ਕੰਗ ਨੇ ਕੀਤਾ ਖੇਡ ਮੇਲੇ ਦਾ ਉਦਘਾਟਨ

0
158

ਖਰੜ ਸੁਖਵਿੰਦਰ ਸਿੰਘ
ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਵੈਲਫੇਅਰ ਕਲੱਬ (ਰਜਿ:), ਪਿੰਡ ਬਡਾਲਾ, ਵਾਰਡ ਨੰਬਰ:੨੬, ਖਰੜ ਵਲੋਂ ਇੰਡੀਅਨ ਕੁੱਤਿਆਂ ਦੀਆਂ ਦੌੜਾਂ ਕਰਵਾਈ ਗਈ। ਜਿਸ ਵਿੱਚ ਸ. ਜਗਮੋਹਨ ਸਿੰਘ ਕੰਗ, ਸਾਬਕਾ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਨਾਂ ਦੌੜਾਂ ਨੂੰ ਦੇਖਣ ਲਈ ਜਿੱਥੇ ਬਹੁਤ ਸਾਰੇ ਕੁੱਤਿਆਂ ਦੀਆਂ ਦੌੜਾ ਦੇ ਪ੍ਰੇਮੀ ਆਪਣੇ ਆਪਣੇ ਕੁੜੇ ਤੇ ਕੁੱਤਿਆਂ ਲੈ ਕੇ ਆਏ ਸਨ। ਉਸ ਦੇ ਨਾਲਨਾਲ ਵੱਡੀ ਗਿਣਤੀ ਵਿੱਚ ਇਲਾਕੇ ਦੇ ਦਰਸ਼ਕ ਵੀ ਹਾਜ਼ਰ ਸਨ। ਸ. ਕੰਗ ਨੇ ਸ਼ਘਾਲਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਸਾਰੀਆਂ ਖੇਡਾਂ ਦੀਆਂ ਗਤੀਵਿਧੀਆਂ ਸਾਡੇ ਵਿਰਸੇ/ਇਤਿਹਾਸ ਦੀਆਂ ਖੇਡਾਂ ਹਨ।ਜਿਨਾਂ ਵਿੱਚ ਘੋੜਿਆਂ ਦੀਆਂ ਦੌੜਾ, ਉੱਠਾ ਦੀਆਂ ਦੌੜਾ, ਕੁੱਤਿਆਂ ਦੀਆਂ ਦੌੜਾਂ ਆਦਿ ਅਤੇ ਇਸ ਦੇ ਨਾਲਨਾਲ ਕੁਸ਼ਤੀਆਂ, ਝਿੰਜ, ਕੱਬਡੀ ਆਦਿ ਪੰਜਾਬ ਦੇ ਖੇਡਾਂ ਦੇ ਅਮੀਰ ਵਿਰਸੇ ਦਾ ਪ੍ਰਤੀਕ ਹਨ। ਸ. ਕੰਗ ਨੇ ਇਸ ਮੌਕੇ ਸ਼ੁੱਭ ਪ੍ਰੋਗਰਾਮ ਤੇ ਪ੍ਰੰਬਧਕਾ ਨੂੰ ਵਧਾਈ ਦਿੱਤੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਵੈਲਫੇਅਰ ਕਲੱਬ (ਰਜਿ:), ਨੂੰ ੫੦ ਹਜ਼ਾਰ ਰੁਪਏ ਦੀ ਗ੍ਰਾਂਟ ਅਨਾਊਂਸ ਕੀਤੀ। ਅਤੇ ਕਿਹਾ ਕਿ ਅੱਗੇ ਲਈ ਵੀ ਨੌਜਵਾਨਾਂ ਨੂੰ ਹੋਰ ਗਲਤ ਆਦਤਾ ਛੱਡ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਗੁਰਿੰਦਰਜੀਤ ਸਿੰਘ ਗਿੱਲ ਬਡਾਲਾ, ਨੰਬਰਦਾਰ ਰਤਨ ਸਿੰਘ, ਨੰਬਰਦਾਰ ਮੇਵਾ ਸਿੰਘ, ਸਾਬਕਾ ਸਰਪੰਚ ਗੁਰਿੰਦਰ ਸਿੰਘ, ਜਸਵਿੰਦਰ ਸਿੰਘ ਬਿੰਦਾ, ਸੰਦੀਪ ਸਿੰਘ, ਸੁੱਖਵਿੰਦਰ ਸਿੰਘ, ਜਗਜੀਤ ਸਿੰਘ, ਸੋਨੂ ਸ਼ੇਰਗਿੱਲ, ਗੁਰਜੀਤ ਸਿੰਘ ਮੰਨੀ ਪ੍ਰਧਾਨ ਕੱਬਲ, ਬੱਬਲੂ ਆਦਿ ਪਤਵੰਤੇ ਸੰਜਣ ਹਾਜ਼ਰ ਸਨ।