ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਸੀ ਖ਼ੁਦਕੁਸ਼ੀ, ਸੜਕ ਹਾਦਸੇ ’ਚ ਇਕਲੌਤਾ ਪੁੱਤਰ ਵੀ ਚੱਲ ਵਸਿਆ

1 / 1

1.

ਮਾਨਸਾ  ਰੀਤਵਾਲ
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਖ਼ੁਦਕੁਸ਼ੀ ਕਰਕੇ ਆਪ ਤਾਂ ਕਰਜ਼ੇ ਤੋਂ ਮੁਕਤੀ ਪਾ ਲੈਂਦੇ ਹਨ ਪਰ ਪਿੱਛੇ ਪਰਿਵਾਰ ਨਾਲ ਜੋ ਬੀਤਦੀ ਹੈ ਉਹ ਤਾਂ ਪਰਿਵਾਰਕ ਮੈਂਬਰ ਹੀ ਜਾਣਦੇ ਹਨ। ਅਜਿਹਾ ਹੀ ਇੱਕ ਮਾਮਲਾ ਜਿਲੇ੍ਹ ਦੇ ਪਿੰਡ ਭੰਮੇ ਕਲਾਂ ਦਾ ਹੈ ਜਿਥੋਂ ਦਾ ਕਿਸਾਨ ਗੁਰਪਿਆਰ ਸਿੰਘ ਕਾਫੀ ਸਮਾਂ ਪਹਿਲਾਂ ਕਰਜੇ ਤੋਂ ਦੁੱਖੀ ਹੋ ਕੇ ਖ਼ੁਦਕੁਸ਼ੀ ਕਰ ਗਿਆ ਸੀ ਅਤੇ ਉਸ ਟਾਈਮ ਕਿਸਾਨ ਦੀਆਂ ਦੋਵੇ ਧੀਆਂ ਤੇ ਇਕਲੌਤਾ ਪੁੱਤਰ ਬਹੁਤ ਛੋਟੇ ਸਨ ਜਿਨ੍ਹਾਂ ਨੂੰ ਕਿਸਾਨ ਦੀ ਵਿਧਵਾ ਨੇ ਆਪਣੇ ਪੇਕੇ ਪਿੰਡ ਲਿਜਾਕੇ ਪਾਲਿਆ ਤੇ ਜਦ ਉਹ ਆਪਣੇ ਪੁੱਤਰ ਨੂੰ 15 ਸਾਲ ਦਾ ਕਰਕੇ ਮੁੜ ਆਪਣੇ ਘਰ ਲਿਆਈ ਤਾਂ ਇੱਕ ਸੜਕ ਹਾਦਸੇ ਨੇ ਕਿਸਾਨ ਦੇ ਇਕਲੋਤੇ ਪੁੱਤਰ ਦੀ ਜਾਨ ਲੈ ਲਈ ਅਤੇ ਸੜਕ ਹਾਦਸੇ ਵਿੱਚ ਜਖਮੀ ਹੋਏ ਪੁੱਤਰ ਦੀ ਜਾਨ ਬਚਾਉਣ ਲਈ ਕਰੀਬ 10 ਲੱਖ ਰੁਪਏ ਵੀ ਖਰਚ ਹੋਏ ਪਰ ਜਾਨ ਨਹੀਂ ਬੱਚ ਸਕੀ ਜਿਸ ਕਾਰਨ ਇਹ ਪਰਿਵਾਰ ਹੋਰ ਵੀ ਕਰਜ਼ਈ ਹੋ ਗਿਆ ਕਿਸਾਨ ਦਾ ਘਰ ਡਿੱਗ ਚੁੱਕਾ ਹੈ। ਪਰਿਵਾਰ ਨੇ ਪੰਜਾਬ ਸਰਕਾਰ ਅੱਗੇ ਮੱਦਦ ਲਈ ਗੁਹਾਰ ਲਾਈ ਹੈ। ਮਿਰਤਕ ਕਿਸਾਨ ਗੁਰਪਿਆਰ ਸਿੰਘ ਦੇ 15 ਸਾਲਾ ਲੜਕੇ ਦੀ ਸੜਕ ਹਾਦਸੇ ਚ ਮੌਤ ਹੋ ਚੁੱਕੀ ਹੈ, ਘਰ ਡਿੱਗ ਗਿਆ ਹੈ, ਸਿਰਫ ਇੱਕ ਕਮਰਾ ਬਚਿਆ ਹੈ , ਉਹ ਵੀ ਡਿੱਗਣ ਕਿਨਾਰੇ ਹੈ। 