ਕਿਸਾਨੀ ਸੰਘਰਸ਼ ਅੰਦੋਲਨ ਤਕ ਜ਼ਿਲਾ ਨਿਵਾਸੀਆਂ ਲਈ ਮੁਫਤ ਦਿੱਲੀ ਜਾਣ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ : ਅਮਰਿੰਦਰ ਲਿਬੜਾ

0
57

ਫਤਹਿਗੜ੍ਹ ਸਾਹਿਬ ਨਰਿੰਦਰ ਸਿੰਘ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਵਿਰੁੱਧ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ ਵਿੰਚ ਵਿਧਾਨ ਸਭਾ ਹਲਕਾ ਫਤਿਹਗਡ੍ਹ ਸਾਹਿਬ ਤੋਂ ਵਿਸੇਸ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਤਕਰੀਬਨ ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਕਿਸਾਨ ਅਤੇ ਵੱਖ ਵੱਖ ਵਰਗਾਂ ਦੇ ਲੋਕ ਕਿਸਾਨੀ ਸੰਘਰਸ਼ ਦੀ ਹਮਾਇਤੀ ਵਿੱਚ ਯੋਗਦਾਨ ਪਾਉਣ ਲਈ ਰਵਾਨਾ ਹੋ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਆਗੂ ਅਮਰਿੰਦਰ ਸਿੰਘ ਲਿਬੜਾ ਨੇ ਸਰਹਿੰਦ ਤੋਂ ਦਿੱਲੀ ਕਿਸਾਨੀ ਸੰਘਰਸ਼ ਲਈ ਵਿਸ਼ੇਸ਼ ਬੱਸ ਰਵਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਅਮਰਇੰਦਰ ਸਿੰਘ ਲਿਬੜਾ ਨੇ ਕਿਹਾ ਕਿ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ ਦੀ ਅਗਵਾਈ ਹੇਠ ਸਥਾਨਕ ਨਿਵਾਸੀਆਂ ਦਾ ਵੱਡਾ ਰਵਾਨਾ ਕੀਤਾ ਗਿਆ ਹੈ । ਅਮਰਿੰਦਰ ਲਿਬੜਾ ਨੇ ਦੱਸਿਆ ਕਿ ਜਦੋਂ ਤਕ ਕਿਸਾਨੀ ਸੰਘਰਸ਼ ਚੱਲਦਾ ਰਹੇਗਾ, ਉਦੋਂ ਤਕ ਉਨ੍ਹਾਂ ਵੱਲੋਂ ਮੁਫ਼ਤ ਬੱਸ ਦਿੱਲੀ ਭੇਜੀ ਜਾਵੇਗੀ ਅਤੇ ਦਿੱਲੀ ਤੋਂ ਫਤਹਿਗੜ੍ਹ ਸਾਹਿਬ ਸੰਗਤਾਂ ਨੂੰ ਲਿਆਂਦਾ ਜਾਵੇਗਾ । ਇਸ ਮੌਕੇ ਤੇ ਦਿੱਲੀ ਜਾਣ ਵਾਲੀ ਸੰਗਤ ਨੇ ਅਮਰਿੰਦਰ ਲਿਬੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਉੱਦਮ ਸਦਕਾ ਭੇਜੀ ਜਾ ਰਹੀ ਮੁਫ਼ਤ ਬੱਸ ਸੇਵਾ ਸਦਕਾ ਉਹ ਦਿੱਲੀ ਕਿਸਾਨੀ ਧਰਨੇ ਵਿਚ ਕਿਸਾਨਾਂ ਦੀ ਹਮਾਇਤ ਲਈ ਜਾ ਰਹੇ ਹਨ। ਇਸ ਮੋਕੇ ਰਾਜਿੰਦਰ ਸਿੰਘ, ਗੁਰਦੇਵ ਸਿੰਘ , ਪਰਦੀਪ ਸਿੰਘ ਸਾਬਕਾ ਸਰਪੰਚ, ਹਰਬੰਸ ਸਿੰਘ, ਗੁਰਿੰਦਰ ਸਿੰਘ, ਜਸਕਰਨ ਸਿੰਘ, ਸੁਰਜੀਤ ਸਿੰਘ, ਗੁਰਦੇਵ ਸਿੰਘ, ਕੁਲਦੀਪ ਸਿੰਘ, ਬਲਬੀਰ ਸਿੰਘ, ਭਿੰਦਰ ਸਿੰਘ, ਰਾਜਿੰਦਰ ਸਿੰਘ ਖਰੋਡ, ਗੁਰਵਿੰਦਰ ਸਿੰਘ ਧਨੋਆ, ਆਦਿ ਹਾਜਰ ਸਨ।