ਕਾਰ ਅਤੇ ਮੋਟਰਸਾਇਕਲ ਦੀ ਸਿੱਧੀ ਟੱਕਰ ਵਿਚ ਤਿੰਨ ਜ਼ਖਮੀ

0
168

ਮੰਡੀ ਲੱਖੇਵਾਲੀ ਯੁਨੇਸ਼ ਕੁਮਾਰ
ਕਾਰ ਅਤੇ ਮੋਟਰਸਾਇਕਲ ਦੀ ਹੋਈ ਸਿੱਧੀ ਟੱਕਰ ਵਿਚ ਮੋਟਰਸਾਇਕਲ ਸਵਾਰ ਤਿੰਨ ਲੋਕਾਂ ਦੇ ਜਖਮ ੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਜਖਮੀਆਂ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲੰਬੀ ਢਾਬ ਵਾਸੀ ਗੁਰਪ੍ਰੀਤ ਸਿੰਘ ਆਪਣੇ ਦੋ ਦੋਸਤਾਂ ਸਣੇ ਮੋਟਰਸਾਇਕਮਲ ਤੇ ਸ੍ਰੀ ਮੁਕਤਸਰ ਸਾਹਿਬ ਨੂੰ ਆ ਰਿਹਾ ਸੀ। ਇਯ ਦੌਰਾਨ ਉਥੋਂ ਇਕ ਲੱਕੜੀ ਨਾਲ ਭਰੀ ਟਰਾਲੀ ਗੁਜਰ ਰਹੀ ਸੀ। ਜਿਸਨੂੰ ਕਰਾਸ ਕਰਦੇ ਸਮੇਂ ਦੂਜੇ ਪਾਸੇ ਤੋਂ ਆ ਰਹੀ ਤੇਜ ਰਫਤਾਰ ਕਾਰ ਦੇ ਨਾਲ ਉਹਨਾਂ ਦੀ ਸਿੱਧੀ ਟੱਕਰ ਹੋ ਗਈ। ਇਸ ਟੱਕਰ ਦੇ ਦੌਰਾਨ ਇਕ ਵਿਅਕਤੀ ਦੇ ਸਿਰ ਤੇ, ਤਾਂ ਦੂਜਿਆਂ ਦੀਆਂ ਲੱਤਾਂ ਤੇ ਸੱਟਾਂ ਆਈਆ। ਜਖਮੀਆਂ ਨੂੰ ਤੁਰੰਤ ਹੀ ਲੋਕਾਂ ਨੇ ਚੁੱਕ ਕੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ। ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਉਧਰ ਥਾਣਾ ਸਦਰ ਪੁਲਿਸ ਨੇ ਮੌਕੇ ਤੇ ਪਹੰੁਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।