ਕਿਸਾਨਾਂ ਦੀ ਦੁਰਦਸ਼ਾ ਲਈ ਬਾਦਲ ਪਰਿਵਾਰ ਜ਼ਿੰਮੇਵਾਰ : ਹਰਜਿੰਦਰ ਕੌਰ ਚੱਬੇਵਾਲ

1 / 1

1.

ਸੰਗਰੂਰ  ਅਵਤਾਰ ਸਿੰਘ ਛਾਜਲੀ, 
ਜਸਪਾਲ ਸਿੰਘ ਜਿੰਮੀ
ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਅਤੇ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਸੂਬਾ ਵਾਇਸ ਪ੍ਰਧਾਨ ਸਰਪੰਚ ਹਰਜਿੰਦਰ ਕੌਰ ਚੱਬੇਵਾਲ ਨੇ ਵੱਡਾ ਬਿਆਨ ਦਿੰਦਿਆ ਅਕਾਲੀ ਦਲ ਬਾਦਲ ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਸਾਨਾਂ ਦੀ ਦੁਰਦਸ਼ਾ ਲਈ ਉਨ੍ਹਾਂ ਸਿੱਧੇ ਤੌਰ ਤੇ ਬਾਦਲ ਪਰਿਵਾਰ ਨੂੰ ਹੀ ਜਿੰਮੇਵਾਰ ਠਹਿਰਾਇਆ। ਸਰਪੰਚ ਹਰਜਿੰਦਰ ਕੌਰ ਚੱਬੇਵਾਲ ਸੀਨੀਅਰ ਦਲਿਤ ਆਗੂ ਦਰਸ਼ਨ ਸਿੰਘ ਕਾਂਗੜਾ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਵੱਲੋ ਸਮੇਂ ਸਿਰ ਖੇਤੀ ਵਿਰੋਧੀ ਆਰਡੀਨੈਂਸਾ ਦਾ ਵਿਰੋਧ ਕੀਤਾ ਹੁੰਦਾ ਤਾਂ ਸਾਡੇ ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਅੱਜ ਇਸ ਤਰ੍ਹਾਂ ਸੜਕਾਂ ਤੇ ਨਾ ਰੁਲਣਾ ਪੈਂਦਾ। ਸਰਪੰਚ ਹਰਜਿੰਦਰ ਕੌਰ ਚੱਬੇਵਾਲ ਨੇ ਅਪਣੇ ਸ਼ਬਦੀ ਹਮਲੇ ਹੋਰ ਤੇਜ਼ ਕਰਦਿਆਂ ਕਿਹਾ ਕਿ ਅਜ ਜੋ ਅਕਾਲੀ ਦਲ ਜਾਂ ਬਾਦਲ ਪਰਿਵਾਰ ਵੱਲੋ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਬਿਆਨਬਾਜੀ ਕੀਤੀ ਜਾ ਰਹੀ ਹੈ, ਉਹ ਇੱਕ ਡਰਾਮੇ ਬਾਜੀ ਹੈ। ਜਿਸ ਦਾ ਅੰਦਾਜ਼ਾ ਸੁਖਬੀਰ ਬਾਦਲ ਦੀ ਕਲ ਵਾਲੀ ਕੇਂਦਰੀ ਮੰਤਰੀ ਤੋਮਰ ਸਾਹਮਣੇ ਵਿਰੋਧ ਕਰਨ ਵਾਲੀ ਤਸਵੀਰ ਤੋਂ ਹੀ ਲਗਾਇਆ ਜਾ ਸਕਦਾ ਹੈ। ਜਿਸ ਵਿੱਚ ਉਹ ਮਾਸਕ ਲਗਾ ਕੇ ਵਿਰੋਧ ਕਰਨ ਦੀ ਜਗ੍ਹਾ ਸਗੋਂ ਮੁਸਕਰਾ ਰਹੇ ਹਨ। ਸੁਖਬੀਰ ਬਾਦਲ ਨੂੰ ਅਜਿਹਾ ਕਰਨ ਸਮੇਂ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ ਪਹਿਲਾਂ ਬਾਦਲ ਪਰਿਵਾਰ ਵੱਲੋ ਖੁੱਲੇ ਆਮ ਖੇਤੀ ਕਾਲੇ ਕਾਨੂੰਨਾਂ ਦਾ ਸਮਰਥਨ ਕੀਤਾ ਗਿਆ ਸੀ ਹੁਣ ਨੌਟੰਕੀ ਕੀਤੀ ਜਾ ਰਹੀ ਹੈ। ਪੱਤਰਕਾਰਾਂ ਵੱਲੋਂ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸਰਪੰਚ ਹਰਜਿੰਦਰ ਕੌਰ ਚੱਬੇਵਾਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਾਡੇ ਇੱਕ ਚੰਗੇ ਧੜੱਲੇਦਾਰ ਲੀਡਰ ਹਨ। ਕੈਪਟਨ ਅਮਰਿੰਦਰ ਸਿੰਘ ਦਾ ਤਜਰਬਾ ਅਤੇ ਨਵਜੋਤ ਸਿੱਧੂ ਦਾ ਜੋਸ਼ ਇੱਕ ਵੱਖਰਾ ਇਤਿਹਾਸ ਸਿਰਜੇਗਾ। ਕੈਪਟਨ ਤੇ ਸਿੱਧੂ ਦੀ ਲਾਜਵਾਬ ਜੋੜੀ ਸਦਕਾ ਕਾਂਗਰਸ ਪਾਰਟੀ 2022 ਵਿੱਚ ਭਾਰੀ ਬਹੁਮਤ ਨਾਲ ਮੁੜ ਸੱਤਾ ਵਿੱਚ ਆਏਗੀ। ਜਲਦ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਇੱਕ ਮੰਚ ਤੇ ਇਕੱਠੇ ਨਜਰ ਆਉਣਗੇ। ਇਸ ਮੌਕੇ ਉਨ੍ਹਾਂ ਨਾਲ ਜਿਲਾ ਯੂਥ ਕਾਂਗਰਸ ਸੰਗਰੂਰ ਦੇ ਵਾਇਸ ਪ੍ਰਧਾਨ ਸ਼੍ਰੀਮਤੀ ਅਰਾਧਨਾ, ਸੁਖਵਿੰਦਰ ਕੌਰ, ਬੇਬੀ ਕੌਰ (ਦੋਵੇਂ ਜਿਲ੍ਹਾ ਜਨਰਲ ਸਕੱਤਰ) ਸ਼੍ਰੀ ਸਾਜਨ ਕਾਂਗੜਾ ਪ੍ਰਧਾਨ ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ, ਸੁਖਵਿੰਦਰ ਸੁੱਖੀ ਹਲਕਾ ਕੋਆਰਡੀਨੇਟਰ ਸ਼ੋਸ਼ਲ ਮੀਡੀਆ, ਪ੍ਰਦੀਪ ਬੋਕਸਰ, ਸ਼ਸ਼ੀ ਚਾਵਰੀਆ ਤੋਂ ਇਲਾਵਾ ਹੋਰ ਵੀ ਯੂਥ ਕਾਂਗਰਸੀ ਹਾਜ਼ਰ ਸਨ।