ਕਿਸਾਨ ਮੋਰਚੇ ਦੇ ਹੱਕ ਵਿੱਚ ਕਲਾਕਾਰ ਮੰਚ ਡੇਹਲੋਂ ਇਕਾਈ ਵੱਲੋ ਰੋਸ ਮਾਰਚ

0
53

ਅਹਿਮਦਗੜ੍ਹ ਰੂਪੀ ਰਛੀਨ
ਲੋਕ ਗਾਇਕ ਕਲਾ ਮੰਚ ਐਚ ਰਜਿ: ਇੰਟਰਨੈਸਨਲ ਡੇਹਲੋਂ ਇਕਾਈ ਵੱਲੋਂ ਕਿਸਾਨ ਮੋਰਚੇ ਦੇ ਹੱਕ ਵਿੱਚ ਡੇਹਲੋਂ ਚੌਕ ਤੋਂ ਲਹਿਰਾ ਟੋਲ ਪਲਾਜੇ ਧਰਨੇ ਤੱਕ ਇੱਕ ਸਾਂਤਮਈ ਰੋਸ ਮਾਰਚ ਡੇਹਲੋਂ ਇਕਾਈ ਦੇ ਪ੍ਰਧਾਨ ਦਾਰਾ ਘਵੱਦੀ ਦੀ ਅਗਵਾਈ ਵਿੱਚ ਕੀਤਾ ਗਿਆ ਜਿਸ ਵਿੱਚ ਲੋਕ ਗਾਇਕ ਕਲਾ ਮੰਚ ਐਚ ਰਜਿ: ਇੰਟਰਨੈਸਨਲ ਦੇ ਕੌਮੀ ਪਧਾਨ ਹਾਕਮ ਬਖਤੜੀਵਾਲਾ ਵਾਲਾ ਅਤੇ ਗਾਇਕ ਇੰਦਰਜੀਤ ਨਿੱਕੂ, ਮੰਚ ਦੇ ਚੇਅਰਮੈਨ ਨਿਰਮਲ ਸਿੰਘ ਨਿੰਮਾ ਸਰਪੰਚ ਡੇਹਲੋਂ, ਵਾਇਸ ਚੇਅਰਮੈਨ ਅਵਤਾਰ ਸਿੰਘ ਸੋਹੀਆਂ, ਸਰਪਰਸਤ ਜਸਵੀਰ ਢਿੱਲੋਂ, ਗਾਇਕ ਮਲਕੀਤ ਮੰਗਾ, ਨਿਰਪਿੰਦਰ ਸਿੰਘ, ਗਾਇਕ ਗੁਰਦਾਸ ਕੈੜਾ, ਗਾਇਕ ਬਾਵਾ ਧਾਲੀਵਾਲ, ਗਾਇਕ ਜਗਪਾਲ ਸੇਰਾ, ਸੂਫੀ ਗਾਇਕ ਸੁਰਾਜ ਅਲੀ ਖਾਨ, ਗਾਇਕ ਲੱਖਾ ਡੇਹਲੋਂ, ਗਾਇਕਾ ਸਰਬਜੀਤ ਕੌਰ, ਗੀਤਕਾਰ ਦਰਸੀ ਬਾਬਰਪੁਰੀਆ, ਗੀਤਕਾਰ ਬਲਵਿੰਦਰ ਡਾਂਗੋਂ, ਗਾਇਕ ਨਿਸੀ ਘਲੋਟੀ, ਬਿੱਕਰ ਚਾਪੜੇ ਵਾਲਾ, ਗੁਰਪ੍ਰੀਤ ਸਿੰਘ, ਚੰਨਾ ਕੈਡ, ਸਰਪੰਚ ਰਾਜਵੀਰ ਚੁਪਕੀ, ਬੂਟਾ ਰਾਮਗੜ੍ਹ, ਰਣਜੋਧ ਸਿੰਘ ਘਵੱਦੀ, ਰਾਜ ਫੈਜਗੜ੍ਹੀਆ, ਬਿਕਰਮਜੀਤ ਦੇਵਗਨ, ਰੂਪੀ ਰਛੀਨ ਪ੍ਰੈੱਸ ਸਕੱਤਰ, ਕਰਨੈਲ ਸਿੰਘ ਪੈ੍ਰੱਸ ਸਕੱਤਰ ਅਹਿਮਦਗੜ੍ਹ ਤੋਂ ਇਲਾਵਾ ਡੇਹਲੋਂ ਪਿੰਡ ਸਮੂਹ ਪੰਚਾਇਤ, ਡੇਹਲੋਂ ਮਾਰਕੀਟ ਦੇ ਪ੍ਰਧਾਨ, ਮਨਦੀਪ ਜਵੰਦਾ, ਪਰਮਜੀਤ ਸਿੰਘ ਨੀਟੂ ਸਤਾਜ ਪੈਲੇਸ, ਬਚਿੱਤਰ ਸਿੰਘ ਸਾਇਆ, ਮਨਦੀਪ ਸਿੰਘ ਗਰੈਂਡ ਹੋਟਲ, ਸਤਵੰਤ ਬਦੇਸਾਂ ਦੁਗਰੀ, ਮਨਜੀਤ ਸਿੰਘ ਡੇਹਲੋਂ, ਗਾਇਕ ਦੀਪ ਡੇਹਲੋਂ, ਕੁਲਦੀਪ ਸਿੰਘ ਖੰਡੂਰੀਆ, ਦਰਸਨ ਸਿੰਘ ਡੇਹਲੋਂ, ਸਾਮ ਸਿੰਘ ਪਨੈਚ, ਇਲਾਕੇ ਦੇ ਕਿਸਾਨ ਹਾਜਿਰ ਹੋਏ । ਇਸ ਰੋਸ ਮਾਰਚ ਧਰਨੇ ਤੇ ਪਹੁੰਚਕੇ ਸਾਰੇ ਕਲਾਕਾਰ ਵੀਰਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਅਗਰ ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਕਲਾਕਾਰਾਂ ਵਲੋਂ ਸੰਘਰਸ ਜਾਰੀ ਰਹੇਗਾ ।