ਲੁਧਿਆਣਾ ਸਰਬਜੀਤ ਸਿੰਘ ਪਨੇਸਰ
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿੱਚ ਪੰਜਾਬ ਦਾ ਪਹਿਲਾ ਹੈਕਥੋਂਨ 19 ਮੁਕਾਬਲਾ – ਦੁਆਰਾ ਸਪਾਂਸਰ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਉਦਘਾਟਨ ਇੰਜ. ਨਵਦੀਪ ਸਿੰਘ ਗਿੱਲ, ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਸੀ. ਈ. ਓ , ਜ਼ੀਨੋਨ ਸਟੈਕ , ਚੰਡੀਗੜ ਨੇ ਕੀਤਾ।ਉਹਨਾਂ ਨੇਂ ਵਿਦਿਆਰਥੀਆਂ ਨੂੰ ਪੈਸੇ ਦੀ ਰੇਸ ਤੋਂ ਬਚਣ ਲਈ ਕਿਹਾ ਅਤੇ ਆਪਣੇ ਟੈਕਨੀਕਲ ਹੁਨਰ ਅਤੇ ਬੇਸਿਕ ਸਿੱਖਿਆ ਵਿੱਚ ਵਾਧਾ ਕਰਨ ਵੱਲ ਧਿਆਨ ਦੇਣ ਨੂੰ ਕਿਹਾ। ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ 36 ਘੰਟੇ ਲਗਾਤਾਰ ਲਾ ਕੇ ਕੋਡਿੰਗ ਸਾਫਟਵੇਅਰ ਤਿਆਰ ਕੀਤਾ। ਇਸ ਵਿੱਚ ਕੁੱਲ 24 ਟੀਮਾਂ ਨੇ ਹਿੱਸਾ ਲਿਆ, ਹਰੇਕ ਟੀਮ ਵਿਚ 4 ਵਿਦਿਆਰਥੀ ਅਤੇ 2 ਮੈਂਟਰ ਸਨ। ਕੁੱਲ 5 ਜੱਜਾਂ ਨੇ ਮੁਕਾਬਲੇ ਦੇ ਵਿਜੇਤਾ ਘੋਸਤਿ ਕੀਤੇ। ਜੇਤੂ ਵਿਦਿਆਰਥੀਆਂ ਨੂੰ ਆਕਰਸਕ ਕੈਸ ਇਨਾਮ ਦਿੱਤੇ ਗਏ। ਡਾ. ਸਹਿਜਪਾਲ ਸਿੰਘ, ਪਿ੍ਰੰਸੀਪਲ, ਜੀ. ਐਨ. ਈ, ਨੇ ਵਿਦਿਆਰਥੀਆਂ ਨੂੰ ਤਕਨੀਕ ਦਾ ਇਸਤੇਮਾਲ ਕਰ ਕੇ ਨਵੀਆਂ ਖੋਜਾਂ ਕਰਨ ਲਈ ਪ੍ਰੇਰਿਤ ਕੀਤਾ। ਡਾ. ਐਚ. ਐੱਸ ਰਾਏ , ਜਿਨ੍ਹਾਂ ਦੀ ਦੇਖ ਰੇਖ ਵਿੱਚ ਇਹ ਮੁਕਾਬਲਾ ਕਰਵਾਇਆ ਗਿਆ, ਨੇ ਵਿਦਿਆਰਥੀਆਂ ਨੂੰ ਟੈਕਨੀਕਲ ਪ੍ਰੌਬਲਮ ਬਾਰੇ ਦੱਸਿਆ ਅਤੇ ਮੁਕਾਬਲੇ ਦੇ ਨਿਯਮਾਂ ਬਾਰੇ ਸਮਜਾਇਆ। ਇੰਜ. ਜਸਕੀਰਤ ਸਿੰਘ, ਸੀ. ਈ. ਓ, ਵੇਬਰੋਸਾਫਤ ਟੈਕਨੋਲੋਜੀ , ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਨੂੰ ਲੰਬੇ ਸਮੇਂ ਤੱਕ ਸੇਦ ਦਿੰਦੇ ਰਹਿਣਗੇ।ਡਾ. ਅਰਵਿੰਦ ਢੀਂਗਰਾ ਅਤੇ ਡਾ. ਕਿਰਨਜੋਤੀ ਨੇ ਸਾਰਿਆਂ ਦਾ ਧੰਨਵਾਦ ਕੀਤਾ।