ਕਰੋੜਾਂ ਦੀ ਅਫੀਮ ਅਤੇ ਨਸ਼ੀਲੀਆਂ ਗੋਲੀਆਂ ਸਮੇਤ 4 ਕਾਬੂ

0
122

ਬੰਗਾ ਰਾਜ ਕੁਮਾਰ ਮਜਾਰੀ
ਸ਼੍ਰੀਮਤੀ ਅਲਕਾ ਮੀਨਾ (ਆਈ.ਪੀ.ਐਸ.) ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਜੀ ਦੀਆ ਹਦਾਇਤਾ ਮੁਤਾਬਿਕ ਨਸਾਂ ਸਮੱਗਲਰਾ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ਼੍ਰੀ ਵਜੀਰ ਸਿੰਘ ਖਹਿਰਾ ਪੀ.ਪੀ.ਐਸ. ਕਪਤਾਨ ਪੁਲਿਸ ਜਾਂਚ ਅਤੇ ਸ਼੍ਰੀ ਹਰਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਜਾਂਚ ਸ਼.ਭ.ਸ. ਨਗਰ ਜੀ ਦੇ ਦਿਸਾਂ ਨਿਰਦੇਸਾਂ ਅਨੁਸਾਰ ਸੀ.ਆਈ.ਏ. ਸਟਾਫ ਨਵਾਂਸ਼ਹਿਰ ਵੱਲੋਂ 03 ਕਿਲੋ 600 ਗ੍ਰਾਮ ਅਫੀਮ ਅਤੇ 150 ਨਸ਼ੀਲੀਆਂ ਗੋਲੀਆ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧ ਵਿਚ ਸ਼੍ਰੀਮਤੀ ਅਲਕਾ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਜੀ ਵੱਲੋਂ ਜਾਰੀ ਇਕ ਪ੍ਰੈਸ ਨੋਟ ਰਾਹੀਂ ਸ਼੍ਰੀ ਵਜੀਰ ਸਿੰਘ ਖਹਿਰਾ ਪੀ.ਪੀ.ਐਸ. ਕਪਤਾਨ ਪੁਲਿਸ ਜਾਂਚ ਅਤੇ ਸ਼੍ਰੀ ਹਰਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਜਾਂਚ ਸ਼ਹੀਦ ਭਗਤ ਸਿੰਘ ਨਗਰ ਨੇ ਹੋਰ ਜਾਣਜਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਕੁਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਯੋਗ ਅਗਵਾਈ ਹੇਠ ਏ.ਐਸ.ਆਈ. ਪਲਵਿੰਦਰ ਸਿੰਘ ਸੀ.ਆਈ.ਏ. ਸਟਾਫ ਸਮੇਤ ਪੁਲਿਸ ਪਾਰਟੀ ਵੱਲੋਂ ਬਾਹੱਦ ਬਾਈਪਾਸ ਪਿੰਡ ਮਹਾਲੋਂ ਤੋ ਇੱਕ ਕੈਂਟਰ ਨੰਬਰੀ ਫਭ 10 ਘਖ 5530 ਸਮੇਤ ਰਣਜੀਤ ਸਿੰਘ, ਹਰਵਿੰਦਰ ਸਿੰਘ ਉਰਫ ਨੀਨੂ ਪੁੱਤਰਾਨ ਰਾਜ ਸਿੰਘ ਵਾਸੀਆਨ ਪਿੰਡ ਛੰਦੜਾ ਥਾਣਾ ਕੂਮਕਲਾਂ ਜਿਲ੍ਹਾ ਲੁਧਿਆਣਾ, ਗੁਰਪ੍ਰੀਤ ਸਿੰਘ ਉਰਫ ਮੰਗੂ ਪੁੱਤਰ ਭਗਵੰਤ ਸਿੰਘ ਵਾਸੀ ਵਾਰਡ ਨੰ: 04 ਘੜਾਮਾ ਪੱਤੀ ਸਮਾਣਾ ਥਾਣਾ ਸਿਟੀ ਸਮਾਣਾ ਜਿਲ੍ਹਾ ਪਟਿਆਲਾ ਅਤੇ ਹਰਿੰਦਰ ਸਿੰਘ ਉਰਫ ਹਿੰਦ ਪੁੱਤਰ ਹਰਜੀਤ ਸਿੰਘ ਵਾਸੀ ਬੋਪਾਰਾਏ ਕਲਾਂ ਥਾਣਾ ਰਾਮ ਤੀਰਥ ਜਿਲ੍ਹਾ ਅੰਮਿ੍ਰਤਸਰ ਨੂੰ ਕਾਬੂ ਕਰਕੇ ਸ੍ਰੀ ਹਰਨੀਲ ਸਿੰਘ ਫਫਸ਼ ਉਪ ਕਪਤਾਨ ਪੁਲਿਸ ਸਬ ਡਵੀਜਨ ਨਵਾਸਹਿਰ ਦੀ ਹਾਜਰੀ ਵਿਚ ਤਲਾਸ਼ੀ ਕਰਨ ਤੇ ਕੈਂਟਰ ਦੇ ਟੂਲ ਬੋਕਸ ਵਿਚੋ 03 ਕਿਲੋ 500 ਗ੍ਰਾਮ ਅਫੀਮ, ਹਰਿੰਦਰ ਸਿੰਘ ਉਰਫ ਹਿੰਦ ਉਕਤ ਪਾਸੋ 100 ਗ੍ਰਾਮ ਅਫੀਮ ਅਤੇ ਗੁਰਪ੍ਰੀਤ ਸਿੰਘ ਉਰਫ ਮੰਗੂ ਉਕਤ ਪਾਸੋ 150 ਨਸ਼ੀਲੀਆਂ ਗੋਲੀਆ ਮਾਰਕਾ ਲੋਮੋਟਿੱਲ ਬ੍ਰਾਮਦ ਹੋਣ ਤੇ ਇਹਨਾ ਉਕਤ ਚਾਰਾ ਵਿਅਕਤੀਆ ਦੇ ਖਿਲਾਫ ਮੁਕੱਦਮਾ ਨੰਬਰ 148 ਦਰਜ ਕਰਕੇ ਮੌਕਾ ਤੇ ਗਿ੍ਰਫਤਾਰ ਕੀਤਾ।