ਕੈਪਟਨ ਦੇ ਰਾਜ ’ਚ ਮੁਲਾਜ਼ਮ ਵਰਗ ਹੱਕੀ ਮੰਗਾਂ ਨੂੰ ਲੈਕੇ ਕਰ ਰਹੇ ਹਨ ਧਰਨੇ ਮੁਜ਼ਾਹਰੇ--ਐਡਵੋਕੇਟ ਸਤਨਾਮ ਰਾਹੀਂ

ਤਪਾ ਮੰਡੀ, 6 ਅਗਸਤ (ਵਿਸ਼ਵਜੀਤ ਸ਼ਰਮਾ)-ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਜਨਤਾ ਨਾਲ ਚੋਣਾਂ ਸਮੇਂ ਜੋ ਵੀ ਵਾਅਦੇ ਕੀਤੇ ਸਨ, ਉਨਾ ਵਿਚੋਂ ਇਕ ਵੀ ਵਾਅਦਾ ਕਾਂਗਰਸ ਸਰਕਾਰ ਨੇ ਪੂਰਾ ਨਹੀਂ ਕੀਤਾ। ਜਿਸ ਦੇ ਚੱਲਦਿਆਂ ਸਰਕਾਰੀ ਮੁਲਾਜ਼ਮ ਆਪਣੀਆ ਹੱਕੀ ਮੰਗਾਂ ਨੂੰ ਲੈਕੇ ਸੜਕਾਂ ’ਤੇ ਧਰਨੇ ਅਤੇ ਮੁਜਾਹਰੇ ਕਰਦਿਆਂ ਕੈਪਟਨ ਸਰਕਾਰ ਖ਼ਿਲਾਫ਼ ਰੋਸ ਜਾਹਿਰ ਕਰ ਰਿਹਾ ਹੈ। ਜਿਸ ਕਰਕੇ ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋਈ ਹੈ। ਇੰਨਾਂ ਸ਼ਬਦਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਐਡਵੋਕੇਟ ਸਤਨਾਮ ਸਿੰਘ ਰਾਹੀਂ ਨੇ ਗੱਲਬਾਤ ਕਰਦਿਆਂ ਭਾਰਤ ਦੀ ਹਾਕੀ ਟੀਮ ਨੂੰ ਜਿੱਤ ਦੀਆਂ ਸ਼ੁਭਕਾਮਨਾਵਾਂ ਦੇਣ ਤੋਂ ਬਾਅਦ ਕੈਪਟਨ ਸਰਕਾਰ ’ਤੇ ਵਰਦਿਆਂ ਕਿਹਾ ਕਿ ਜਿਸ ਪਰਿਵਾਰ ਦੇ ਮੁੱਖੀ ਤੋਂ ਪਰਿਵਾਰ ਦੇ ਮੈਬਰ ਨਾਰਾਜ਼ ਹੋਣ ਅਤੇ ਉਨਾ ਦੀ ਕੋਈ ਵੀ ਸੁਣਵਾਈ ਨਾ ਹੋਵੇ। ਉਹ ਮੁੱਖੀ ਭਲਾ ਜਨਤਾ ਦਾ ਕੀ ਸਵਾਰ ਸਕਦਾ ਹੈ ਕਿਉਕਿ ਸੂਬੇ ਅੰਦਰ ਪਿੱਛਲੇ ਲੰਬੇ ਸਮੇਂ ਤੋਂ ਕੱਚੇ ਅਧਿਆਪਕ, ਠੇਕਾ ਮੁਲਾਜ਼ਮ, ਡਾਕਟਰ, ਤਹਿਸੀਲ ਅਤੇ ਐਸ ਡੀ ਐਮ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ ਆਪਣੀਆ ਹੱਕੀ ਮੰਗਾਂ ਨੂੰ ਲੈਕੇ ਲਗਾਤਾਰ ਹੜਤਾਲਾਂ ਕੀਤੀਆ ਜਾ ਰਹੀਆ ਹਨ ਅਤੇ ਕਈ ਮੁਲਾਜ਼ਮ ਤਾਂ ਹੱਕੀ ਮੰਗਾਂ ਨੂੰ ਲੈਕੇ ਪਾਣੀ ਦੀਆਂ ਟੈਕੀਆ ’ਤੇ ਚੜੇ ਹੋਏ, ਪਰ ਕੈਪਟਨ ਸਰਕਾਰ ਦੀ ਨੀਂਦ ਨਹੀਂ ਖੁੱਲ ਰਹੀ। ਉਨਾ ਕਿਹਾ ਕਿ ਜਦ ਕੋਈ ਵੀ ਵਰਗ ਹੱਕੀ ਮੰਗਾਂ ਲਈ ਮੁੱਖ ਮੰਤਰੀ ਜ਼ਾ ਮੰਤਰੀਆ ਦੀਆਂ ਕੋਠੀਆ ਦਾ ਘਿਰਾਓ ਕਰਦੇ ਹਨ ਤਾਂ ਪੁਲਿਸ ਵੱਲੋਂ ਜਨਤਾ ’ਤੇ ਲਾਠੀਚਾਰਜ਼ ਅਤੇ ਪਾਣੀ ਦੀਆਂ ਬੁਛਾਰਾਂ ਕਰਕੇ ਉਨਾ ਦੀ ਅਵਾਜ਼ ਨੂੰ ਦਬਾਇਆ ਜਾ ਰਿਹਾ ਹੈ । ਜਿਸ ਕਰਕੇ ਸਰਕਾਰ ਦੇ ਹਰ ਵਰਗ ਅੰਦਰ ਕਾਂਗਰਸ ਸਰਕਾਰ ਖ਼ਿਲਾਫ਼ ਕਾਫ਼ੀ ਗੁੱਸਾ ਭਰਿਆ ਹੋਇਆ ਹੈ। ਉਨਾ ਅੱਗੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਕਰਜ਼ਾ ਮਾਅਫ਼ੀ, ਨਸ਼ੇ ਦੇ ਸੁਦਾਗਰਾਂ ਨੂੰ ਜੇਲਾਂ ’ਚ ਡੱਕਣਾ, ਘਰ ਘਰ ਨੋਕਰੀ ਦੇਣ ਤੇ ਨਾਂਅ ’ਤੇ ਜਨਤਾ ਨੂੰ ਗੰੁਮਰਾਹ ਕਰੇ ਸੱਤਾ ਹਾਸਿਲ ਕੀਤੀ ਸੀ ਪਰ ਸੂਬੇ ਦੀ ਜਨਤਾ ਕਾਂਗਰਸ ਸਰਕਾਰ ਨੂੰ ਲਾਭੇ ਕਰਨ ਲਈ ਵਿਧਾਨ ਸਭਾ ਦੀਆਂ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਐਡਵੋਕਟ ਰਾਹੀਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਦੀ ਜਨਤਾ ਲਈ ਜੋ ਵਾਅਦੇ ਕੀਤੇ ਗਏ ਹਨ, ਉਨਾ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਆਉਣ ’ਤੇ ਲਾਗੂ ਕੀਤੇ ਜਾਣਗੇ, ਜਿਸ ਦਾ ਫਾਇਦਾ ਸੂਬੇ ਦੀ ਜਨਤਾ ਨੂੰ ਹੋਵੇਗਾ ਕਿਉਕਿ ਪਿਛਲੇ ਸਮੇਂ ਅਕਾਲੀ ਦਲ ਦੀ ਸਰਕਾਰ ਸਮੇਂ ਜਨਤਾ ਨਾਲ ਜੋ ਵਾਅਦੇ ਕੀਤੇ ਗਏ ਸਨ, ਉਹ ਸਾਰੇ ਹੀ ਵਾਅਦੇ ਅਕਾਲੀ ਦਲ ਵੱਲੋਂ ਪੂਰੇ ਕੀਤੇ ਗਏ ਹਨ। ਉਨਾ ਕਿਹਾ ਕਿ ਪਾਰਟੀ ਪ੍ਰਧਾਨ ਜੋ ਕਹਿੰਦੇ ਹਨ, ਉਹ ਕਰਦੇ ਹਨ। ਇਸ ਲਈ ਵਿਧਾਨ ਸਭਾ 2022 ਦੀਆਂ ਚੋਣਾ ’ਚ ਅਕਾਲੀ ਦਲ ਤੇ ਬਸਪਾ ਦੀ ਸਰਕਾਰ 100 ਫ਼ੀਸਦੀ ਬਨਣੀ ਤੈਅ ਹੈ । ਇਸ ਮੋਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਧਾਲੀਵਾਲ , ਬੇਅੰਤ ਸਿੰਘ ਮਾਂਗਟ, ਉਗਰ ਸੈਨ, ਸੁਰਿੰਦਰ ਸਿੰਘ ਖੱਟਰਕਾ, ਰਾਕੇਸ਼ ਟੋਨਾ, ਸੰਦੀਪ ਵਿੱਕੀ, ਹਰਪਾਲ ਸਿੰਘ ਪਾਲੀ ਆਦਿ ਹਾਜ਼ਰ ਸਨ।

1.