ਕੋਰੋਨਾ ਖ਼ਾਤਮੇ ਲਈ ਕੀਤੀ ਅਰਦਾਸ

0
162
ਜੰਡਿਆਲਾ ਗੁਰੂ -ਅਨਿਲ ਕੁਮਾਰ
ਕੋਰੋਨਾ ਵਰਗੀ ਮਹਾਂਮਾਰੀ ਨੂੰ ਜੜ ਤੋਂ ਖ਼ਤਮ ਕਰਨ ਲਈ ਆਪਣੇ ਦਰਬਾਰ ਵਿਚ ਲਗਾਤਾਰ 25ਵੇਂ  ਦਿਨ ਅਰਦਾਸ ਕੀਤੀ ਜਾ ਰਹੀ ਹੈ ਅਤੇ ਨਿਸਵਾਰਥ ਭਾਵਨਾ ਨਾਲ ਲੋਕਾਂ ਲਈ ਲੰਗਰ  25ਵੇਂ ਦਿਨ ਲਗਾਤਾਰ ਜਾਰੀ ਹੈ ਅਤੇ ਦਰਬਾਰ ਵਿਚ ਤਿਆਰ ਕੀਤੇ ਕੱਪੜੇ ਦੇ ਮਾਸਕ ਵੀ ਦਿੱਤੇ ਜਾ ਰਹੇ ਹਨ। ਇਹ ਪ੍ਰਗਟਾਵਾ  ਗੱਦੀ ਨਸ਼ੀਨ ਦਰਬਾਰ ਪੀਰ ਬਾਬਾ ਘੋੜੇ ਸ਼ਾਹ ਦੇ ਮੁੱਖ ਸੰਚਾਲਕ ਬਾਬਾ ਹਰਪਾਲ ਸਿੰਘ (ਪਾਲਾ) ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਮੈਂ ਆਪਣੇ ਸੇਵਾਦਾਰਾਂ , ਸਾਧ ਸੰਗਤ ਅਤੇ ਦਾਨੀ ਸੱਜਣਾ  ਦੇ ਸਹਿਯੋਗ ਨਾਲ ਲਗਾਤਾਰ ਸਵੇਰੇ 3 ਵਜੇ ਉੱਠ ਕੇ ਲੰਗਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੰਦਾ ਹਾਂ ਅਤੇ ਸਵੇਰੇ 8 ਵਜੇ ਤੋਂ  ਆਪਣੀ ਗੱਡੀ ਵਿਚ ਭਰ ਕੇ ਘਰ ਘਰ ਜਾ ਕੇ ਅਤੇ ਲੋੜਵੰਦ ਲੋਕਾਂ ਨੂੰ  ਗੁਰੂ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਅਤੇ ਲੋਕਾਂ ਤੋਂ ਅਪੀਲ ਕੀਤੀ ਜਾ ਰਹੀ ਹੈ ਆਪਣੇ  ਘਰ ਵਿਚ ਰਹਿ ਕੇ ਆਪਣੇ ਆਪਣੇ ਗੁਰੂ ਦਾ ਅਰਦਾਸ ਕਰੋ। ਆਸ ਪਾਸ ਦੇ  ਰਹਿਣ ਵਾਲੇ ਝੁਗੀ ਝੋਪੜੀਆਂ ,ਗਰੀਬ ਮਜ਼ਦੂਰ, ਜਰੂਰਤਮੰਦਾਂ ਲੋਕਾਂ , ਕੁਝ ਪਰਵਾਸੀ ਮਜ਼ਦੂਰ, ਪੁਲਿਸ ਪ੍ਰਸ਼ਾਸ਼ਨ  ਤੇ ਡਾਕਟਰ ਨਰਸ , ਕਈ ਹਸਪਤਾਲ ਤੱਕ ਵੀ ਸੇਵਾ ਨਿਭਾਈ ਜਾ ਰਹੀ ਹੈ । ਅੱਗੇ ਉਹਨਾਂ ਦੱਸਿਆ ਕਿ ਜਦ ਸਾਡੀ ਲੰਗਰ ਵਾਲੀ ਗੱਡੀ ਕੁਝ ਪ੍ਰਵਾਸੀ ਮਜ਼ਦੂਰਾਂ ਦੇ ਕੋਲ ਜਾਂਦੀ ਹੈ ਤਾਂ ਉਹਨਾਂ  ਦੇ ਛੋਟੇ ਛੋਟੇ ਬੱਚਿਆਂ ਦੇ ਚਿਹਰੇ ਨੂੰ ਦੇਖ ਕੇ ਮੇਰੀ ਆਤਮਾ ਨੂੰ ਡੂੰਗੀ ਸੱਟ ਵੱਜਦੀ ਹੈ। ਮੈਂ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਦਾ ਹਾਂ ਇਹ ਮੁਸ਼ਕਿਲ ਸਮਾਂ ਜਲਦ ਖ਼ਤਮ ਹੋਵੇ ਅਤੇ ਇਹਨਾਂ ਦੇ ਕੰਮ ਕਾਜ ਚਲੇ ਤੇ ਇਹਨਾਂ ਦੇ ਘਰ ਵੀ ਪਹਿਲਾਂ ਵਾਂਗ ਖੁਸ਼ੀ ਆ ਸਕੇ।ਮੈਂ ਆਪਣੀ ਦਿਲ ਦੀ ਗਹਿਰਾਈ ਨਾਲ ਦੱਸਣਾ ਚਾਉਂਦਾ ਹਾਂ ਕਿ ਮੈਂ ਖੁਦ ਭੁੱਖਾ ਰਹਿ ਸਕਦਾ ਹਾਂ ਪਰ ਕਿਸੇ ਨੂੰ ਭੁੱਖਾ ਨਹੀਂ ਵੇਖ ਸਕਦਾ ਹਾਂ।