ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਬਿਜਲੀ ਮੀਟਰਾਂ ਦੇ ਕੁਨੈਕਸ਼ਨ ਦੇਣ ਸਬੰਧੀ ਤਹਿਸੀਲਦਾਰ ਨੂੰ ਮੰਗ ਪੱਤਰ

0
163

ਸੁਨਾਮ ਊਧਮ ਸਿੰਘ ਵਾਲਾ
ਕਿ੍ਰਪਾਲ ਸਿੰਘ ਸੰਧੇ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਅੱਜ ਤਹਿਸੀਲਦਾਰ ਕੁਲਦੀਪ ਸਿੰਘ ਨੂੰ ਯਾਦ ਪੱਤਰ ਦਿੰਦਿਆਂ ਹੋਇਆਂ ਡੈਪੂਟੇਸਨ ਮਿਲਿਆ ਗਿਆ ਇਸ ਵਕਤ ਪ੍ਰੈੱਸ ਦੇ ਨਾਂ ਜਾਣਕਾਰੀ ਸਾਂਝਿਆਂ ਕਰਦਿਆਂ ਹੋਇਆਂ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਜਲ੍ਹਿਾ ਸਕੱਤਰ ਬਲਜੀਤ ਸਿੰਘ, ਜ਼ਿਲ੍ਹਾ ਆਗੂ ਜਗਦੀਪ ਸਿੰਘ ਕਾਲਾ, ਮਿੰਟੂ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਰਵਿਦਾਸਪੁਰਾ ਟਿੱਬੀ ਅੰਦਰ ਮਜਦੂਰ ਪਰਿਵਾਰਾਂ ਦੇ ਵਹਕ ਬੋਰਡ ਵਾਲੀ ਜ਼ਮੀਨ ਅੰਦਰ ਰਿਹਾਇਸੀ ਮਕਾਨ ਬਣਾਏ ਹੋਏ ਹਨ ਜਿਨ੍ਹਾਂ ਅੰਦਰ ਬਿਜਲੀ ਵਾਲੇ ਮੀਟਰਾਂ ਦੇ ਕੁਨੈਕਸ਼ਨ ਨਹੀਂ ਦਿੱਤੇ ਜਾ ਰਹੇ।
ਜਿਸ ਕਾਰਨ ਗਰੀਬ ਪਰਿਵਾਰਾਂ ਦੇ ਲੋਕ ਹਨੇਰੇ ਵਿੱਚ ਬੈਠਦੇ ਅਤੇ ਕੜਕਦੀ ਧੁੱਪ ਦੇ ਵਿੱਚ ਸੜਦੇ ਹਨ । ਪਰ ਇੱਥੋਂ ਦੇ ਪ੍ਰਸ਼ਾਸਨ ਦੇ ਕੰਨਾਂ ਉੱਪਰ ਜੂੰ ਨਹੀਂ ਸਰਕਦੀ।ਇਸ ਸਬੰਧੀ ਰੋਸ ਵਜੋਂ 17 ਅਗਸਤ ਨੂੰ ਸੁਨਾਮ ਵਿਖੇ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਵੱਲੋਂ ਧਰਨਾ ਲਗਾਇਆ ਗਿਆ ਸੀ ।ਇਸ ਧਰਨੇ ਵਿੱਚ ਆ ਕੇ ਤਹਿਸੀਲਦਾਰ ਸਾਹਿਬ ਨੇ ਮਜਦੂਰ ਪਰਿਵਾਰਾਂ ਅਤੇ ਗਰੀਬ ਲੋਕਾਂ ਨੂੰ ਭਰੋਸਾ ਦੇ ਕੇ ਦੋ ਦਿਨਾਂ ਵਿਚ ਮਸਲੇ ਦਾ ਹੱਲ ਕੱਢਣ ਲਈ ਕਿਹਾ ।ਇਸ ਗੱਲ ਨੂੰ ਤਕਰੀਬਨ ਇੱਕ ਮਹੀਨਾ ਬੀਤਣ ਜਾ ਰਿਹਾ ਹੈ ਅੱਜ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ।ਆਗੂਆਂ ਨੇ ਵਹਕ ਬੋਰਡ ਵਾਲੀ ਜ਼ਮੀਨ ਅੰਦਰ ਜਲਦ ਤੋਂ ਜਲਦ ਮੀਟਰ ਲਗਵਾਉਣ ਦੀ ਮੰਗ ਰੱਖੀ ।ਕਿਹਾ ਕਿ ਜੇਕਰ ਪ੍ਰਸ਼ਾਸਨ ਇਸ ਤਰ੍ਹਾਂ ਸਾਡੇ ਗਰੀਬ ਲੋਕਾਂ ਨੂੰ ਲਾਰਿਆਂ ਵਿੱਚ ਰੱਖੇਗਾ ਤਾਂ ਆਉਣ ਵਾਲੇ ਦਿਨਾਂ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਲਾਮਬੰਦੀ ਕਰਕੇ ਇਸ ਉੱਪਰ ਤਿੱਖਾ ਸੰਘਰਸ਼ ਕੀਤਾ ਜਾਵੇਗਾ ।