ਖੇਤੀ ਕਾਨੂੰਨਾਂ ਵਿਰੁੱਧ ਟਰੈਕਟਰਾਂ ਦਾ ਰੋਸ ਮਾਰਚ

0
53

 

ਬੰਗਾ/ਨਵਾਂਸ਼ਹਿਰ ਰਾਜ ਕੁਮਾਰ ਮਜਾਰੀ
ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਇਲਾਕਾ ਨਵਾਂਸ਼ਹਿਰ ਵਿਚ 250 ਟਰੈਕਟਰਾਂ ਦਾ ਮਾਰਚ ਕਰਕੇ 26 ਜਨਵਰੀ ਦੀ ਦਿੱਲੀ ਟਰੈਕਟਰ ਪਰੇਡ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ ।ਇਹ ਮਾਰਚ ਸਵੇਰੇ 10 ਵਜੇ ਪਿੰਡ ਅਸਮਾਨ ਪੁਰ ਤੋਂ ਸ਼ੁਰੂ ਹੋਇਆ ਜੋ ਸ਼ਹਾਬਪੁਰ, ਰਾਮਗੜ੍ਹ, ਮਜਾਰਾ ਕਲਾਂ, ਮਜਾਰਾ ਖੁਰਦ,ਮੀਰਪੁਰ, ਬੀਰੋਵਾਲ,ਜਾਡਲਾ, ਦੌਲਤਪੁਰ, ਭਾਨ ਮਜਾਰਾ, ਕਿਸ਼ਨ ਪੁਰਾ,ਜੇਠੂ ਮਜਾਰਾ, ਨਵਾਂਸ਼ਹਿਰ, ਜਾਫਰ ਪੁਰ, ਹਿਆਲਾ, ਰਾਹੋਂ, ਘੱਕੇਵਾਲ,ਛੋਕਰਾਂ, ਪੱਲੀਆਂ ਕਲਾਂ, ਪੱਲੀਆਂ ਖੁਰਦ,ਸਵਾਜ ਪੁਰ, ਸੋਇਤਾ ਪਿੰਡਾਂ ‘ਚੋਂ ਹੁੰਦਾ ਹੋਇਆ ਅਸਮਾਨ ਪੁਰ ਵਿਖੇ ਸਮਾਪਤ ਹੋਇਆ ।ਟਰੈਕਟਰ ਮਾਰਚ ਦੇ ਸ਼ੁਰੂ ਵਿਚ ਯੂਨੀਅਨ ਦੇ ਆਗੂਆਂ ਮਾਸਟਰ ਭੁਪਿੰਦਰ ਸਿੰਘ ਵੜੈਚ, ਮੱਖਣ ਸਿੰਘ ਭਾਨਮਜਾਰਾ, ਪਰਮਜੀਤ ਸਿੰਘ ਸ਼ਹਾਬਪੁਰ, ਗੁਰਬਖਸ਼ ਕੌਰ ਸੰਘਾ, ਪਾਖਰ ਸਿੰਘ, ਰਘਬੀਰ ਸਿੰਘ, ਕੁਲਵਿੰਦਰ ਸਿੰਘ ਚਾਹਲ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਗਣਤੰਤਰ ਦਿਵਸ ਉੱਤੇ ਦਿੱਲੀ ਵਿਚ ਕੀਤੀ ਜਾ ਰਹੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿਚ ਟਰੈਕਟਰ ਲੈਕੇ ਦਿੱਲੀ ਪਹੁੰਚਣ ਤਾਂ ਜੋ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ ।ਉਹਨਾਂ ਕਿਹਾ ਕਿ ਇਹਨਾਂ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਭ, ਦੇ ਕਿਸਾਨਾਂ ਦੀ ਲਾਮਬੰਦੀ ਜਰੂਰੀ ਹੈ ।ਉਹਨਾਂ ਕਿਹਾ ਕਿ ਮੋਦੀ ਸਰਕਾਰ ਦਾ ਝੂਠ ਹੁਣ ਪੂਰੀ ਦੁਨੀਆਂ ਸਾਹਮਣੇ ਬੇਪੜਦ ਹੋ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਕਾਨੂੰਨ ਮੁੱਢੋਂ-ਸੁੱਢੋਂ ਰੱਦ ਕਰਨ ਤੋਂ ਇਲਾਵਾ ਹੋਰ ਕੁਝ ਵੀ ਮਨਜੂਰ ਨਹੀਂ।ਮਾਰਚ ਦੇ ਵਖ ਵਖ ਪੜਾਵਾਂ ਉੱਤੇ ਮੱਖਣ ਸਿੰਘ ਕੰਗ,ਸੁਰਿੰਦਰ ਸਿੰਘ ਸੋਇਤਾ, ਸੁਰਿੰਦਰ ਸਿੰਘ ਮਹਿਰਮਪੁਰ, ਸੁਰਜੀਤ ਕੌਰ ਵੜੈਚ, ਝਲਮਣ ਸਿੰਘ ਨੰਬਰਦਾਰ ਚਕਲੀ,ਅਮਰਜੀਤ ਸਿੰਘ ਕਾਜਮਪੁਰ, ਪਰਮਜੀਤ ਸਿੰਘ ਭਾਨਮਜਾਰਾ, ਕੁਲਦੀਪ ਸਿੰਘ ਮੁਜੱਫਰਪੁਰ, ਬਿੱਕਰ ਸਿੰਘ ਸ਼ੇਖੂਪੁਰ, ਜਸਵਿੰਦਰ ਸਿੰਘ ਸ਼ੇਖੂਪੁਰ, ਗੁਰਬਚਨ ਸਿੰਘ ਦੁਪਾਲਪੁਰ, ਬਲਜਿੰਦਰ ਸਿੰਘ ਤਰਕਸ਼ੀਲ ਸਵਾਜ ਪੁਰ, ਲਖਵੀਰ ਸਿੰਘ ਸਰਪੰਚ ਰਾਮਰਾਇ ਪੁਰ, ਗੁਰਪਾਲ ਸਿੰਘ ਅਟਾਰੀ, ਸੁਖਦੇਵ ਸਿੰਘ ਜਾਨੀਆਂ, ਰਾਮ ਸਿੰਘ ਸੋਇਤਾ, ਤਰਲੋਕ ਸਿੰਘ ਚਰਾਣ,ਰਾਵਲ ਸਿੰਘ ਸਜਾਵਲ ਪੁਰ ਨੇ ਵੀ ਵਿਚਾਰ ਪ੍ਰਗਟ ਕੀਤੇ।