ਖਮਾਣੋਂ ਦੇ ਸਮੂਹ ਕੌਂਸਲਰਾਂ ਵੱਲੋਂ ਵਿਧਾਇਕ ਜੀ ਪੀ ਦਾ ਸਨਮਾਨ

0
274

ਖਮਾਣੋਂ ਬਲਬੀਰ ਸਿੰਘ ਸਿੱਧੂ/ਜੀਤੀ
ਸ਼ਹਿਰ ਖਮਾਣੋਂ ਦੇ ਸਮੂਹ ਕੌਸਲਰਾਂ ਵੱਲੋਂ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਨੂੰ ਰਾਜਾ ਢਾਬਾ ਖੰਟ ਵਿਖੇ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਮੂਹ ਕੌਸਲਰਾਂ ਨੇ ਦੱਸਿਆ ਕਿ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਇੱਕ ਨੇਕ ਦਿਲ ਇਨਸਾਨ ਹਨ ਜੋ ਕਿ ਬਿਨਾ ਕਿਸੇ ਮਤਭੇਦ ਤੋਂ ਹਮੇਸ਼ਾ ਦੂਜਿਆਂ ਦੀ ਮਦਦ ਕਰਦੇ ਹਨ ਅਤੇ ਉਹਨਾਂ ਸਹਿਰ ਖਮਾਣੋਂ ’ਚ ਸੀਵਰੇਜ ਤੇ ਖੇਡ ਸਟੇਡੀਅਮ ਦੀ ਸਮੱਸਿਆ ਦੇ ਹੱਲ ਅਤੇ ਸਹਿਰ ’ਚ ਅਧੂਰੇ ਪਏ ਹੋਰ ਵੀ ਵਿਕਾਸ ਕਾਰਜ ਪੂਰੇ ਕਰਾਉਣ ਦੀ ਮੰਗ ਰੱਖੀ। ਇਸ ਮੌਕੇ ਵਿਧਾਇਕ ਜੀ ਪੀ ਨੇ ਸਮੂਹ ਕੌਸਲਰਾਂ ਨੂੰ ਭਰੋਸਾ ਦਿਵਾਈਆ ਕਿ ਸਹਿਰ ਖਮਾਣੋਂ ਦੀਆਂ ਅਧੂਰੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਸਹਿਰ ਖਮਾਣੋਂ ਨੂੰ ਇੱਕ ਨਮੂਨੇ ਦਾ ਸਹਿਰ ਬਣਾਇਆ ਜਾਵੇਗਾ। ਇਸ ਮੌਕੇ ਕਾਰਜਕਾਰੀ ਪ੍ਰਧਾਨ ਬਹਾਦਰ ਸਿੰਘ, ਗੁਰਮਿੰਦਰ ਸਿੰਘ ਗਰੇਵਾਲ, ਸਰਬਜੀਤ ਸਿੰਘ ਜੀਤੀ, ਸੁਰਿੰਦਰ ਸਿੰਘ ਰਾਮਗੜ੍ਹ, ਰਵਿੰਦਰ ਕੁਮਾਰ ਬਬਲਾ, ਇੰਦਰਜੀਤ ਸਿੰਘ ਰੋਮੀ, ਗੁਰਿੰਦਰ ਸਿੰਘ ਸੋਨੀ, ਜਸਦੇਵ ਸਿੰਘ, ਸਰਬਜੀਤ ਕੌਰ ਬੇਬੀ, ਬਲਜੀਤ ਕੌਰ, ਨੰਬਰਦਾਰ ਅਵਤਾਰ ਸਿੰਘ, ਨੱਥੂ ਰਾਮ ਨੰਗਲਾ ਆਦਿ ਹਾਜਰ ਸਨ।