ਕਾਂਗਰਸੀ ਵਰਕਰ ਪੈਟਰੋਲ ਤੇ ਡੀਜਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ ’ਚ ਹੋਏ ਬਲਦ ਗੱਡੀ ’ਤੇ ਸਵਾਰ

0
84

ਹੁਸ਼ਿਆਰਪੁਰ ਦਲਜੀਤ ਅਜਨੋਹਾ
ਕਾਂਗਰਸ ਨੇਤਾ ਪੰਕਜ ਕਿ੍ਰਪਾਲ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਅੱਜ ਪੈਟਰੋਲ ਅਤੇ ਡੀਜਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਬਲਦ ਗੱਡੀ, ਘੋੜਾ ਗੱਡੀ ਅਤੇ ਰਿਕਸਅਿਾਂ ਆਦਿ ’ਤੇ ਸਵਾਰ ਹੋ ਕੇ ਨੰਗਲ ਚੌਂਕ ਗੜ੍ਹਸੰਕਰ ਵਿੱਚ ਜਾਮ ਲਗਾ ਦਿੱਤਾ।ਕਾਂਗਰਸ ਵਰਕਰਾਂ ਨੇ ਮੋਦੀ ਅਤੇ ਕੇਂਦਰ ਸਰਕਾਰ ਖਲਿਾਫ ਨਾਅਰੇਬਾਜੀ ਕੀਤੀ। ਇਸ ਮੌਕੇ ਬੋਲਦਿਆਂ ਪੰਕਜ ਕਿ੍ਰਪਾਲ ਨੇ ਕਿਹਾ ਕਿ ਇਸ ਸਮੇਂ ਵਿਸਵ ਬਾਜਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਹਨ, ਪਰ ਦੇਸ ਵਿਚ ਪਿਛਲੇ 24 ਦਿਨਾਂ ਵਿਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ 22 ਬਾਰ ਵਧੀਆਂ ਹਨ। ਉਨ੍ਹਾਂ ਕਿਹਾ ਕਿ ਦੇਸ ਵਿਚ ਆਜਾਦੀ ਤੋਂ ਬਾਅਦ ਪਹਿਲੀ ਵਾਰ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਲਗਭਗ ਬਰਾਬਰ ਹੋ ਗਈਆਂ ਹਨ ਅਤੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਸੌ ਨੂੰ ਪਾਰ ਕਰਨ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਰੀਬ ਆਦਮੀ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਕਾਰਨ ਬੇਰੁਜਗਾਰੀ ਅਤੇ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਹੁਣ ਪੈਟਰੋਲ ਅਤੇ ਡੀਜਲ ਦੀਆਂ ਉੱਚੀਆਂ ਕੀਮਤਾਂ ਨੇ ਗਰੀਬਾਂ ਦੀ ਕਮਰ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਆਮ ਆਦਮੀ ਲਈ ਮੁਸਕਲ ਹੋ ਗਈ ਹੈ, ਜਦੋਂ ਕਿ ਕੇਂਦਰੀ ਪੈਟਰੋਲ ਮੰਤਰੀ ਧਰਮਿੰਦਰ ਪ੍ਰਧਾਨ ਕਹਿ ਰਹੇ ਹਨ ਕਿ “ਪੈਟਰੋਲ ਅਤੇ ਡੀਜਲ ਦੀਆਂ ਵਧਦੀਆਂ ਕੀਮਤਾਂ ਦਾ ਆਮ ਆਦਮੀ ਨੂੰ ਕੋਈ ਫਰਕ ਨਹੀਂ ਪੈਂਦਾ”। ਉਨ੍ਹਾਂ ਕਿਹਾ ਕਿ ਕੇਂਦਰੀ ਪੈਟਰੋਲ ਮੰਤਰੀ ਧਰਮਿੰਦਰ ਪ੍ਰਧਾਨ ਦਾ ਇਹ ਬਿਆਨ ਬਹੁਤ ਮੰਦਭਾਗਾ ਹੈ ਅਤੇ ਗਰੀਬਾਂ ਦੇ ਜਖਮਾਂ ‘ਤੇ ਨਮਕ ਛਿੜਕ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ, ਭਾਜਪਾ ਦੇ ਜੋ ਨੇਤਾ ਪੈਟਰੋਲ ਅਤੇ ਡੀਜਲ ਦੀਆਂ ਮਾਮੂਲੀ ਕੀਮਤਾਂ ਦਾ ਵਿਰੋਧ ਕਰਦੇ ਸਨ, ਹੁਣ ਉਨ੍ਹਾਂ ਦੀ ਜੁਬਾਨ ਨੂੰ ਤਾਲੇ ਲਗ ਗਏ ਹਨ. ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਪੈਟਰੋਲ ਅਤੇ ਡੀਜਲ ਦੀਆਂ ਵਧੀਆਂ ਕੀਮਤਾਂ ਨੂੰ ਵਾਪਸ ਨਾ ਲਿਆ, ਤਾਂ ਕਾਂਗਰਸੀ ਵਰਕਰ ਆਪਨਾ ਸੰਘਰਸ ਜਾਰੀ ਰੱਖਣਗੇ। ਇਸ ਮੌਕੇ ਯੂਥ ਕਾਂਗਰਸ ਆਗੂ ਪ੍ਰਣਵ ਕਿ੍ਰਪਾਲ, ਹਰਮੇਸਵਰ ਸਿੰਘ ਮੈਂਬਰ ਜਲ੍ਹਿਾ ਪ੍ਰੀਸਦ ਹੁਸਅਿਾਰਪੁਰ, ਮਨਜੀਤ ਕੌਰ ਮੈਂਬਰ ਜਲ੍ਹਿਾ ਪ੍ਰੀਸਦ ਹੁਸਅਿਾਰਪੁਰ, ਰਾਜੇਸ ਸੈਲਾ ਮੈਂਬਰ ਬਲਾਕ ਕਮੇਟੀ, ਪਲਵਿੰਦਰ ਚੋਪੜਾ, ਜਗਤਾਰ ਸਿੰਘ ਸਾਬਕਾ ਸਰਪੰਚ, ਸੁਰਿੰਦਰ ਰਾਣਾ, ਰਛਪਾਲ ਸਿੰਘ ਪਾਲੀ, ਕਿ੍ਰਸਨ ਗੋਪਾਲ ਨਈਅਰ, ਜੋਗਾ ਸਿੰਘ ਸਾਮਲ ਹੋਏ। , ਵਿਨੋਦ ਜੀਰ, ਮੁਹੰਮਦ ਸਫੀ ਸੱਬਾ, ਮਨਜਿੰਦਰ ਮੋਹਨੋਵਾਲ, ਸਚਿਨ ਨਈਅਰ, ਰੋਹਿਤ ਕੁਮਾਰ, ਸੰਨੀ ਸਰਮਾ, ਸੋਨਮ ਮੋਹਨੋਵਾਲ, ਸੰਦੀਪ ਸਰਮਾ, ਸੋਨੀ ਵਰਮਾ, ਕੁਲਵੰਤ, ਕਰਨਦੀਪ, ਲਵੀ ਅਰੋੜਾ, ਪਵਨ ਕੁਮਾਰ, ਬਲਕੀਰਤ, ਅਮਨ ਸੋਲੀ, ਆਦਿ ਮੌਜੂਦ ਸਨ।