ਖੜੇ ਟਰੱਕ ’ਚ ਵਜਿਆ ਟਰੱਕ, ਇੱਕ ਦੀ ਮੌਤ ਦੂਸਰਾ ਚਾਲਕ ਫਰਾਰ

0
76

ਲੁਧਿਆਣਾ ਰਾਮ ਕਿ੍ਰਸ਼ਨ ਆਰੋੜਾ
ਤੜਕ ਸਾਰ ਚਾਰ ਵੱਜੇ ਦੇ ਕਰੀਬ ਜਲੰਧਰ ਦਿੱਲੀ ਰੋਡ ਤੇ ਬਣੇ ਬਸਤੀ ਜੋਧੇਵਾਲ ਵਾਲੇ ਪੁਲ ਤੇ ਇੱਕ ਦਿੱਲ ਨੂੰ ਦਹਿਲਾਉਣ ਵਾਲਾ ਹਾਦਸਾ ਵਾਪਰ ਗਿਆ,ਜਿਸ ਵਿੱਚ ਇੱਕ ਟਰੱਕ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ,ਜਦੋ ਕਿ ਦੂਸਰੇ ਟਰੱਕ ਦਾ ਡਰਾਈਵਰ ਹਾਦਸਾ ਹੋਣ ਤੋਂ ਤੁਰੰਤ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮਿਰਤਕ ਡਰਾਈਵਰ ਦਾ ਨਾਮ ਕਰਮਜੀਤ ਸਿੰਘ ਉਰਫ ਸੋਨੂ ਦਸਿਆ ਜਾ ਰਿਹਾ ਹੈ। ਜਦੋ ਕਿ ਫਰਾਰ ਡਰਾਈਵਰ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ, ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ,ਸੋਨੂ ਟਰੱਕ ਨਬਰੀ ਪੀ ਬੀ 10 ਡੀ ਐਮ 7714 ਤੇ ਸਹਾਰਨ ਪੁਰ ਤੋਂ ਅੰਬ ਭਰ ਕੇ ਲੁਧਿਆਣਾ ਦੀ ਸਬਜ਼ੀ ਮੰਡੀ ਚ ਖਾਲੀ ਕਰਨ ਲਈ ਆ ਰਿਹਾ ਸੀ ਤਾਂ ਜਦੋ ਉਹ ਜਲੰਧਰ ਦਿੱਲੀ ਰੋਡ ਤੇ ਬਸਤੀ ਜੋਧੇਵਾਲ ਦੇ ਬਣੇ ਪੁਲ ਰਾਹੀਂ ਲੰਘ ਰਿਹਾ ਸੀ ਤਾਂ ਉਸ ਤੋਂ ਅੱਗੇ ਫੀਡ ਨਾਲ ਭਰਿਆ ਟਰੱਕ ਨਬਰੀ ਪੀ ਬੀ 11 7076 ਖਰਾਬ ਖੜਾ ਸੀ। ਨਾਲ ਜਬਰਦਸਤ ਟੱਕਰ ਹੋ ਗਈ। ਜਿਸ ਨਾਲ ਕਰਮਜੀਤ ਦੀ ਮੌਕੇ ਤੇ ਹੀ ਮੌਤ ਹੋ ਗਈ ਟੱਕਰ ਇਤਨੀ ਜਬਰਦਸਤ ਸੀ ਕਿ ਜਿਸ ਟਰੱਕ ਨੂੰ ਕਰਮਜੀਤ ਸਿੰਘ ਚਲਾ ਰਿਹਾ ਸੀ ਦੇ ਕੈਬਿਨ ਦੇ ਪਰਖੱਚੇ ਉਡ ਗਏ ਤੇ ਉਹ ਸਟੇਰਿੰਗ ਦੇ ਵਿਚਕਾਰ ਫਸ ਗਿਆ, ਅਤੇ ਉਸ ਦੀ ਮੌਤ ਹੋ ਗਈ। ਦੂਸਰੇ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦਾ ਪਤਾ ਲੱਗਣ ਤੇ ਥਾਨਾਂ ਸਲੇਮ ਟਾਬਰੀ ਦੀ ਪੁਲਿਸ ਅਤੇ ਟਰੈਫਿਕ ਪੁਲਿਸ ਦੇ ਏ ਐਸ ਆਈ ਅਵਤਾਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪੁਹੰਚ ਗਏ ਅਤੇ ਟਰੈਫਿਕ ਨੂੰ ਸੰਚਾਰੁ ਢੰਗ ਨਾਲ ਚਾਲੂ ਕੀਤਾ। ਲਾਸ਼ ਨੂੰ ਕਬਜੇ ਚ ਲੈ ਕੇ ਉਸ ਨੂੰ ਪੋਸ਼ਟ ਮਾਰਟਮ ਵਾਸਤੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਵਲੋਂ ਫਰਾਰ ਟਰੱਕ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ।