ਚੰਡੀਗੜ੍ਹ ‘ਪੰਜਾਬ ਦੀ ਰਾਜਧਾਨੀ

0
394

ਚੰਡੀਗੜ੍ਹ – ਹਰੀਸ਼ ਚੰਦਰ ਬਾਗਾਵਾਲਾ
ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਸਾਲ 1952 ਵਿਚ ਇਸ ਦਾ ਪੂਰੀ ਤਰ੍ਹਾਂ ਐਲਾਨ ਹੋ ਚੁੱਕਿਆ ਹੈ। ਇਸ ਸਬੰਧੀ ਸਾਰੇ ਡਾਕੂਮੈਂਟ ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਅਤੁਲ ਨੰਦਾ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੇਸ਼ ਕੀਤੇ। ਨੰਦਾ ਨੇ ਦੱਸਿਆ ਕਿ ਭਾਵੇਂ ਸਾਲ 1966 ਵਿਚ ਪੰਜਾਬ ਰੀ-ਆਰਗੇਨਾਈਜੇਸਨ ਐਕਟ ਜਰੂਰ ਆਇਆ ਸੀ ਜਿਸ ਵਿਚ ਚੰਡੀਗੜ੍ਹ ਨੂੰ ਕੇਂਦਰੀ ਰਾਜ ਬਣਾਇਆ ਗਿਆ, ਲੇਕਿਨ ਇਸ ਐਕਟ ਦੇ ਬਾਵਜੂਦ ਵੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਣ ਦਾ ਦਰਜਾ ਕਾਇਮ ਹੈ। ਹਾਈ ਕੋਰਟ ਦੇ ਮਾਨਯੋਗ ਜਸਟਿਸ ਆਰ. ਕੇ. ਜੈਨ ਅਤੇ ਮਾਨਯੋਗ ਜਸਟਿਸ ਅਰੁਣ ਕੁਮਾਰ ਤਿਆਗੀ ਦੇ ਆਧਾਰਤ ਬੈਂਚ ਨੇ ਪੰਜਾਬ ਸਰਕਾਰ ਵਲੋਂ ਇਸ ਦਾ ਜਵਾਬ ਰਿਕਾਰਡ ਵਿਚ ਲੈਣ ਤੋਂ ਬਾਅਦ ਕੋਰਟ ਨੇ ਹਰਿਆਣਾ ਸਰਕਾਰ ਤੇ ਆਪਣਾ ਪੱਖ ਜਾਣਨ ਲਈ ਕਿਹਾ ਤਾਂ ਹਰਿਆਣਾ ਸਰਕਾਰ ਨੇ ਜਵਾਬ ਲਈ ਕੁਝ ਹੋਰ ਸਮਾਂ ਮੰਗਿਆ ਜਿਸ ਪਰ ਹਾਈ ਕੋਰਟ ਨੇ ਸੁਣਵਾਈ 29 ਅਗਸਤ ਤੱਕ ਮੁਲਤਵੀ ਕਰ ਦਿੱਤੀ। ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਅਤੁਲ ਨੰਦਾ ਨੇ ਦੱਸਿਆ ਕਿ 1947 ਵਿਚ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਬਦਲ ਕੇ ਸ਼ਿਮਲਾ ਨੂੰ ਬਣਾਇਆ ਸੀ। ਪਰ ਸਾਲ 1950 ਵਿਚ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਚੰਡੀਗੜ੍ਹ ਬਣਾਈ ਜਾਣ ਦੀ ਯੋਜਨਾ ਬਣਾਈ। ਸਾਲ 1952 ਵਿਚ ਕੈਪੀਟਲ ਆਫ ਪੰਜਾਬ (ਡਿਵੈਲਪਮੈਂਟ ਆਫ ਰੇਗੂਲੇਸ਼ਨ) ਐਕਟ 1952 ਵਿਚ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਮੰਨਿਆ। ਸਾਲ 1966 ਵਿਚ ਪੰਜਾਬ ਰੀ-ਆਰਗੇਨਾਇਜੇਸ਼ਨ ਐਕਟ ਵਿਚ ਚੰਡੀਗੜ੍ਹ ਨੂੰ ਚਾਹੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਲੇਕਿਨ ਪੰਜਾਬ ਦੀ ਰਾਜਧਾਨੀ ਹੋਣ ਦਾ ਇਸ ਦਾ ਦਰਜ਼ਾ ਕਾਇਮ ਹੈ। ਨੰਦਾ ਨੇ 20 ਜੁਲਾਈ 1947 ਵਿਚ ਵਾਈਸ ਰਾਏ ਦੀ ਬੈਠਕ ਸਮੇਤ ਇਨ੍ਹਾਂ ਸਾਰੇ ਡਾਕਉਮੈਂਟ ਦੇ ਹਵਾਲੇ ਤੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਜਿਸ ਨੂੰ ਸ਼ੁਰੂ ਤੋਂ ਹੀ ਸਵੀਕਾਰ ਕੀਤਾ ਜਾ ਰਿਹਾ। ਹੁਣ ਸੁਣਵਾਈ 29 ਅਗਸਤ ਨੂੰ ਹੋਵੇਗੀ।