ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਦੋ ਜ਼ਖਮੀ

0
253

ਸੰਗਤ ਮੰਡੀ ਚਰਨਜੀਤ ਮਛਾਣਾ
ਅੱਜ ਦੁਪਹਿਰ ਢਾਈ ਵਜੇ ਦੇ ਕਰੀਬ ਬਠਿੰਡਾ ਡੱਬਵਾਲੀ ਨੈਸਨਲ ਹਾਈਵੇ ਤੇ ਪਿੰਡ ਗਹਿਰੀ ਬੁੱਟਰ ਦੇ ਕੋਲ ਇੱਕ ਮੋਟਰਸਾਈਕਲ ਨੂੰ ਕਿਸੇ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਵਿਚ ਮੋਟਰਸਾਈਕਲ ਸਵਾਰ ਗੰਭੀਰ ਜਖਮੀ ਹੋ ਗਏ, ਜਿਨ੍ਹਾਂ ਨੂੰ 108 ਐਂਬੂਲੈਂਸ ਦੇ ਟੀ ਐਮ ਦਲੀਪ ਕੁਮਾਰ ਅਤੇ ਪਾਇਲਟ ਮਨਪ੍ਰੀਤ ਨੇ ਐਂਬੂਲੈਂਸ ਰਾਹੀਂ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ। ਜਖਮੀਆਂ ਦੀ ਪਹਿਚਾਣ ਗੁਰਦੇਵ ਸਿੰਘ ਵਾਸੀ ਗਹਿਰੀ ਬੁੱਟਰ ਅਤੇ ਤਾਰਾ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਲਾਲੇਆਣਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਵਿਅਕਤੀ ਰਿਸਤੇ ਵਿਚ ਜੀਜਾ ਸਾਲਾ ਲੱਗਦੇ ਸਨ, ਅਤੇ ਬਠਿੰਡੇ ਤੋਂ ਗਹਿਰੀ ਬੁੱਟਰ ਜਾ ਰਹੇ ਸਨ, ਜਿਉਂ ਹੀ ਇਹ ਬੁੱਟਰ ਨਰਸਰੀ ਕੋਲ ਪਹੁੰਚੇ ਤਾਂ ਇਹਨਾਂ ਦੇ ਮੋਟਰਸਾਈਕਲ ਨੂੰ ਕਿਸੇ ਕਾਰ ਨੇ ਫੇਟ ਮਾਰ ਦਿੱਤੀ ਅਤੇ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ। ਇਸ ਹਾਦਸੇ ਵਿਚ ਤਾਰਾ ਸਿੰਘ ਦੀ ਲੱਤ ਟੁੱਟ ਗਈ ਅਤੇ ਗੁਰਦੇਵ ਸਿੰਘ ਵੀ ਕਾਫੀ ਜਖਮੀ ਹੋ ਗਿਆ ਜਿਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ।