ਕੌਂਸਲਰ ਕਲੇਰ ਦੇ ਯਤਨਾਂ ਸਦਕਾ ਗਲੀ ਨੰਬਰ-4 ਦੇ ਕੰਮ ਦੀ ਸ਼ੁਰੂਆਤ

0
45

ਲੁਧਿਆਣਾ ਸਰਬਜੀਤ ਸਿੰਘ ਪਨੇਸਰ
ਵਾਰਡ ਨੰਬਰ 36 ਲਿੱਪ ਦੇ ਸੀਨੀਅਰ ਕੌਸਲਰ ਹਰਵਿੰਦਰ ਸਿੰਘ ਕਲੇਰ ਦੇ ਯਤਨਾਂ ਸਦਕਾ ਨਿਊ ਸਿਮਲਾਪੁਰੀ ਦੁਰਗਾ ਮੰਦਿਰ ਵਾਲੀ ਗਲੀ ਨੰਬਰ 4 ਦੀ ਬਜਰੀ ਨਾਲ ਬਣਨ ਵਾਲੀ ਗਲੀ ਦਾ ਮਹੂਰਤ ਲੱਡੂ ਵੰਡ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ । ਇਸ ਮੌਕੇ ਕੌਸਲਰ ਕਲੇਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵਾਰਡ ਨੰਬਰ 36 ਵਿਖੇ ਕੋਈ ਵੀ ਗਲੀ ਕੱਚੀ ਨਹੀਂ ਰਹੇਗੀ । ਉਨ੍ਹਾਂ ਕਿਹਾ ਮੇਰਾ ਵਾਰਡ ਮੇਰਾ ਪਰਿਵਾਰ ਹੈ ਇਸ ਦੀ ਸੇਵਾ ਲਈ ਮੈਂ ਹਰ ਵਕਤ ਹਾਜਰ ਹਾਂ ਅਤੇ ਇਸੇ ਤਰ੍ਹਾਂ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਵਿਕਾਸ ਦਾ ਕੰਮ ਨਹੀਂ ਰੁਕੇਗਾ। ਇਸ ਮੌਕੇ ਜੇ ਈ ਰਛਪਾਲ ਸਿੰਘ, ਨਵੇਂ ਬਿਲਡਰ ਤੋਂ ਸੁਪਰਵਾਈਜ਼ਰ ਬਲਕਾਰ ਸਿੰਘ ਅਤੇ ਲੇਬਰ ਤੋਂ ਇਲਾਵਾ ਮੁਹੱਲਾ ਨਿਵਾਸੀ ਉੱਤਮ ਸਿੰਘ ਬੈਂਸ , ਸਿਮਰਨਜੀਤ ਸਿੰਘ ਬਿਰਦੀ ,ਇਕਬਾਲ ਸਿੰਘ ਪਾਲੀ ,ਹਰਮਿੰਦਰ ਸਿੰਘ ਹੀਰਾ ,ਬੰਟੀ ਧੰਜਲ ,ਸੋਨੂੰ ਸਿੰਗਲਾ ,ਕਸ਼ਮੀਰ ਸਿੰਘ ,ਸੰਦੀਪ ਸਿੰਘ ,ਮੋਹਨ ਸਿੰਘ ,ਜਤਿੰਦਰ ਸਿੰਘ ,ਅਰੁਨ ਕੁਮਾਰ ,ਰੁਪਿੰਦਰ ਸਿੰਘ ਬਰਾੜ , ਗੁਰਚਰਨ
ਸਿੰਘ ,ਅਭਿਵਸ਼ਿਸ਼ਟ ,ਨਰਿੰਦਰ ਭੂਸ਼ਣ, ਜਗਜੀਤ ਸਿੰਘ ਲਖਣਪਾਲ, ਪਰਵਿੰਦਰ ਸਿੰਘ (ਪੀ. ਏ) ਹਾਜਰ ਸਨ ।