ਕੋਰੋਨਾ ਤੋਂ ਬਚਾਅ ਲਈ ਵਿਆਪਕ ਪੱਧਰ ਉਤੇ ਜਾਗਰੂਕਤਾ ਸਰਗਰਮੀਆਂ ਜਾਰੀ

0
752

ਕੌਹਰੀਆਂ/ਸੰਗਰੂਰ ਅਤਵਾਰ ਸਿੰਘ ਛਾਜਲੀ, ਜਸਪਾਲ ਸਿੰਘ ਜਿੰਮੀ, ਿਪਾਲ ਸਿੰਘ ਸੰਧੇ
ਸਿਵਲ ਸਰਜਨ ਡਾ. ਰਾਜ ਕੁਮਾਰ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫਸਰ ਪੀ ਐੱਚ ਸੀ ਕੌਹਰੀਆ ਡਾ. ਤੇਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਭਰ ਵਿੱਚ ਕੋਵਿਡ-19 ਸਬੰਧੀ ਜਿੱਥੇ ਘਰ ਘਰ ਸਰਵੇ ਕੀਤਾ ਜਾ ਰਿਹਾ ਹੈ ਉੱਥੇ ਹੀ ਲੋਕਾਂ ਨੂੰ ਇਸ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਬਲਾਕ ਐਕਸਟੈੰਸ਼ਨ ਐਜੂਕੇਟਰ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਮੂਹ ਫੀਲਡ ਸਟਾਫ ਵੱਲੋਂ ਲੋਕਾਂ ਨੂੰ ਬਚਾਅ ਲਈ ਭੀੜ ਭਾੜ ਵਾਲੀਆਂ ਥਾਵਾਂ ਉਤੇ ਜਾਣ ਤੋਂ ਗੁਰੇਜ ਕਰਨ, ਮੂੰਹ ਢਕ ਕੇ ਰੱਖਣ, ਉੱਚਿਤ ਸਮਾਜਿਕ ਦੂਰੀ ਬਣਾਈ ਰੱਖਣ, ਵਾਰ ਵਾਰ ਹੱਥ ਧੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਇਕਾਂਤਵਾਸ ਕੀਤੇ ਵਿਅਕਤੀਆਂ ਦੀ ਕੌਂਸਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਸਕ ਪਹਿਨਣ ਨੂੰ ਸਜ਼ਾ ਨਾ ਸਮਝਿਆ ਜਾਵੇ ਸਗੋਂ ਇਹ ਅਜਿਹਾ ਸੁਰੱਖਿਆ ਕਵਚ ਹੈ ਜੋ ਵਿਅਕਤੀ ਨੂੰ ਕਿਸੇ ਵੀ ਕਿਸਮ ਦੀ ਇਨਫੈਕਸ਼ਨ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਖਾਂਸੀ, ਬੁਖਾਰ, ਜ਼ੁਕਾਮ ਆਦਿ ਲੱਗਦਾ ਹੈ ਤਾਂ ਉਹ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਸੰਪਰਕ ਕਰੇ। ਬਦਲਦੇ ਮੌਸਮ ਕਾਰਨ ਵੀ ਬੁਖਾਰ ਖਾਂਸੀ ਸਿਰਦਰਦ ਆਦਿ ਹੋ ਸਕਦੇ ਹਨ ਪਰ ਫਿਰ ਵੀ ਸਾਵਧਾਨੀ ਵਰਤਦੇ ਹੋਏ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਜਰੂਰ ਕੀਤਾ ਜਾਵੇ। ਇਸ ਮੌਕੇ ਕੁਲਦੀਪ ਸਿੰਘ, ਵੀਰ ਸਿੰਘ, ਗੁਰਪ੍ਰੀਤ ਕੌਰ ਹਾਜਰ ਸਨ।