ਕੈਪਟਨ ਦੇ ਰਾਜ ’ਚ ਵਜੀਰਾਂ ਦੀ ਮਾੜੀ ਹਾਲਤ, ਆਮ ਜਨਤਾ ਦਾ ਕੀ ਹਾਲ ਹੋਵੇਗਾ : ਸੁਖਬੀਰ ਬਾਦਲ

0
205

ਜਲਾਲਾਬਾਦ – ਸਚਿਨ ਮਿੱਢਾ
ਜਲਾਲਾਬਾਦ ਹਲਕੇ ਦੇ ਲੋਕ ਕੀਤੇ ਹੋਏ ਕੰਮਾਂ ਅਤੇ ਲੀਡਰ ਦੋਵਾਂ ਦੀ ਕਦਰ ਕਰਦੇ ਹਨ ਅਤੇ ਇਸ ਕਦਰ ਦਾ ਹੀ ਨਤੀਜਾ ਹੈ 2009 ਤੋਂ ਲੈ ਕੇ ਇਸ ਹਲਕੇ ਦੇ ਲੋਕ ਉਨ੍ਹਾਂ ਨੂੰ ਲਗਾਤਾਰ ਜਿਤਾਉਦੇ ਰਹੇ ਹਨ। ਇਹ ਵਿਚਾਰ ਸੁਖਬੀਰ ਸਿੰਘ ਬਾਦਲ ਨੇ ਬੀਤੀ ਰਾਤ ਸਥਾਨਕ ਰਾਮ ਲੀਲਾ ਚੌਂਕ ’ਚ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਂਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ ’ਚ ਚੋਣ ਪ੍ਰਚਾਰ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਸਤਿੰਦਰਜੀਤ ਸਿੰਘ ਮੰਟਾ, ਜਨਮੇਜਾ ਸਿੰਘ ਸੇਖੋ, ਡਾ. ਰਾਜ ਸਿੰਘ ਡਿੱਬੀਪੁਰਾ ਉਮੀਂਦਵਾਰ, ਵਰਦੇਵ ਸਿੰਘ ਨੋਨੀ ਮਾਨ, ਜਿਲਾ ਸ਼ਹਿਰੀ ਪ੍ਰਧਾਨ ਅਸ਼ੋਕ ਅਨੇਜਾ, ਸੂਬਾ ਮੀਤ ਪ੍ਰਧਾਨ ਪ੍ਰੇਮ ਵਲੇਚਾ, ਸੁਬੋਧ ਵਰਮਾ ਜਿਲਾ ਪ੍ਰਧਾਨ ਬੀਜੇਪੀ, ਨਰਦੇਵ ਸਿੰਘ ਬੋਬੀ ਮਾਨ, ਮਾਂਟੂ ਵੋਹਰਾ, ਟਿੱਕਣ ਪਰੂਥੀ, ਦਰਸ਼ਨ ਵਧਵਾ, ਡਾ. ਅਸ਼ਵਨੀ ਮਿੱਢਾ,ਮਾ. ਬਲਵਿੰਦਰ ਸਿੰਘ ਗੁਰਾਇਆ, ਰਾਜ ਚੌਹਾਨ, ਰਵੀ ਕੁੱਕੜ, ਲਾਡੀ ਧਵਨ, ਸੋਨੂੰ ਗਿੱਲ, ਮੌਜੂਦ ਸਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕੇ ਦੀ ਕਮਾਨ ਸੰਭਾਲਣ ਤੋਂ ਬਾਅਦ ਜਿਸ ਤਰ੍ਹਾਂ ਇਥੇ ਵਿਕਾਸ ਕਾਰਜਾਂ ਦੀ ਲੋੜ ਸੀ ਉਨ੍ਹਾਂ ਨੇ ਲੋਕਾਂ ਦੀ ਮੁੱਢਲੀ ਜਰੂਰਤ ਨੂੰ ਦੇਖਿਆ ਇਥੇ ਨਵੇਂ ਵਾਟਰ ਵਰਕਸ ਬਣਾਏ, ਆਰ.ਓ. ਸਿਸਟਮ, ਗਲੀਆਂ-
ਨਾਲੀਆਂ, ਸਕੂਲ, ਕਾਲਜ ਜਿੱਥੇ ਵੀ ਲੋਕਾਂ ਦੀ ਜਰੂਰਤ ਦੀ ਗੱਲ ਆਈ। ਉਨ੍ਹਾਂ ਨੇ ਲੋਕਾਂ ਦੀ ਜਰੂਰਤ ਨੂੰ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਢਾਈ ਸਾਲਾਂ ਦੌਰਾਨ ਕਾਂਗਰਸ ਪਾਰਟੀ ਨੇ ਕੋਈ ਵੀ ਕੰਮ ਨਹੀਂ ਕੀਤਾ ਅਤੇ ਜਿਸ ਤਰ੍ਹਾਂ ਇਨ੍ਹਾਂ ਦੇ ਕੈਬਿਨੇਟ ਮੰਤਰੀਆਂ ਦੀ ਫਜੀਹਤ ਕੀਤੀ ਹੈ ਅਤੇ ਉਨ੍ਹਾਂ ਨੂੰ ਗੱਡੀਆਂ ਵਿੱਚ ਤੱਕ ਵੜਣ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਰਮਿੰਦਰ ਆਵਲਾ ਦਾ ਹਾਲ ਵੀ ਇਵੇਂ ਹੋਣਾ। ਉਨ੍ਹਾਂ ਕਿਹਾ ਕਿ ਜਲਾਲਾਬਾਦ ਹਲਕੇ ਦੇ ਲੋਕਾਂ ਨਾਲ ਕਾਫੀ ਸਾਂਝ ਹੈ ਅਤੇ ਜਦੋਂ ਤੱਕ ਉਨ੍ਹਾਂ ਦੀ ਸਰਕਾਰ ਰਹੀ ਜਲਾਲਾਬਾਦ ਹਲਕੇ ਦੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਮੱਸਿਆ ਦਾ ਸਾਮ੍ਹਣਾ ਨਹੀਂ ਕਰਨਾ ਪਿਆ ਹੈ। ਉਨ੍ਹਾਂ ਕਿਹਾ ਵਰਤਮਾਨ ਸਮੇਂ ਅੰਦਰ ਬਿਜਲੀ ਦੇ ਵੱਡੇ ਵੱਡੇ ਬਿਲ ਆ ਰਹੇ ਹਨ ਅਤੇ ਦਿਹਾੜੀ ਅਤੇ ਮਿਹਨਤ ਕਰਨ ਵਾਲੇ ਲੋਕਾਂ ਦੀਆਂ ਬਿੱਲ ਦੇਖ ਕੇ ਚੀਕਾਂ ਨਿਕਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਕਿਸੇ ਨੂੰ ਕੋਈ ਵੱਡਾ ਬਿੱਲ ਨਹੀਂ ਆਉਦਾ ਸੀ ਅਤੇ ਹੁਣ ਲੋਕਾਂ ਲਈ ਬਿੱਲ ਭਰਨੇ ਔਖੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿੰਨ੍ਹੀਆਂ ਵੀ ਲੋਕ ਭਲਾਈ ਦੀਆਂ ਸਕੀਮਾਂ ਸਨ ਉਨ੍ਹਾਂ ਸਕੀਮਾਂ ਤੇ ਬ੍ਰੇਕ ਲਗਾਈ ਜਾ ਰਹੀ ਹੈ। ਸ਼ਗਨ ਸਕੀਮਾਂ, ਦਾਲ ਆਟਾ, ਪੇਂਸ਼ਨ ਆਦਿ ਵਿੱਚ ਕੱਟ ਲਗਾਏ ਜਾ ਰਹੇ ਹਨ। ਵਰਤਮਾਨ ਸਮੇਂ ਅੰਦਰ ਹਰ ਵਰਗ ਦੁਖੀ ਹੈ ਅਤੇ ਕਾਂਗਰਸ ਸਰਕਾਰ ਦੀ ਅਜਿਹੀ ਹਾਲਤ ਹੋ ਰਹੀ ਹੈ ਕਿ ਇਹ ਸੂਬੇ ਦੀਆਂ ਚਾਰੋਂ ਜਿਮਨੀ ਚੋਣਾਂ ਹਾਰਣ ਦੀ ਕਗਾਰ ’ਚ ਖੜੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜੇਕਰ ਆਪਣੇ ਵਜੀਰਾਂ ਦੀ ਚਿੰਤਾਂ ਨਹੀਂ ਤਾਂ ਫਿਰ ਆਮ ਜਨਤਾ ਦੀ ਕਿਸ ਤਰ੍ਹਾਂ ਹੋ ਸਕਦੀ ਹੈ। ਉਨ੍ਹਾਂ ਜਲਾਲਾਬਾਦ ਦੇ ਵਰਕਰਾਂ ਨੂੰ ਤੱਕੜਾ ਰਹਿਣ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਚੋਣਾਂ ਦੌਰਾਨ ਉਨ੍ਹਾਂ ਨਾਲ ਕਿਸੇ ਕਿਸਮ ਦਾ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਵੀ ਅਫਸਰ ਇਸ ਹਲਕੇ ਦੇ ਅੰਦਰ ਕਿਸੇ ਤੇ ਨਜਾਇਜ ਪਰਚਾ ਕਰੇਗਾ ਤਾਂ ਸਰਕਾਰ ਆਉਣ ਤੇ ਉਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ। ਸੁਖਬੀਰ ਸਿੰਘ ਬਾਦਲ ਨੇ ਇਸ ਹਲਕੇ ਨਾਲ ਉਨ੍ਹਾਂ ਦੀ ਗੂੜੀ ਸਾਂਝ ਹੈ ਅਤੇ ਇਹ ਹਲਕਾ ਉਹ ਹਮੇਸ਼ਾਂ ਸੰਭਾਲ ਕੇ ਰੱਖਣਗੇ ਅਤੇ ਹਲਕੇ ਦੇ ਲੋਕਾਂ ਦੀ ਬੇਹਤਰੀ ਲਈ ਕੰਮ ਕਰਦੇ ਰਹਿਣਗੇ।