2 ਧੀਆਂ ਜੋ ਹੁਣ ਜਵਾਨ ਹੋ ਚੁੱਕੀਆਂ ਹਨ ਵੱਲੋ ਬਾਰਵੀ ਕਲਾਸ ਪਾਸ ਕਰਨ ਤੋ ਬਾਦ ਆਈਲੇਟਸ ਕਰਨ ਦਾ ਸੁਪਨਾ ਤਾਂ ਲਿਆ ਪਰ ਘਰ ਦੀ ਗਰੀਬੀ ਇਹ ਸੁਪਨਾ ਪੂਰਾ ਹੋਣ ਚ ਅੜਿਕਾ ਬਣੀ ਹੋਈ ਹੈ। ਕਿਸਾਨ ਦੀ ਵਿਧਵਾ ਪਰਮਜੀਤ ਕੌਰ ਤੇ ਬੇਟੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਿਰ ਅਜੇ ਵੀ 10 ਲੱਖ ਦਾ ਕਰਜ਼ਾ ਹੈ ਅਤੇ ਅੱਗੇ ਪੜਾਈ ਜਾਰੀ ਰੱਖਣ ਲਈ ਕੋਈ ਪੈਸਾ ਨਹੀਂ ਹੈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਕਰਜ ਮਾਫ ਕੀਤਾ ਜਾਵੇ ਅਤੇ ਬੇਟੀਆਂ ਦੀ ਪੜਾਈ ਮੁਫ਼ਤ ਕਰਵਾਈ ਜਾਵੇ ਅਤੇ ਨੌਕਰੀ ਦਿੱਤੀ ਜਾਵੇ ਅਤੇ ਮਕਾਨ ਬਣਾਉਣ ਲਈ ਸਹਾਇਤਾ ਕੀਤੀ ਜਾਵੇ। ਪਿੰਡ ਵਾਸੀ ਲੀਲਾ ਸਿੰਘ ਨੇ ਦੱਸਿਆ ਕਿ ਮਿਰਤਕ ਕਿਸਾਨ ਪਾਸ ਢਾਈ ਏਕੜ ਜ਼ਮੀਨ ਸੀ ਜੋ ਗਹਿਣੇ ਕਰਕੇ ਪਰਿਵਾਰ ਨੇ ਤਿੰਨ ਸਾਲ ਪਹਿਲਾਂ ਬੈਂਕ ਦਾ ਕਰਜ਼ਾ ਭਰਿਆ ਹੈ ਅਤੇ ਲੜਕੇ ਦੇ ਐਕਸੀਡੈਂਟ ਸਮੇ ਵੀ 10 ਲੱਖ ਰੁਪਏ ਖਰਚ ਹੋ ਗਏ ਪਰ ਲੜਕੇ ਦੀ ਜਾਨ ਫੇਰ ਵੀ ਨਹੀਂ ਬੱਚ ਸਕੀ ਉਨ੍ਹਾਂ ਕਿਹਾ ਕਿ ਹੁਣ ਪਰਿਵਾਰ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ ਜਿਸ ਕਾਰਨ ਪਰਿਵਾਰ ਬਹੁਤ ਤੰਗੀ ਚੋ ਗੁਜਰ ਰਿਹਾ ਉਨਾਂ ਸਰਕਾਰ ਤੋਂ ਕਿਸਾਨ ਦਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ ਹੈ।