ਕਰਿਆਨਾ ਸਟੋਰ ਤੋਂ 6.5 ਲੱਖ ਦੀ ਨਗਦੀ ਚੋਰੀ

0
83

ਪੱਟੀ ਰਾਜਯੋਧਬੀਰ ਰਾਜੁ, ਰਛਪਾਲ ਬੇਦੀ
ਪੱਟੀ ਸਹਿਰ ਦੀ ਵਿਸ਼ਾਲ ਕਲੌਨੀ ’ਚ ਸਥਿਤ ਪੁਰੀ ਕਰਿਆਨਾ ਸਟੋਰ ਤੋਂ ਚੋਰਾਂ ਨੇ ਬੀਤੀ ਰਾਤ ਦੁਕਾਨ ’ਚ ਦਾਖਲ ਹੋ ਕੇ 6.5 ਦੇ ਕਰੀਬ ਨਗਦੀ ਅਤੇ ਕੁਝ ਸਮਾਨ ਚੋਰੀ ਕਰਕੇ ਲੈ ਗਏ। ਘਟਨਾ ਦੇਰ ਰਾਤ 2 ਵਜੇ ਦੀ ਹੈ ਜੋ ਸੀਸੀਟੀਵੀਂ ਕੇਮਰੇ ’ਚ ਕੈਦ ਹੋ ਗਈ। ਪੁਲਿਸ ਨੇ ਸੀਸੀਟੀਵੀ ਫੁਟੇਜ ਲੇ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਮਿੰਤ ਪੁਰੀ ਅਤੇ ਮਨੀ ਪੁਰੀ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਦੁਕਾਨ ਬੰਦ ਕਰਕੇ ਗਏ। ਦੋ ਦਿਨਾਂ ਦੀ ਦੋ ਦੁਕਾਨਾਂ ਦੀ ਸੇਲ ਸੀ। ਰਾਤ ਨੂੰ ਮੀਂਹ ਦਾ ਮੋਸਮ ਸੀ ਅਤੇ ਲਾਈਟ ਬੰਦ ਸੀ। ਉਨ੍ਹਾਂ ਦੱਸਿਆ ਕਿ ਚੋਰ ਦੁਕਾਨ ਦੇ ਉੱਪਲੇ ਪਾਸਿਓ ਦਰਵਾਜ਼ਾ ਤੋੜ ਦੇ ਅੰਦਰ ਦਾਖਲ ਹੋਏ ਆਉਦੇ ਹੀ ਉਨ੍ਹਾਂ ਦੁਕਾਨ ਚ ਬਣੇ ਤਿੰਨੇ ਗੱਲੇ ਤੋੜੇ ਜਿਨ੍ਹਾਂ ਵਿੱਚ 6.5 ਲੱਖ ਤੋਂ ਵੱਧ ਰਕਮ ਸੀ। ਚੋਰੀ ਕੀਤੀ ਅਤੇ ਦੁਕਾਨ ’ਚ ਲੱਗੇ ਕੈਮਰੇ ਵਿੱਚ ਕੁਝ ਸਮਾਨ ਦੀ ਚੋਰੀ ਕਰਦੇ ਦਿਖਾਈ ਦਿੰਦੇ ਹਨ। ਜਿਸ ਸਬੰਧੀ ਪੱਟੀ ਸਿਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਚੋਰੀ ਸਬੰਧੀ ਥਾਣਾ ਮੁੱਖੀ ਅਜੇ ਕੁਮਾਰ ਖੁੱਲ੍ਹਰ ਨੇ ਕਿਹਾ ਕਿ ਦੁਕਾਨ ਅਤੇ ਮੁਹੱਲੇ ’ਚ ਲੱਗੇ ਸੀਸੀਟੀਵੀ ਕੇਮਰੇ ਦੀ ਵੀਡੀਓ ਅਤੇ ਫੁਟੇਜ ਲੇ ਕੇ ਜਾਂਚ ਕੀਤੀ ਜਾ ਰਹੀ ਹੈ। ਦੁਕਾਨ ’ਤੇ ਲੱਗੇ ਮੁਲਾਜ਼ਮਾ ਕੋਲੋ ਵੀਂ ਪੁੱਛਗਿੱਛ ਕੀਤੀ ਜਾਵੇਗੀ। ਇੱਥੇ ਜਿਕਰਯੋਗ ਹੈ ਕਿ ਬੀਤੇ ਦਿਨ ਪੱਟੀ ਦੀ ਗੁਰੂ ਨਾਨਕ ਕਲੋਨੀ ਵਿੱਚ ਰਹਿੰਦੇ ਇੱਕ ਥਾਣੇਦਾਰ ਦੇ ਘਰੋਂ ਚੋਰਾਂ ਵੱਲੋਂ 2 ਡਾਇਮੰਡ ਸੈੱਟ, ਸੋਨੇ ਦੇ ਗਹਿਣਿਆਂ ਵਿੱਚ 5 ਜੈਟਸ ਕੜੇ, 2 ਮੁੰਦਰੀਆਂ ਜੈਟਸ, 2 ਮੁੰਦਰੀਆਂ ਲੇਡੀਜ਼,1 ਕੈਠੀ, 1 ਲੇਡੀਜ਼ ਚੈਨੀ, 1 ਜੁੱਗਨੀ ਸੈੱਟ, ਇੱਕ ਸੈਮਸੰਗ ਦਾ ਟੈਬ, ਇੱਕ ਐਪਲ ਦਾ ਆਈਪੌਡ, 35 ਹਜ਼ਾਰ ਰੁਪਏ ਨਗਦ ਤੇ 500 ਕਨੇਡੀਅਨ ਡਾਲਰ ਚੋਰੀ ਕਰ ਲਏ ਹਨ। ਜਿਸ ਦਾ ਪੁਲਿਸ ਅਜੇ ਤੱਕ ਕੋਈ ਸੁਰਾਗ ਨਹੀਂ ਪਤਾ ਲਗਾ ਸਕੀ। ਇਸ ਸਬੰਧੀ ਪੱਤਰਕਾਰਾਂ ਜਾਣਕਾਰੀ ਦਿੰਦਿਆਂ ਪੀ.ਏ.ਪੀ ਅੰਮਿ੍ਰਤਸਰ ਵਿੱਚ ਤਾਇਨਾਤ ਏ.ਐਸ.ਆਈ ਰਾਜਪਾਲ ਸਿੰਘ ਸੰਧੂ ਨੇ ਕਿਹਾ ਕਿ ਪੁਲਿਸ ਨੇ ਅਜੇ ਤੱਕ ਮੇਰੇ ਘਰ ਲੱਖਾ ਰੁਪਏ ਦੀ ਹੋਈ ਚੋਰੀ ਦਾ ਕੇਸ ਦਰਜ਼ ਹੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿਸ ਸਬੰਧੀ ਜਲਦੀ ਹੀ ਜਿਲ੍ਹਾ ਪੁਲਿਸ ਮੁੱਖੀ ਨੂੰ ਮਿਲ ਕੇ ਜਾਣੂ ਕਰਵਾਇਆ ਜਾਵੇਗਾ।