ਕੁਹਾੜਾ ਸਕੂਲ ਦੀ ਐਨੀ ਤੇ ਮਨਜੋਤ ਕੌਰ ਮੁਕਾਬਲਿਆਂ ਚੋਂ ਜਿੱਤ ਪ੍ਰਾਪਤ ਕਰਨ ’ਤੇ ਸਨਮਾਨਿਤ

0
187

ਕੁਹਾੜਾ ਸੁਖਵਿੰਦਰ ਸਿੰਘ ਗਿੱਲ
ਸਰਕਾਰੀ ਹਾਈ ਸਕੂਲ ਕੁਹਾੜਾ ਦੀਆਂ ਦੋ ਵਿਦਿਆਰਥਣਾਂ ਨੇ ਵੱਖ ਵੱਖ ਖੇਤਰ ਵਿੱਚ ਹੋਏ ਮੁਕਾਬਲਿਆਂ ਵਿਚੋਂ ਜਿੱਤ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਅਪਣੇ ਮਾਤਾ ਪਿਤਾ ਦਾ ਨਾਂਂ ਰੌਸ਼ਨ ਕੀਤਾ ਹੈ। ਪੰਜਾਬ ਸਿੱਖਿਆ ਵਿਭਾਗ ਵਲੋਂ ਪੁਸਤਕ ਰੀਵੀਊ ਲਿਖਣ ਦੇ ਜੋ ਮੁਕਾਬਲੇ ਕਰਵਾਏ ਗਏ ਸਕੂਲ ਦੀ ਦਸਵੀਂ ਸ਼੍ਰੇਣੀ ਵਿੱਚ ਪੜ੍ਹਦੀ ਵਿਦਿਆਰਥਣ ਐਨੀ ਪੁੱਤਰੀ ਧਰਮਵੀਰ ਵਾਸੀ ਕੁਹਾੜਾ ਨੇ ਇਸ ਮੁਕਾਬਲੇ ਵਿੱਚ ਭਾਗ ਲੈ ਕੇ ਲੁਧਿਆਣਾ ਤਹਿਸੀਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਆਪਣੇ ਪੰਜਾਬੀ ਦੇ ਅਧਿਆਪਕ ਪ੍ਰਭਜੀਤ ਸਿੰਘ ਦੀ ਅਗਵਾਈ ਵਿੱਚ ਐਨੀ ਨੇ ਪੰਜਾਬੀ ਦੇ ਪ੍ਰਸਿੱਧ ਕਵੀ ਜਸਵੰਤ ਜਫਰ ਦੇ ਕਾਵਿ ਸੰਗਿਹ “ਅਸੀਂ ਨਾਨਕ ਦੇ ਕੀ ਲੱਗਦੇ ਹਾਂ’ ਦਾ ਰੀਵੀਊ ਲਿਖਿਆ ਸੀ। ਦੂਜੀ ਵਿਦਿਆਰਥਣ ਮਨਜੋਤ ਕੌਰ ਪੁੱਤਰੀ ਕੁਲਵੰਤ ਸਿੰਘ ਨੇ ਆਪਣੀ ਅਧਿਆਪਕਾ ਮੋਨਿਕਾ ਦੀ ਅਗਵਾਈ ਵਿੱਚ ਡੀ. ਡੀ ਪੰਜਾਬੀ ਜਲੰਧਰ ਵਲੋਂ ਕਰਵਾਏ ਗਏ ਮੁਕਾਬਲੇ ‘ਕਿਸਮੇਂ ਕਿਤਨਾ ਹੈ ਦਮ” ਦੇ ਸੀਜਨ ਫੋਰਥ ਡਾਂਸ’ ਮੁਕਾਬਲੇ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਵਲੋਂ ਅਤੇ ਪਿੰਡ ਦੇ ਪਤਵੰਤਿਆਂ ਵਲੋਂ ਦੋਵਾਂ ਵਿਦਿਆਰਥਣਆਂ ਦੇ ਮੂੰਹ ਮਿੱਠੇ ਕਰਵਾਏ ਗਏ ਅਤੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਸਮੇਂ ਸਕੂਲ ਦੇ ਮੁੱਖ ਅਧਿਆਪਕ ਨੀਰਜ ਸ਼ਰਮਾ, ਹਰਜੀਤ ਕੌਰ, ਪ੍ਰਭਜੀਤ ਸਿੰਘ, ਮੋਨਿਕਾ, ਗੁਰਪ੍ਰੀਤ ਸਿੰਘ, ਕੁਹਾੜਾ ਦੇ ਸਰਪੰਚ ਸਤਵੰਤ ਸਿੰਘ ਗਰਚਾ , ਸਾਬਕਾ ਸਰਪੰਚ ਅਜਮੇਰ ਸਿੰਘ ਲਾਲੀ ਅਤੇ ਤੇਜ ਸਿੰਘ ਗਰਚਾ ਹਾਜਰ ਸਨ।