ਕਰਨਾਲ 'ਚ ਇੱਕ ਨੌਜਵਾਨ ਨੇ 5 ਲੋਕਾਂ 'ਤੇ ਚੜ੍ਹਾ ਦਿੱਤੀ ਗੱਡੀ , ਮਹਿਲਾ ਸਮੇਤ 2 ਦੀ ਮੌਤ

ਕਰਨਾਲ : ਹਰਿਆਣਾ ਦੇ ਕਰਨਾਲ ਵਿੱਚ ਇੱਕ ਸਿਰਫ਼ਿਰੇ ਨੌਜਵਾਨ ਨੇ ਆਪਣੇ ਪਿਤਾ ਦੇ ਸਾਹਮਣੇ 5 ਲੋਕਾਂ ਉੱਤੇ ਗੱਡੀ ਚੜ੍ਹਾ ਦਿੱਤੀ ਹੈ। ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ 'ਤੇ ਨੌਜਵਾਨ ਨੇ ਕਾਰ ਚੜ੍ਹਾਈ ਹੈ, ਉਨ੍ਹਾਂ ਨੇ ਕਾਰ ਤੇਜ਼ ਚਲਾਉਣ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਨਾਰਾਜ਼ ਨੌਜਵਾਨ ਨੇ ਆਪਣੇ ਵਿਆਹ ਦੀ ਵਿਦਾਈ ਵਾਲੇ ਦਿਨ 5 ਲੋਕਾਂ 'ਤੇ ਕਾਰ ਚੜ੍ਹਾ ਦਿੱਤੀ। ਦਰਅਸਲ, ਕਰਨਾਲ ਦੇ ਕਸਬੇ ਨੀਲੋਖੇੜੀ ਵਿੱਚ ਇੱਕ ਸੜਕ ਹਾਦਸੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਸੜਕ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਘਰ ਵਿੱਚ ਵਿਆਹ ਸੀ, ਮਹਿਮਾਨ ਆ ਰਹੇ ਸਨ, ਘਰ ਵਿੱਚ ਭੀੜ ਸੀ। ਪਿੰਡ ਦਾ ਇੱਕ ਲੜਕਾ, ਜਿਸ ਨੂੰ ਪਹਿਲਾਂ ਵੀ ਕਈ ਵਾਰ ਸਮਝਾਇਆ ਗਿਆ ਸੀ ਕਿ ਤੇਜ਼ ਗੱਡੀ ਨਾ ਚਲਾਉ, ਉਹ ਅਜੇ ਵੀ ਤੇਜ਼ ਗੱਡੀ ਚਲਾ ਰਿਹਾ ਸੀ। ਵਿਆਹ ਵਾਲੇ ਦਿਨ ਵੀ ਉਸਨੂੰ ਸਮਝਾਇਆ ਪਰ ਫ਼ਿਰ ਉਹ ਸ਼ਾਂਤ ਹੋ ਗਿਆ। ਵਿਆਹ ਹੋ ਗਿਆ ਤੇ ਰਿਸ਼ਤੇਦਾਰ ਘਰ ਜਾ ਰਹੇ ਸਨ। ਜਦੋਂ ਉਸ ਨੌਜਵਾਨ ਦੇ ਪਿਤਾ ਨੂੰ ਵੀ ਸ਼ਿਕਾਇਤ ਕੀਤੀ ਗਈ ਕਿ ਤੁਹਾਡਾ ਬੇਟਾ ਤੇਜ਼ ਗੱਡੀ ਚਲਾਉਂਦਾ ਹੈ। ਇਸ ਤੋਂ ਨਾਰਾਜ਼ ਨੌਜਵਾਨ ਨੇ ਆਪਣੇ ਪਿਤਾ ਦੇ ਸਾਹਮਣੇ ਘਰ ਦੇ ਬਾਹਰ ਖੜ੍ਹੇ 5 ਲੋਕਾਂ 'ਤੇ ਕਾਰ ਚੜਾ ਦਿੱਤੀ, ਜਿਸ 'ਚ ਇਕ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਨੌਜਵਾਨ ਆਪਣੀ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਹੁਣ ਤੱਕ ਇਸ ਹਾਦਸੇ ਵਿੱਚ ਇੱਕ ਔਰਤ ਅਤੇ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ, ਜੋ ਆਪਸ ਵਿੱਚ ਰਿਸ਼ਤੇਦਾਰ ਹਨ। ਜਦੋਂ ਕਿ 3 ਔਰਤਾਂ ਗੰਭੀਰ ਜ਼ਖਮੀ ਹਨ। ਕਰਨਾਲ ਦੇ ਐਸਪੀ ਗੰਗਾ ਰਾਮ ਪੂਨੀਆ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਦੋਸ਼ੀ ਨੌਜਵਾਨ ਅਤੇ ਉਸਦੇ ਪਿਤਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ।

1.