ਚੋਰਾਂ ਨੇ ਦੋ ਦੁਕਾਨਾਂ ਤੋਂ ਲੱਖਾਂ ਦਾ ਸਮਾਨ ਅਤੇ ਨਗਦੀ ਉਡਾਈ

0
150

ਹੁਸ਼ਿਆਰਪੁਰ ਦਲਜੀਤ ਅਜਨੋਹਾ
ਬੀਤੀ ਰਾਤ ਮਾਹਿਲਪੁਰ-ਹੁਸ਼ਿਆਰਪੁਰ ਰੋਡ ’ਤੇ ਪੈਂਦੇ ਪੈਟਰੋਲ ਪੰਪ ਦੇ ਸਾਹਮਣੇ ਪੈਦੀ ਸ਼ੀਸ਼ਾ ਆਟੋ ਸਰਵਿਸ ਦੀ ਦੁਕਾਨ ਅਤੇ ਗੁਰੂ ਨਾਨਕ ਮਾਰਕੀਟ ’ਚ ਪੈਦੀ ਦੁਕਾਨ ਨਿਊ ਸਨਫਲੇਅਰ ਗਰੀਨ ਅਨੈਰਜੀ ਅਤੇ ’ਤੇ ਅਣਪਛਾਤੇ ਚੋਰਾਂ ਵਲੋਂ ਲੱਖਾਂ ਦਾ ਸਮਾਨ ਚੋਰੀ ਅਤੇ ਨਗਦੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੀਸ਼ਾ ਆਟੋ ਸਰਵਿਸ ਦੇ ਮਾਲਕ ਸੁਖਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਕੰਮੋਵਾਲ ਨੇ ਦੱਸਿਆ ਕਿ ਬੀਤੀ ਸ਼ਾਮ 8 ਵਜੇ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਏ ਸੀ, ਪਰ ਜਦੋਂ ਅੱਜ ਸਵੇਰੇ ਦੁਕਾਨ ਖੋਲੀ ਤਾਂ ਦੇਖਿਆ ਕਿ ਅਣਪਛਾਤੇ ਚੋਰਾਂ ਨੇ ਦੁਕਾਨ ਦੀ ਪਿਛਲੀ ਕੰਧ ਪਾੜ ਕੇ ਤਿੰਨ ਇੰਜ਼ਣ, ਇੱਕ ਵੱਡਾ ਬੈਟਰਾ, ਤਿੰਨ ਬੈਟਰੀਆਂ, ਨਵੇ ਮਾਰਗਾਟ ਆਦਿ ਸਮਾਨ ਚੋਰੀ ਕਰਕੇ ਲੈ ਕੇ ਗਏ। ਗੁਰੂ ਨਾਨਕ ਮਾਰਕੀਟ ’ਚ ਪੈਦੀ ਦੁਕਾਨ ਨਿਊ ਸਨਫਲੇਅਰ ਗਰੀਨ ਅਨੈਰਜੀ ਦੇ ਦਕਾਨ ਮਾਲਕ ਜਸਪਾਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਚੰਬਲ ਕਲਾਂ ਨੇ ਦੱਸਿਆ ਬੀਤੇ ਐਤਵਾਰ ਨੂੰ ਨਵਾਂ ਸਮਾਨ ਲੈ ਕੇ ਦੁਕਾਨ ’ਚ ਰੱਖ ਕੇ 12.30 ਦੁਕਾਨ ਬੰਦ ਕਰਕੇ ਚਲਾ ਗਿਆ ਸੀ, ਸੋਮਵਾਰ ਨੂੰ ਰੱਖੜੀ ਦਾ ਤਿਉਹਾਰ ਹੋਣ ਕਰਕੇ ਮੈਂ ਦੁਕਾਨ ’ਤੇ ਨਹੀ ਆਇਆ ਦੁਕਾਨ ਬੰਦ ਸੀ ਪਰ ਜਦੋਂ ਅੱਜ ਸੋਮਵਾਰ ਸਵੇਰੇ ਦੁਕਾਨ ’ਤੇ ਆਇਆ ਤਾਂ ਦੁਕਾਨ ਦਾ ਸ਼ਟਰ ਨੂੰ ਖੁੱਲਾਂ ਦੇਖ ਕੇ ਮੇਰੇ ਹੋਸ਼ ਉੱਡ ਗਏ , ਜਦੋਂ ਮੈਂ ਦੁਕਾਨ ਵਿਚ ਜਾ ਕੇ ਦੇਖਿਆ ਤਾਂ ਚੋਰ ਦੁਕਾਨ ਵਿਚ ਪਏ 4 ਇਨਵਰਟਰ, ਇੱਕ ਲੈਪਟਾਪ, ਅੱਠ ਵੱਡੇ ਪੈਨਲ, 10 ਛੋਟੇ ਪੈਲਨ, ਸਟਰੀਟ ਲਾਈਟਾ, 5 ਬੈਟਰੀਆਂ ਅਤੇ 10 ਹਜ਼ਾਰ ਰੁਪਏ ਦੇ ਲਗਭਗ ਨਗਦੀ ਲੈ ਗਏ। ਇਸ ਸਬੰਧੀ ਥਾਣਾ ਮਾਹਿਲਪੁਰ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।