ਗੁਰੂਹਰਸਹਾਏ ਦੇ ਪਿੰਡ ਜੀਵਾਂ ਅਰਾਈ ਚ’ ਸੇਬ ਦੇਖਣ ਵਾਲਿਆਂ ਦਾ ਲੱਗਿਆ ਤਾਂਤਾ

ਗੁਰੂਹਰਸਹਾਏ (ਰਜਿੰਦਰ ਕੰਬੋਜ)ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਸ ਵਿਚ ਬਹੁਤਾਤ ਇਲਾਕਿਆਂ ਵਿੱਚ ਜ਼ਮੀਨੀ ਪੱਧਰ ਸਮਤਲ ਹੋਣ ਕਾਰਨ ਇੱਥੇ ਜ਼ਿਆਦਾਤਰ ਕਿਸਾਨ ਕਣਕ ਝੋਨੇ ਦੀਆਂ ਫ਼ਸਲਾਂ ਨੂੰ ਤਰਜੀਹ ਦੇਂਦੇ ਹਨ ।ਪਰ ਕੁੱਝ ਅਗਾਂਹਵਧੂ ਕਿਸਾਨ ਇਸ ਫ਼ਸਲੀ ਚੱਕਰ ਨੂੰ ਛੱਡ ਕੇ ਨਵੇਂ ਨਵੇਂ ਤਜਰਬੇ ਕਰਦੇ ਰਹਿੰਦੇ ਹਨ ਅਤੇ ਕਾਫ਼ੀ ਹੱਦ ਤਕ ਕਿਸਾਨ ਸਫਲ ਵੀ ਹੋਏ ਹਨ ਪਰ 45 ਡਿਗਰੀ ਦੇ ਤਾਪਮਾਨ ਪੰਜਾਬ ਚ ਹੋਣ ਦੇ ਬਾਵਜੂਦ ਇੱਥੇ ਸੇਬਾਂ ਦੀ ਖੇਤੀ ਕਰਨੀ ਆਸਾਨ ਨਹੀਂ ਪਰ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਏ ਦੇ ਪਿੰਡ ਜੀਵਾ ਅਰਾਈਂ ਦੇ ਕਿਸਾਨ ਨੇ ਸੇਬ ਲਗਾ ਕੇ ਸਾਬਤ ਕਰ ਦਿੱਤਾ ਹੈ ਕਿ ਜੇ ਮਿਹਨਤ ਕੀਤੀ ਜਾਵੇ ਤਾਂ ਸਾਡੀਆਂ ਆਸਾਂ ਨੂੰ ਬੂਰ ਪੈ ਸਕਦਾ ਹੈ ।ਇਸੇ ਪਿੰਡ ਦੇ ਕਿਸਾਨ ਸੰਦੀਪ ਸਿੰਘ ਨੇ ਆਪਣੇ ਘਰ ਤਿੰਨ ਸਾਲ ਪਹਿਲਾਂ ਇਕ ਸੇਬ ਦਾ ਪੌਦਾ ਲਗਾਇਆ ਸੀ ਜੋ ਹੁਣ ਉਸ ਨੂੰ ਸੇਬ ਲੱਗੇ ਹਨ ਜਿਸ ਨੂੰ ਦੇਖਣ ਲਈ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ ।ਸੰਦੀਪ ਸਿੰਘ ਨੇ ਦੱਸਿਆ ਕਿ ਮੁਕਤਸਰ ਤੋਂ ਇਕ ਮਾਲੀ ਉਨ੍ਹਾਂ ਦੇ ਪਿੰਡ ਪੌਦੇ ਵੇਚਣ ਆਇਆ ਸੀ ਮੈਂ ਉਸ ਤੋਂ ਇਹ ਪੌਦਾ ਖ਼ਰੀਦ ਕੇ ਲਗਾ ਦਿੱਤਾ ਜੋ ਹੁਣ ਪੂਰੇ ਜੋਬਨ ਤੇ ਹੈ ਜਿਸ ਨੂੰ ਸੇਬ ਵੱਡੀ ਗਿਣਤੀ ਚ ਲੱਗੇ ਹਨ ।ਕਿਸਾਨ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਇਸ ਤੇ ਕੋਈ ਵੀ ਰਸਾਇਣਕ ਜਾਂ ਕੀਟਨਾਸ਼ਕ ਸਪਰੇ ਨਹੀਂ ਕਰਦਾ ਸਿਰਫ਼ ਘਰ ਵਿੱਚ ਗਾਵਾਂ ਦੇ ਮਲ ਮੂਤਰ ,ਗੁੜ ,ਖੱਟੀ ਲੱਸੀ ,ਗਾਚੀ ਤੇ ਹੋਰ ਵਸਤੂਆਂ ਪਾ ਕੇ ਜੀਵ ਅੰਮ੍ਰਿਤ ਤਿਆਰ ਕਰਕੇ ਪਾਉਂਦਾ ਹੈ ।ਕਿਸਾਨ ਨੇ ਦੱਸਿਆ ਕਿ ਉਸ ਦੀ ਇਸ ਬਗੀਚੀ ਚ ਹਲਦੀ ਸੁੰਡ ,ਚੀਕੂ ,ਮਿਰਚਾਂ ,ਪਹਾੜੀ ਕਰੇਲੇ ਅਤੇ ਹੋਰ ਆਰਗੈਨਿਕ ਸਬਜ਼ੀਆਂ ਵੀ ਬੀਜ ਰੱਖੀਆਂ ਹਨ ।ਕਿਸਾਨ ਨੇ ਦੱਸਿਆ ਕਿ ਉਸ ਨੇ ਆਪਣੇ ਖੇਤਾਂ ਚ ਅਮਰੂਦ ,ਆੜੂ ,ਆਲੂਬੁਖਾਰਾ ਤੇ ਅੰਬ ਦੇ ਪੌਦੇ ਵੀ ਲਗਾਏ ਹਨ ।ਜੋ ਪਲ ਕੇ ਵੱਡੇ ਹੋ ਚੁੱਕੇ ਹਨ ।ਕਿਸਾਨ ਦੇ ਇਸ ਉਪਰਾਲੇ ਦੀ ਹਲਕੇ ਭਰ ਵਿੱਚ ਸ਼ਲਾਘਾ ਹੋ ਰਹੀ ਹੈ।

1.