ਗੋਬਿੰਦ ਸਕੂਲ ਦੇ ਖਿਡਾਰੀਆਂ ਨੇ ਮੁੱਕੇਬਾਜੀ ’ਚ ਤਮਗੇ ਜਿੱਤੇ

0
822

ਭਦੌੜ – ਸੁਰਿੰਦਰ ਬੱਤਾ, ਤੇਜਿੰਦਰ ਸ਼ਰਮਾ
ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੇ ਵਿਦਿਆਰਥੀਆਂ ਨੇ ਕਾਲਾ ਮਹਿਰ ਸਟੇਡੀਅਮ ਵਿਖੇ ਹੋਏ ਮੁੱਕੇਬਾਜੀ ਦੇ ਮੁਕਾਬਲਿਆ ਵਿਚ ਪੁਜ਼ੀਸ਼ਨਾਂ ਹਾਸਲ ਕਰਕੇ ਆਪਣੇ ਸਕੂਲ ਦਾ ਨਾ ਰੋਸ਼ਨ ਕੀਤਾ ਹੈ। ਸਕੂਲ ਦੇ ਚੇਅਰਮੈਨ ਦਰਸ਼ਨ ਸਿੰਘ ਗਿੱਲ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਕੋਚ ਦਵਿੰਦਰ ਸਿੰਘ ਦੀ ਅਗਵਾਈ ਵਿਚ ਵਧੀਆਂ ਪ੍ਰਦਰਸ਼ਨ ਕਰਦੇ ਹੋਏ ਅੰਡਰ-18 ਦੇ ਮੁੰਡਿਆਂ ਦੇ ਮੁਕਾਬਲੇ ਵਿਚ ਲਖਵੀਰ ਸਿੰਘ ਨੇ ਸੋਨੇ ਦਾ ਤਗਮਾ, ਸੁਖਵੀਰ ਸਿੰਘ , ਜਸ਼ਨਦੀਪ ਸਿੰਘ, ਪ੍ਰੀਤਅਰਮਾਨ ਸਿੰਘ ਨੇ ਚਾਂਦੀ ਦੇ ਤਗਮੇ ਅਤੇ ਗੁਰਪਿੰਦਰ ਸਿੰਘ ਨੇ ਕਾਂਸ਼ੀ ਦਾ ਤਗਮਾ ਜਿੱਤਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਸਵੇਰ ਦੀ ਸਭਾ ਵਿਚ ਵਾਇਸ ਚੇਅਰਮੈਨ ਗੁਰਨੈਬ ਸਿੰਘ, ਐਮ.ਡੀ ਮੈਡਮ ਨਵਨੀਤ ਕੌਰ, ਪਿ੍ਰੰਸੀਪਲ ਜੋਜੀ ਜੋਸਫ਼ ਅਤੇ ਮੈਡਮ ਐਨਸੀ ਜੇਸ਼ਨ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੰਦੇ ਹੋਏ ਕੋਚ ਸਹਿਬਾਨ ਨੂੰ ਵਧਾਈ ਦਿੱਤੀ।