ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ‘ਆਪ’ ਵੱਲੋਂ ਪਿੰਡਾਂ ’ਚ ਆਕਸੀਜ਼ਨ ਜਾਂਚ ਕੈਂਪ ਸ਼ੁਰੂ

0
282

ਸ਼ਹਿਣਾ/ ਭਦੌੜ ਨਰਿੰਦਰ ਸਿੰਗਲਾ
ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਵਿੱਚ ਲੋਕਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਆਕਸੀਮੀਟਰ ਨਾਲ ਆਕਸੀਜਨ ਜਾਂਚ ਕੈਂਪ ਸ਼ੁਰੂ ਕੀਤੇ ਗਏ ਹਨ। ਉਸੇ ਮੁਹਿੰਮ ਦੇ ਤਹਿਤ ਬਲਾਕ ਸ਼ਹਿਣਾ ‘ਚ ਆਕਸੀਮੀਟਰ ਕੰਪੇਨ ਦੇ ਇੰਚਾਰਜ ਏਪੀਓਸੀ ਤਰਸੇਮ ਸਿੰਘ ਕਾਹਨੇਕੇ ਦੀ ਅਗਵਾਈ ‘ਚ ਮੀਟਿੰਗ ਕੀਤੀ ਗਈ। ਮੀਟਿੰਗ ‘ਚ ਹਲਕੇ ਦੀ ਜ਼ਿੰਮੇਵਾਰੀ 10 ਆਕਸੀ ਮਿੱਤਰ ਕੋਆਰਡੀਨੇਟਰ ਪਰਮਜੀਤ ਸਿੰਘ ਪੰਮੀ, ਜਗਤ ਧੂਰਕੋਟ, ਰੁਪਿੰਦਰ ਰੂਪੀ, ਜਸਵਿੰਦਰ ਚੱਠਾ, ਜੱਸੀ ਪੁਰਬਾ, ਕੁਲਵਿੰਦਰ ਬਰਾੜ, ਰੇਸ਼ਮ ਸਿੰਘ ਬਰਾੜ, ਸਤਨਾਮ ਸਿੰਘ ਸ਼ਹਿਣਾ, ਉਪਮੰਨੂ ਸ਼ਰਮਾ, ਤਿ੍ਰਲੋਚਨ ਸਿੰਘ ਜੱਗਾ ਨੂੰ ਦਿੱਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਤਰਸੇਮ ਸਿੰਘ ਨੇ ਕਿਹਾ ਇਸ ਮੁਹਿੰਮ ਨਾਲ ਲੋਕਾਂ ਨੂੰ ਆਪਣੀ ਤੰਦਰੁਸਤੀ ਦਾ ਪਤਾ ਲੱਗੇਗਾ। ਲੋਕਾਂ ਨੂੰ ਅਪਣੀ ਸਿਹਤ ਦਾ ਖਿਆਲ ਰੱਖਣ ਦਾ ਮੌਕਾ ਮਿਲੇਗਾ। ਸੁਖਚੈਨ ਸਿੰਘ ਧੂਰਕੋਟ ਨੇ ਕਿਹਾ ਕੀ ਆਕਸੀਮੀਟਰਾਂ ਦੀ ਜ਼ਰੂਰਤ ਹਰ ਘਰ ਨੂੰ ਹੈ। ‘ਆਪ’ ਦੇ ਹਲਕਾ ਆਗੂ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਆਕਸੀਮੀਟਰ ਮੁਹਿੰਮ ਰਾਹੀ ਹਰੇਕ ਪਿੰਡ ਵਿੱਚ ਆਕਸੀ ਮਿੱਤਰ ਨਿਯੁਕਤ ਕੀਤਾ ਗਿਆ ਹੈ, ਜੋ ਅਪਣੇ ਪਿੰਡ ਵਿੱਚ ਲੋਕਾਂ ਦੀ ਆਕਸੀਜਨ ਜਾਂਚ ਕਰੇਗਾ। ਇਹ ਇੱਕ ਬਹੁਤ ਹੀ ਉਪਯੋਗੀ ਯੰਤਰ ਹੈ, ਆਕਸੀਮੀਟਰ ਸਾਡੇ ਘਰਾਂ ਵਿੱਚ ਉਪਲੱਬਧ ਰਹਿਣਾ ਚਾਹੀਦਾ ਹੈ। ਲਾਭ ਸਿੰਘ ਉੱਗੋਕੇ ਨੇ ਹਲਕੇ ਦੇ ਹਰੇਕ ਪਿੰਡ ਤੋਂ ਪਹੁੰਚੇ ਵਲੰਟੀਅਰਜ਼ ਸਾਥੀਆਂ ਦਾ ਧੰਨਵਾਦ ਕੀਤਾ ਜੋ ਅਪਣੇ ਪਿੰਡ ਵਿੱਚ ਆਕਸੀ ਮਿੱਤਰ ਦੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਲੈ ਰਹੇ ਹਨ। ਇਸ ਸਮੇਂ ਹਲਕਾ ਭਦੌੜ ਦੇ ਵੰਲਟੀਅਰ ਅਤੇ ਅਹੁਦੇਦਾਰ ਚੋਂ ਗੁਰਸੇਵਕ ਸਿੰਘ ਅਸਪਾਲ ਕਲਾਂ, ਤੇਜਿੰਦਰ ਸਿੰਘ ਢਿੱਲਵਾਂ, ਨਾਇਬ ਸਿੰਘ, ਗੁਰਸੇਵਕ ਸਿੰਘ, ਗੁਰਸੇਵਕ ਸਿੰਘ ਫ਼ੌਜੀ, ਪਰਮਜੀਤ ਸਿੰਘ, ਪ੍ਰਗਟ ਸਿੰਘ, ਮਨਪ੍ਰੀਤ ਸਿੰਘ, ਕਰਮਜੀਤ ਸਿੰਘ, ਜਗਸੀਰ ਸਿੰਘ, ਸਰਬਾ ਸਿੰਘ, ਡਾਕਟਰ ਰਣਜੀਤ ਸਿੰਘ, ਬਲਵਿੰਦਰ ਸਿੰਘ, ਡਾ. ਕਾਲਾ ਸਿੰਘ, ਪ੍ਰਗਟ ਸਿੰਘ, ਮਨਪ੍ਰੀਤ ਸਿੰਘ, ਜਗਤਾਰ ਸਿੰਘ ਤਾਰੀ, ਨਿੱਕਾ ਸਿੰਘ, ਭਗਵਾਨ ਸਿੰਘ, ਡਾ. ਜਗਤਾਰ ਸਿੰਘ, ਜੱਗਾ ਮਹਿਤਾ, ਬਬਲੀ ਸਿੰਘ, ਹਾਕਮ ਸਿੰਘ ਚੌਹਾਨ, ਜਗਸੀਰ ਸੀਰਾ, ਹਰਦੀਪ ਪੁਰਬਾ, ਮਨਦੀਪ ਸਿੰਘ, ਪਰਮਜੀਤ ਪੰਮਾ, ਚਮਕੌਰ ਸਿੰਘ, ਰਵੀ ਢਿੱਲਵਾਂ, ਹਰਦੀਪ ਬੱਲੋਕੇ, ਰਾਜੂ ਮੌੜ, ਵਰਿੰਦਰ ਮਾਨ, ਲਖਵੀਰ ਲੱਖਾ, ਦਿਲਬਰ ਸਿੰਘ, ਸੀਪਾ ਦੁੱਲਮਸਰ, ਭੁਪਿੰਦਰ ਮੌੜ, ਮਨਦੀਪ ਸਿੰਘ ਦਰਾਜ਼, ਅਜੈਬ ਸੁਖਪੁਰਾ, ਡਾ: ਤੇਜਿੰਦਰ ਸੁਖਪੁਰਾ, ਜਗਦੀਪ ਸਿੰਘ ਮਿੰਟਾ, ਲਵਦੀਪ ਮਾਨ, ਜੱਸੀ ਗਿੱਲ, ਹਰਵਿੰਦਰ ਗਿੱਲ, ਰਾਜੀ ਗਿੱਲ, ਪਿਆਰਾ ਸਿੰਘ, ਜਗਜੀਤ ਸਿੰਘ ਜੀਤੀ ਗਿੱਲ, ਯਾਦਵਿੰਦਰ ਸਿੰਘ ਵੈਦ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਮੱਝੂਕੇ, ਪਿਆਰਾ ਸਿੰਘ ਮੱਝੂਕੇ, ਨਿਰਭੈ ਸਿੰਘ ਰਾਮਗੜ, ਜਗਸੀਰ ਸਿੰਘ ਸੋਹੀ, ਸਮਰਾ ਮੌੜ, ਜਗਦੇਵ ਸਿੰਘ ਆਦਿ ਸਾਥੀ ਸ਼ਾਮਲ ਹੋਏ।