ਖਾਲਸਾ ਅਕੈਡਮੀ ਮਹਿਤਾ ਚੌਕ ਦੀ ਚੜ੍ਹਤ

0
681

9 ਹਾਕੀ ਖਿਡਾਰੀ ਸਟੇਟ ਪੱਧਰ ਦੇ ਟੂਰਨਾਮੈਂਟ ਲਈ ਚੁਣੇ ਗਏ
ਚੌਕ ਮਹਿਤਾ – ਪਰਮਿੰਦਰ ਸਿੰਘ
ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਦੇ ਵਿਦਿਆਰਥੀਆਂ (ਲੜਕੇ ਅੰਡਰ-14) ਮਨਪ੍ਰੀਤ ਸਿੰਘ , ਅਰਸ਼ਦੀਪ ਸਿੰਘ , ਸਹਿਜਪਾਲ ਸਿੰਘ , ਅਕਾਸ਼ਦੀਪ ਸਿੰਘ, ਅੰਸ਼ਪਾਲ ਸਿੰਘ, ਸੁਰਿੰਦਰ ਸਿੰਘ , ਸਾਹਿਬਨੂਰ ਸਿੰਘ , ਜੋਰਦੀਪ ਸਿੰਘ ਅਤੇ ਸੁਖਰਾਜ ਸਿੰਘ ਨੇ ਬਲਜਿੰਦਰ ਸਿੰਘ ਹਾਕੀ ਕੋਚ ਦੀ ਅਗਵਾਈ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਅੰਮਿ੍ਰਤਸਰ ਜਿਲ੍ਹੇ ਵੱਲੋਂ ਸਟੇਟ ਪੱਧਰ ਦੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਚੁਣੇ ਗਏ ਹਨ। ਇਹ ਟੂਰਨਾਮੈਂਟ ਪੰਜਾਬ ਸਪੋਰਟਸ ਵਿਭਾਗ ਵੱਲੋਂ ਸਟੇਟ ਪੱਧਰ ਤੇ ਮਿਤੀ 21-08-2019 ਤੋਂ 23-08-2019 ਤੱਕ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਲੁਧਿਆਣਾ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡਾਇਰੈਕਟਰ ਭਾਈ ਜੀਵਾ ਸਿੰਘ, ਸਕੂਲ ਪਿ੍ਰੰ:ਸ੍ਰ:ਘਨਸ਼ਾਮ ਸਿੰਘ, ਸਕੂਲ ਵਾਈਸ ਪਿ੍ਰੰ: ਹਰਜੋਤ ਸਿੰਘ, ਕੋਆਰਡੀਨੇਟਰ ਮੈਡਮ ਸੁਖਮੀਤ ਕੌਰ, ਕਾਲਜ ਪਿ੍ਰੰ:ਸ੍ਰ:ਦਿਲਬਾਗ ਸਿੰਘ, ਕਾਲਜ ਵਾਈਸ ਪਿ੍ਰੰ:ਗੁਰਦੀਪ ਸਿੰਘ, ਸਕੂਲ ਸੁਪਰਡੈਂਟ ਸ:ਸਤਨਾਮ ਸਿੰਘ, ਸੁਪਰਡੈਂਟ ਸ:ਬਾਜ ਸਿੰਘ, ਸੁਪਰਡੈਂਟ ਸ:ਬਸੰਤ ਸਿੰਘ, ਕਾਲਜ ਸੁਪਰਡੈਂਟ ਮੈ:ਕੁਲਦੀਪ ਕੌਰ, ਅਥਲੈਟਿਕਸ ਕੋਚ ਸ੍ਰ:ਹਰਭਜਨ ਸਿੰਘ, ਹਾਕੀ ਕੋਚ ਸ੍ਰ:ਬਲਜਿੰਦਰ ਸਿੰਘ ਅਤੇ ਸਮੂਹ ਸਟਾਫ ਨੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲਿਆਂ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ।