ਗੁਜਰਾਤ ’ਚ ਫਸੇ ਨੌਜਵਾਨਾਂ ਵੱਲੋਂ ਘਰ ਵਾਪਸੀ ਲਈ ਪੰਜਾਬ ਤੋਂ ਮਦਦ ਦੀ ਮੰਗ

0
626

ਜੰਡਿਆਲਾ ਗੁਰੂ ਗੋਪਾਲ ਸਿੰਘ ਮਨਜੋਤਰਾ
ਪੰਜਾਬ ਦੇ ਨੌਜਵਾਨ ਮਿਹਨਤ ਮਜਦੂਰੀ ਕਰਨ ਲਈ ਪ੍ਰਾਈਵੇਟ ਕੰਪਨੀਆਂ ਵਿਚ ਵੱਡੇ ਪੱਧਰ ‘ਤੇ ਦੂਸਰੇ ਰਾਜਾ ਵਿਚ ਗਏ ਹੋਏ ਹਨ ਕੰਪਨੀਆਂ ਬੰਦ ਹੋਣ ਕਾਰਣ ਬੇਰੁਜ਼ਗਾਰ ਹੋ ਕੇ ਰੋਟੀ ਤੋਂ ਵੀ ਵਾਝੇ ਹੋ ਕੇ ਪੰਜਾਬ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਗੁਜਰਾਤ ਦੇ ਜਿਲ੍ਹਾ ਜਾਮਨਗਰ ਤੋ ਅੰਮਿ੍ਰਤਸਰ ,ਤਰਨਤਾਰਨ,ਗੁਰਦਾਪੁਰ 13 ਨੌਜਵਾਨਾਂ ਅੰਮਿ੍ਰਤਪਾਲ ਸਿੰਘ, ਬਿਕਰਮਜੀਤ ਸਿੰਘ ਪਿੰਡ ਗੁਨੋਵਾਲ ਅੰਮਿ੍ਰਤਸਰ, ਮਾਧਾ ਸਿੰਘ, ਸੰਦੀਪ ਸਿੰਘ, ਜਗਜੀਤ ਸਿੰਘ ਪਿੰਡ ਚੰਨਣਕੇ ਅੰਮਿ੍ਰਤਸਰ, ਗੁਰਦਿਤ ਸਿੰਘ ਤਰਨਤਾਰਨ, ਬਲਵੀਰ ਸਿੰਘ ਪਲਾਸੋਰ, ਲਵਜੀਤ ਸਿੰਘ ਪਿੰਡ ਸੰਧਵਾ ਖੁਰਦ, ਗੁਰਦੇਵ ਸਿੰਘ ਧਾਲੀਵਾਲ ਅਜਨਾਲਾ, ਪਰਮਜੀਤ ਸਿੰਘ ਪਿੰਡ ਭਾਗੋਵਾਲ, ਦਲਜੀਤ ਸਿੰਘ ਪਿੰਡ ਧੂਲਕਾ ਅੰਮਿ੍ਰਤਸਰ, ਜਸਪਾਲ ਸਿੰਘ ਪਿੰਡ ਚੋਹਲਾ ਸਾਹਿਬ, ਬਿਸਨ ਦਾਸ ਬੁਚੇ ਨੰਗਲ ਪੱਤਰਕਾਰਾਂ ਫੋਨ ਨੂੰ ਅਤੇ ਵਟਸਅਪ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਕੰਪਨੀਆਂ ਵੱਲੋਂ ਕਰਫ਼ਿਊ ਲਾਕਡਾਊਨ ਕਾਰਣ ਕੰਮ ਬੰਦ ਹੋਣ।ਤੇ ਫਾਈਨਲ ਪੇਮੈਂਟ ਕਰਕੇ ਫਾਰਗ ਕ, ਦਿੱਤਾ ਗਿਆ ਸੀ ਅਸੀਂ ਕਿਰਾਏ ਦੇ ਵਿੱਚ ,ਰਹਿ ਰਹੇ ਹਾਂ ਰੋਟੀ ਵੀ ਸਾਨੂੰ ਆਪਣੀ ਪਕਾ ਕੇ ਖਾਣੀ ਪੈ ਰਹੀ ਹੈ ਸਾਡੇ ਕੋਲੋਂ ਪੈਸੇ ਵੀ ਖਤਮ ਹੋ ਗਏ ਹਨ ਅਸੀਂ ਇਸ ਇਲਕੇ ਦੇ ਸਬੰਧਿਤ ਥਾਣੇ ਅਤੇ ਜਿਲਾ ਕੁਲੈਕਟਰ ਨੂੰ ਵੀ ਬੇਨਤੀਆਂ ਪੱਤਰ ਦੇ ਚੁੱਕੇ ਹਾਂ ਪਰ ਸਾਡੀ ਕੋਈ ਆਵਾਜ਼ ਨਹੀਂ ਸੁਣੀ ਜਾ ਰਹੀ ਸਾਨੂੰ ਇਹੋ ਜਵਾਬ ਮਿਲ ਰਿਹਾ ਹੈ ਤੁਹਾਨੂੰ ਪੰਜਾਬ ਸਰਕਾਰ ਵਾਪਸ ਨਹੀਂ ਮੰਗਵਾਉਣਾਂ ਚਾਹੁੰਦੀ ਸਾਡੀ ਪੰਜਾਬ ਸਰਕਾਰ ਅਤੇ ਸਮਾਜ ਸੰਸਥਾਵਾਂ ਨੂੰ ਅਪੀਲ ਹੈ ਸਾਡੀ ਵਾਪਸੀ ਲਈ ਯਤਨ ਕੀਤੇ ਜਾਣ।