ਗਰਭਵਤੀ ਔਰਤਾਂ ਨੂੰ ਹਰ ਮਹੀਨੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ-ਡਾ ਨੇਹਾ ਜਿੰਦਲ

ਤਪਾ ਮੰਡੀ, 6 ਅਗਸਤ (ਵਿਸ਼ਵਜੀਤ ਸ਼ਰਮਾ)-ਗਰਭਵਤੀ ਔਰਤਾਂ ਨੂੰ ਹਰ ਮਹੀਨੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਗਰਭ ’ਚ ਪਲ ਰਹੇ ਬੱਚੇ ਦੀ ਸਹੀ ਦੇਖਭਾਲ ਹੋ ਸਕੇ। ਇਨਾਂ ਸ਼ਬਦਾ ਦਾ ਪ੍ਰਗਟਾਵਾ ਸਥਾਨਕ ਸ਼ਹਿਰ ਦੇ ਰੇਲਵੇ ਸ਼ਟੇਸ਼ਨ ਕੋਲ ਨਵੇਂ ਖੁਲੇ ਵਨ ਕੇਅਰ ਹਸਪਤਾਲ ਦੀ ਡਾ ਨੇਹਾ ਜਿੰਦਲ ਨੇ ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਨਾਂ ਕਿਹਾ ਕਿ ਇਸ ਹਸਪਤਾਲ ’ਚ ਗਰਭਵਤੀ ਮਹਿਲਾਵਾਂ ਦਾ 9 ਮਹੀਨੇ ਤਕ ਖਾਸ ਖਿਆਲ ਰੱਖਿਆ ਜਾਂਦਾ ਹੈ ਅਤੇ ਗਰਭਵਤੀ ਔਰਤਾਂ ਦਾ ਸੂਗਰ ਫਰੀ ਚੈਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਔਰਤਾਂ ਦੀ ਡਿਲੀਵਰੀ ਦਾ ਵੀ ਖਾਸ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਹੋਰ ਇਲਾਜ ਜਿਵੇ ਕਿ ਔਰਤਾਂ ਦੇ ਬਾਂਝਪਣ, ਪਾਣੀ ਪੈਣਾ, ਯੂ.ਟੀ.ਆਈ, ਡਾਇਰੀਆ, ਬਲੱਡ ਪ੍ਰੈਸਰ, ਸੂਗਰ, ਬੁਖਾਰ, ਟਾਈਫਾਇਡ, ਮਲੇਰੀਆ, ਜੌੜਾ ਦਾ ਦਰਦ ਅਤੇ ਚਮੜੀ ਰੋਗਾਂ ਦਾ ਇਲਾਜ ਵੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮਾਨਸਿਕ ਰੋਗਾਂ ਦੇ ਮਾਹਿਰ ਡਾ ਸੁਪਰਿਆ ਵੱਲੋਂ ਵੀ ਮਰੀਜਾਂ ਦੀ ਕੌਸ਼ਿਗ ਕੀਤੀ ਜਾਂਦੀ ਹੈ। ਇਸ ਮੌਕੇ ਡਾ ਰੋਕੀ ਸਿੰਗਲਾ, ਜੋਨੀ ਬਾਗੜੀ ਅਤੇ ਅਨਿਲ ਸਿੰਗਲਾ ਆਦਿ ਹਾਜ਼ਰ ਸਨ।

1.