮ ਨਾਲ ਮਜਦੂਰ ਵਰਗ ਵਿੱਚ ਨਿਰਾਸ਼ਾ ਹੈ। ਉਥੇ ਹੀ ਛੋਟੇ ਦੁਕਾਨਦਾਰਾ ਵੀ ਚਿੰਤਾ ਵਿੱਚ ਨਜਰ ਆ ਰਹੇ ਹਨ। ਸਮਾਜ ਸੇਵੀ ਅਜੇ ਮੰਗੂਪੁਰ ਨੇ ਕਿਹਾ ਕਿ ਬੇਸ਼ਕ ਪੰਜਾਬ ਸਰਕਾਰ ਵੱਲੋਂ ਇਸ ਮਹਾਮਾਰੀ ਨੂੰ ਰੋਕਣ ਦੇ ਲਈ ਸਖਤ ਕਦਮ ਉਠਾਏ ਗਏ ਹਨ। ਲੇਕਿਨ ਇਸ ਨਾਲ ਗਰੀਬ ਵਰਗ ਨੂੰ ਪਰੇਸ਼ਾਨੀ ਦਾ ਸਾਹਣਾ ਕਰਨਾ ਪਵੇਗਾ। ਕਿਉਕਿ ਪ੍ਰਤੀ ਦਿਨ ਦਿਹਾੜੀ ਦੇ ਪੈਸੇ ਨਾਲ ਆਪਣੇ ਘਰ ਦਾ ਗੁਜਾਰਾ ਚਲਾਉਣ ਵਾਲੇ ਗਰੀਬ ਵਰਗ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ। ਉਨਾ ਕਿਹਾ ਕਿ ਵਿਦੇਸ਼ ਤੋ ਆਉਣ ਵਾਲੇ ਲੋਕਾ ਨੂੰ ਘਰ ਭੇਜਣ ਦੀ ਬਜਾਏ ਸਰਕਾਰ ਆਪਣੀ ਨਿਗਰਾਨੀ ਵਿੱਚ ਰੱਖ ਕੇ ਇਸ ਬੀਮਾਰੀ ਤੇ ਕਾਬੂ ਪਾ ਸਕਦੀ ਹੈ। ਉਨਾ ਨੇ ਲੋਕਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਆਕਤੀ ਨੂੰ ਕਿਸੇ ਤਰਾਂ ਦੀ ਵੀ ਮਦਦ ਚਾਹੀਦੀ ਉਹ ਉਨਾ ਦੇ 94650-00088, 9465100088 ਤੇ ਸਪੰਰਕ ਕਰ ਸਕਦੇ ਹਨ।