ਕਾਰੋਬਾਰ ਬੰਦ ਪਰ ਸਰਕਾਰ ਭੇਜ ਰਹੀ ਹਜਾਰਾਂ ਦੇ ਬਿੱਲ : ਭਗਵੰਤ ਮਾਨ

0
174

ਬੁਢਲਾਡਾ ਪੰਕਜ ਰਾਜੂ
ਇਥੋਂ ਨੇੜਲੇ ਪਿੰਡ ਚੱਕ ਭਾਈਕੇ ਵਿਖੇ ਆਮ ਆਦਮੀ ਪਾਰਟੀ ਦੇ ਸੂਬਾਈ ਮੀਡੀਆ ਕੋਆਰਡੀਨੇਟਰ ਮਨਜੀਤ ਸਿੰਘ ਸਿੱਧੂ ਦੇ ਪਿਤਾ ਨਮਿੱਤ ਸ਼ਰਧਾਜਲੀ ਸਮਾਗਮ ਚ ਪੱਜੇ ਆਪ ਦੇ ਪੰਜਾਬ ਦੇ ਮੁਖੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਆਪਣੇ ਦਸਾਂ ਨੌਹਾਂ ਦੀ ਕਿਰਤ ਕਰਕੇ ਖਾਣ ਵਾਲੇ ਛੋਟੇ ਦੁਕਾਨਦਾਰਾਂ ਤੋਂ ਲੈ ਕੇ ਮਜਦੂਰਾਂ ਤੱਕ ਦੇ ਕੰਮ ਲਾਕਡਾਨ ਦੌਰਾਨ ਸਾਰੇ ਕਾਰੋਬਾਰ ਬੰਦ ਬੰਦ ਰਹੇ ਹਨ ਪਰ ਸਰਕਾਰ ਵੱਲੋਂ ਲੋਕਾਂ ਨੂੰ ਹਜਾਰਾ ਰੁਪਏ ਦੇ ਬਿੱਲ ਭੇਜੇ ਰਹੇ ਹਨ ਸਕੂਲ ਫੀਸਾਂ ਮੰਗ ਰਹੇ ਹਨ ਪਰ ਸਰਕਾਰ ਨੂੰ ਇਸ ਬਾਰੇ ਕੋਈ ਚਿੰਤਾਂ ਨਹੀਂ ਜਾਪਦੀ ।ਪਿਛਲੇ ਸਮਿਆ ਚ ਆਮ ਆਦਮੀ ਪਾਰਟੀ ਵੱਲੋ ਸ਼ੁਰੂ ਕੀਤੇ ਬਿਜਲੀ ਅੰਦੋਲਨ ਸਬੰਧੀ ਇੱਕ ਸਵਾਲ ਦੇ ਜਵਾਬ ਚ ਸ੍ਰ: ਮਾਨ ਨੇ ਕਿਹਾ ਕਿ ਸ਼ੁਰੂ ਕੀਤਾ ਇਹ ਅੰਦੋਲਨ ਅਜੇ ਵੀ ਜਾਰੀ ਹੈ ਜਿਸਨੂੰ ਲਾਕਡਾਨ ਕਾਰਨ ਮੁਲਤਵੀ ਕੀਤਾ ਗਿਆ ਹੈ ਅਤੇ ਹਾਲਾਤ ਠੀਕ ਹੋਣ ‘ਤੇ ਇਸ ਨੂੰ ਮੁੜ ਤੋਂ ਸਰਗਰਮੀ ਨਾਲ ਚਲਾਇਆ ਜਾਵੇਗਾ। ਪੰਜਾਬ ਅੰਦਰ ਆਏ ਦਿਨ ਗਿ੍ਰਫਤਾਰ ਕੀਤੇ ਜਾ ਰਹੇ ਖਾਲਿਸਤਾਨ ਪੱਖੀ ਨੌਜਵਾਨਾਂ ਸਬੰਧੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਜਾਪਦਾ ਹੈ ਤਾਂ ਉਸ ਉਪਰ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ ਪਰ ਨਿਰਦੋਸ਼ ਨੌਜਵਾਨਾਂ ਨੂੰ ਪੁਲਿਸ ਕੇਸਾਂ ਚ ਉਲਝਾਉਣਾਂ ਸਹੀ ਨਹੀਂ।ਇਸ ਮੌਕੇ ਮੌਜੂਦ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਂ ਨੇ ਕਿਹਾ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਚ ਆਈ ਕਾਂਗਰਸ ਸਰਕਾਰ ਨੇ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਲਈ ਸ਼ਗਨ ਸਕੀਮ, ਆਟਾ ਦਾਲ ਅਤੇ ਬੁਢਾਪਾ-ਵਿਧਵਾਂ ਤੇ ਅੰਗਹੀਣ ਪੈਨਸ਼ਨਾਂ ਬੰਦ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਨੌਜਵਾਨਾਂ ਨੂੰ ਰੁਜਗਾਰ ਦੇਣ ਦਾ ਸੁਪਨਾ ਦਿਖਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ 15 ਸੌ ਤੋਂ ਵੱਧ ਸਾਂਝ ਕੇਦਰਾਂ ਨੂੰ ਬੰਦ ਕਰਕੇ ਹਜ਼ਾਰਾਂ ਨੌਜਵਾਨਾਂ ਦਾ ਰੁਜ਼ਗਾਰ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਫਦ ਵੱਲੋਂ ਸਪੀਕਰ ਨੂੰ ਲਿਖਤੀ ਰੂਪ ਚ ਮੰਗ ਪੱਤਰ ਦੇ ਕੇ ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਬਿਜਲੀ ਐਕਟ 2020 ਅਤੇ ਖੇਤੀਬਾੜੀ ਆਰਡੀਨੈਸ ਤੇ ਬਹਿਸ ਕਰਵਾ ਕੇ ਟੀ ਵੀ ਰਾਹੀ ਸਿੱਧਾ ਪਰਸਾਰਨ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ।ਹਲਕਾ ਵਿਧਾਇਕ ਬੁੱਧ ਰਾਮ , ਵਿਧਾਇਕ ਕੁਲਵੰਤ ਪੰਡੋਰੀ, ਮਨਜੀਤ ਸਿਮਘ ਬਿਲਾਸਪੁਰੀ, ਕਰਤਾਰ ਸਿਮਘ ਸੰਧਵਾਂ, ਕੁਲਦੀਪ ਸਿਮਘ ਧਾਲੀਵਾਲ ਪ੍ਰਧਾਨ ਮਾਝਾਂ ਜੋਨ, ਜਿਲ੍ਹਾ ਪ੍ਰਧਾਨ ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਬਣਾਂਵਾਲੀ, ਕਾਂਗਰਸ ਦੇ ਗੁਰਪ੍ਰੀਤ ਸਿੰਘ ਐਡਵੋਕੇਟ ਅਤੇ ਹੋਰ ਆਨੇਕਾਂ ਆਗੂ ਤੇ ਵਰਕਰ ਹਾਜਰ ਸਨ।