ਚੋਰੀ ਦੇ 2 ਮੋਟਰਸਾਈਕਲ ਤੇ ਮੋਬਾਇਲ ਬਰਾਮਦ, 1 ਗਿ੍ਰਫ਼ਤਾਰ

0
289

ਮੇਹਰਬਾਨ ਬਲਵਿੰਦਰ ਸਿੰਘ
ਭਮਾਂ ਖੁਰਦ
ਕੂੰਮਕਲਾਂ ਪੁਲਿਸ ਵਲੋਂ ਮੋਟਰਸਾਈਕਲ ਤੇ ਮੋਬਾਇਲ ਚੋਰੀ ਕਰਨ ਦੇ ਕਥਿਤ ਦੋਸ਼ ਹੇਠ ਗੁਰਦੀਪ ਸਿੰਘ ਵਾਸੀ ਭਾਗਪੁਰ ਨੂੰ ਗਿ੍ਰਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਿਸ ਕੋਲੋਂ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਥਾਣਾ ਕੂੰਮਕਲਾਂ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਇੱਕ ਮੋਟਰਸਾਈਕਲ ਚੋਰੀ ਕਰਨ ਦੇ ਕਥਿਤ ਦੋਸ਼ ਹੇਠ ਥਾਣਾ ਵਿਚ ਗੁਰਦੀਪ ਸਿੰਘ ਵਾਸੀ ਭਾਗਪੁਰ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਸੀ ਜਿਸ ਨੂੰ ਅੱਜ ਕਟਾਣੀ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਵਲੋਂ ਕਾਬੂ ਕਰ ਲਿਆ ਗਿਆ। ਗੁਰਦੀਪ ਸਿੰਘ ਨੂੰ ਗਿ੍ਰਫ਼ਤਾਰ ਕਰਨ ਉਪਰੰਤ ਉਸ ਕੋਲੋਂ 2 ਚੋਰੀ ਦੇ ਮੋਬਾਇਲ ਵੀ ਬਰਾਮਦ ਹੋਏ ਅਤੇ ਨਾਲ ਹੀ ਚੋਰੀ ਹੋਏ ਮੋਟਰਸਾਈਕਲ ਤੋਂ ਇਲਾਵਾ ਇੱਕ ਹੋਰ ਮੋਟਰਸਾਈਕਲ ਵੀ ਮਿਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਉਸਨੇ ਹੋਰ ਕਿੰਨੀਆਂ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ।