ਚਿੱਕੜ ਵਿੱਚ ਦੀ ਲੰਘ ਕੇ ਗੈਸ ਸਿਲੰਡਰ ਲੈਣ ਜਾਂਦੇ ਹਨ 30 ਪਿੰਡਾਂ ਦੇ ਲੋਕ

0
287

ਬਾਘਾ ਪੁਰਾਣਾ ਸੰਦੀਪ ਬਾਘੇਵਾਲੀਆ
ਪਿੰਡ ਭਲੂਰ ਵਿੱਚ ਸਥਿਤ ਗਿੱਲ ਭਾਰਤ ਗੈਸ ਏਜੰਸੀ ਨੂੰ ਰੋਜਾਨਾਂ ਹੀ ਕਰੀਬ 30 ਪਿੰਡਾਂ ਦੇ ਸੈਕੜੇ ਲੋਕ ਚਿੱਕੜ ਵਿੱਚ ਦੀ ਲੰਘ ਕੇ ਗੈਸ ਸਿਲੰਡਰ ਲੈਣ ਜਾਂਦੇ ਹਨ। ਕਈ ਵਾਰ ਸਾਈਕਲ/ਮੋਟਰਸਾਈਕਲ ਤੋਂ ਤਿਲਕ ਕੇ ਚਿੱਕੜ ਵਿੱਚ ਡਿੱਗਦੇ ਲੋਕ ਸਰਕਾਰਾਂ ਨੂੰ ਗਾਲਾਂ ਕੱਢਦੇ ਵੀ ਦੇਖੇ ਗਏ ਹਨ।ਇਸ ਰਸਤੇ ਪਿੰਡ ਦੇ ਕੁਝ ਘਰਾਂ ਦਾ ਮੀਹ ਦਾ ਪਾਣੀ ਖੇਤਾਂ ਨੂੰ ਜਾਦਾਂ ਹੈ ।ਇੱਕ ਦਿਨ ਮੀਹ ਪੈਣ ਤੋਂ ਬਾਅਦ ਕਰੀਬ ਇੱਕ ਮਹੀਨਾ ਪੂਰੇ ਰਸਤੇ ਵਿੱਚ ਚਿੱਕੜ ਰਹਿੰਦਾ ਹੈ।ਇਸ ਸਬੰਧੀ ਜਾਣਕਾਰੀ ਦਿੱਦੇ ਹੋਏ ਗੈਸ ਏਜੰਸੀ ਦੇ ਮੈਨੇਜਰ ਹਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਰਸਤੇ ਨੂੰ ਪੱਕਾ ਕਰਨ ਵਾਸਤੇ ਕਈ ਵਾਰ ਗ੍ਰਾਮ ਪੰਚਾਇਤ ਭਲੂਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਚੁੱਕੀ ਹੈ ਪਰ ਅੱਜ ਤੱਕ ਕਿਸੇ ਨੇ ਵੀ ਇਸ ਸਮੱਸਿਆਂ ਦਾ ਹੱਲ ਨਹੀ ਕੀਤਾ।ਉਨਾ ਕਿਹਾ ਕਿ ਇਸ ਰਸਤੇ ਅੱਗੇ ਕਾਫੀ ਘਰ ਹਨ ਜਦੋਂ ਵੀ ਵੋਟਾਂ ਆਉਦੀਆਂ ਹਨ ਤਾ ਲੀਡਰ ਲੋਕ ਇਸ ਰਸਤੇ ਸੜਕ ਬਣਾਉਣ ਦਾ ਵਾਅਦਾ ਕਰਕੇ ਵੋਟਾਂ ਬਟੋਰ ਲੈਦੇ ਹਨ,ਫਿਰ ਭੁੱਲ ਜਾਂਦੇ ਹਨ ।ਉਨਾ ਦੱਸਿਆ ਕਿ ਰੋਜਾਨਾਂ ਹੀ 100 ਤੋਂ 150 ਤੱਕ ਲੋਕ ਗੈਸ ਸਿਲੰਡਰ ਲੈਣ ਜਾਂ ਹੋਰ ਕੰਮਕਾਰ ਕਰਨ ਏਜੰਸੀ ਵਿੱਚ ਆਉਦੇ ਹਨ।ਜਿੰਨਾ ਨੂੰ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਹਮਣਾ ਕਰਨਾ ਪੈਦਾਂ ਹੈ ।ਜਿਕਰਯੋਗ ਹੈ ਕਿ ਇਸ ਰਸਤੇ ਵਾਲੇ ਪਾਸੇ ਪੈਂਦੇ ਘਰਾਂ ਦੇ ਪਾਣੀ ਦਾ ਨਿਕਾਸ ਨਾ ਹੋਣ ਦੇ ਕਾਰਨ ਵੀ ਰਸਤੇ ਵਿੱਚ ਚਿੱਕੜ ਰਹਿੰਦਾ ਹੈ ।ਇਸ ਮੌਕੇ ਤੇ ਹਾਜਰ ਗੈਸ ਏਜੰਸੀ ਦੇ ਗਾਹਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਰਸਤੇ ਦੇ ਘਰਾਂ ਦੇ ਪਾਣੀ ਦਾ ਪੱਕੇ ਤੌਰ ਤੇ ਨਿਕਾਸ ਕਰਦੇ ਹੋਏ ਰਸਤੇ ਨੂੰ ਪੱਕਾ ਕੀਤਾ ਜਾਵੇ ਤਾ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।