ਕੇਂਦਰ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਖਿਲਾਫ਼ ਕਾਂਗਰਸ ਦਾ ਧਰਨਾ , ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ

0
148

ਸਮਾਣਾ ਸਾਹਿਬ ਸਿੰਘ
ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਖਿਲਾਫ਼ ਕਾਂਗਰਸ ਨੇ ਧਰਨਾ ਦਿੱਤਾ ਅਤੇ ਅੰਬੇਦਕਰ ਚੌਂਕ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਧਰਨੇ ਵਿਚ ਹਲਕਾ ਵਿਧਾਇਕ ਰਜਿੰਦਰ ਸਿੰਘ ਨਹੀਂ ਪਹੁੰਚੇ। ਉਂਝ ਵੀ ਆਮ ਲੋਕਾਂ ਦਾ ਧਰਨੇ ਵਿਚ ਸ਼ਾਮਿਲ ਨਾ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਰੋਧੀ ਪਾਰਟੀਆਂ ਨੇ ਧਰਨੇ ਨੂੰ ਅਸਫ਼ਲ ਕਰਾਰ ਦਿੰਦਿਆਂ ਟਿੱਪਣੀ ਕੀਤੀ ਹੈ ਕਿ ਧਰਨੇ ਵਿਚ ਨਗਰ ਕੌਂਸਲ ਦੀਆਂ ਟਿਕਟਾਂ ਦੇ ਚਾਹਵਾਨ ਲੋਕ ਹੀ ਸ਼ਾਮਿਲ ਹੋਏ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ, ਸਰਕਲ ਪ੍ਰਧਾਨ ਸ਼ਿਵ ਕੁਮਾਰ ਘੱਗਾ, ਪਵਨ ਸ਼ਾਸਤਰੀ, ਹਰਬੰਸ ਸਿੰਘ ਦਦਹੇੜਾ ਅਤੇ ਪ੍ਰਦੀਪ ਸ਼ਰਮਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਨੌਜਵਾਨਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ, ਕਿਸਾਨਾਂ ਅਤੇ ਵਪਾਰੀਆਂ ਨੂੰ ਕੰਗਾਲ ਕਰ ਦਿੱਤਾ ਹੈ। ਲੋਕਾਂ ਦੇ ਕਰਨ ਲਈ ਕੋਈ ਕੰਮ ਨਹੀਂ ਰਿਹਾ। ਨੋਟਬੰਦੀ ਅਤੇ ਜੀ.ਐਸ.ਟੀ. ਨੇ ਪੂਰੇ ਦੇਸ਼ ਨੂੰ ਵੀਹ ਸਾਲ ਪਿੱਛੇ ਧੱਕ ਦਿੱਤਾ ਹੈ। ਉਨਾਂ ਕਿਹਾ ਕਿ ਲੱਖਾਂ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ। ਸਰਕਾਰ ਸੋਨਾ ਵੇਚ ਕੇ ਅਤੇ ਜਮਾਂ ਪੈਸਾ ਕੱਢ ਕੇ ਕੰਮ ਚਲਾਉਣ ਲਈ ਮਜ਼ਬੂਰ ਹੋ ਗਈ ਹੈ। ਇਸ ਧਰਨੇ ਵਿਚ ਮੰਨੂੰ ਸ਼ਰਮਾ, ਗੋਪਾਲ ਿਸ਼ਨ ਗਰਗ, ਅਵੀਨਾਸ਼ ਡਾਂਗ, ਅਸ਼ਵਨੀ ਗੁਪਤਾ ਐਡਵੋਕੇਟ, ਵਿਧਾਇਕ ਦੇ ਸਹਾਇਕ ਸਚਿਨ ਲੂੰਬਾ, ਧਰਮਪਾਲ ਜੋਸ਼ੀ, ਕੁਲਦੀਪ ਸਿੰਘ ਦੀਪਾ, ਡਾ. ਪ੍ਰੇਮਪਾਲ ਅਤੇ ਹੀਰਾ ਜੈਨ ਆਦਿ ਹਾਜ਼ਰ ਸਨ।