ਗੁਰਦੁਆਰਾ ਸ੍ਰੀ ਅੰਮਿ੍ਰਤਸਰ ਤੇ ਸ਼੍ਰੀ ਬੰਗਲਾ ਸਾਹਿਬ ਦੇ ਲੰਗਰਾਂ ਵਾਸਤੇ ਰਾਸ਼ੀ ਭੇਂਟ

0
147

ਬੰਗਾ ਰਾਜ ਕੁਮਾਰ ਮਜਾਰੀ
ਬੰਗਾ ਦੇ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁਖੀ ਜੀ ਦੀ ਯੋਗ ਅਗਵਾਈ ਹੇਠ ਬੰਗਾ ਦੇ ਪਿੰਡ ਮੰਢਾਲੀ ਦੇ ਬਹੁਤ ਹੀ ਸਤਿਕਾਰਯੋਗ ਪਰਿਵਾਰ ਜਿਹਨਾਂ ਦਾ ਕੋਈ ਸਾਨੀ ਨਹੀਂ ਹੈ । ਹਰਪ੍ਰੀਤ ਕੌਰ ਜੀ ਧਰਮਪਤਨੀ ਸ. ਸਤਵਿੰਦਰ ਸਿੰਘ (ਯੂ ਐਸ ਏ) ਵਾਲਿਆਂ ਵਲੋਂ ਸ਼੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਲੰਗਰਾਂ ਵਾਸਤੇ ਇੱਕ ਲੱਖ ਪੰਜ ਹਜ਼ਾਰ ਅਤੇ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿੱਖੇ ਲੰਗਰਾਂ ਵਾਸਤੇ ਇੱਕ ਲੱਖ ਪੰਜ ਹਜ਼ਾਰ ਕੁੱਲ ਦੋ ਲੱਖ ਦੱਸ ਹਜ਼ਾਰ ਰੁਪਇਆ ਦੀ ਸੇਵਾ ਸਰਦਾਰਨੀ ਸੁਰਿੰਦਰ ਕੌਰ ਧਰਮਪਤਨੀ ਸਵਰਗਵਾਸੀ ਸ ਮਹਿੰਦਰ ਸਿੰਘ ਜੀ ਅਤੇ ਉਨਾਂ ਦੇ ਸਪੁੱਤਰ ਸ ਗੁਰਿੰਦਰ ਸਿੰਘ ਵਾਸੀ ਚੱਕ ਮੰਡੇਰ ਰਾਹੀਂ ਸ ਗੁਰਬਖਸ਼ ਸਿੰਘ ਖਾਲਸਾ ਯੂਨੀਅਰ ਮੀਤ ਪ੍ਰਧਾਨ ਐਸ ਜੀ ਪੀ ਸੀ ਨੂੰ ਸੌਂਪੀ ਗਈ। ਪ੍ਰਮਾਤਮਾ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰੇ। ਇਸ ਮੌਕੇ ਸ. ਬੁੱਧ ਸਿੰਘ ਬਲਾਕੀਪੁਰ ਜਿਲ੍ਹਾ ਪ੍ਰਧਾਨ,ਸ਼੍ਰੀ ਸੋਹਣ ਲਾਲ ਢੰਡਾ ਜਿਲ੍ਹਾ ਪ੍ਰਧਾਨ ਐਸ ਸੀ ਵਿੰਗ,ਸ. ਸੁਰਜੀਤ ਸਿੰਘ ਮਾਂਗਟ ਸਰਕਲ ਪ੍ਰਧਾਨ ਬਹਿਰਾਮ ਸਮੇਤ ਕਈ ਹਾਜ਼ਰ ਸਨ।